November 26, 2011 admin

ਖ਼ਾਲਸਾ ਕਾਲਜ ਫ਼ਾਰ ਵਿਮਨ ਦੀ ਖੁਸ਼ਬੀਰ ਕੌਰ ਨੇ ਕਾਇਮ ਕੀਤਾ ਨਵਾਂ ਰਿਕਾਰਡ

ਅੰਮ੍ਰਿਤਸਰ, 26 ਨਵੰਬਰ, 2011 : ਪੰਜਾਬ ਦੀ ਉੱਭਰਦੀ ਹੋਈ ਐਥਲੀਟ ਅਤੇ ਖ਼ਾਲਸਾ ਕਾਲਜ ਫ਼ਾਰ ਵਿਮਨ ਦੀ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਖੁਸ਼ਬੀਰ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਇੰਟਰ-ਕਾਲਜ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਅੱਜ ਪੰਜ ਕਿਲੋਮੀਟਰ ਪੈਦਲ ਚਾਲ 24.31 ਮਿੰਟ ਵਿਚ ਪੂਰੀ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਉਸਨੇ ਪਿਛਲੇ ਸਾਲ ਹੀ ਬੰਗਲੌਰ ਵਿੱਚ ਹੋਈ ਜੂਨੀਅਰ ਨੈਸ਼ਨਲ ਪੈਦਲ ਚਾਲ 10 ਕਿਲੋਮੀਟਰ 49:21:21 ਮਿੰਟ ਵਿਚ ਮੁਕੰਮਲ ਕਰਕੇ ਨਵਾਂ ਰਿਕਾਰਡ ਬਣਾਇਆ ਸੀ। ਪੂਨੇ ਵਿਚ ਹੋਈ ਪੰਜ ਕਿਲੋਮੀਟਰ ਸਕੂਲ ਨੈਸ਼ਨਲ ਵਿਚ ਵੀ ਉਸਨੇ ਸੋਨ ਤਮਗ਼ਾ ਪ੍ਰਾਪਤ ਕੀਤਾ ਹੈ।
ਕਾਲਜ ਦੀ ਪਿੰ੍ਰਸੀਪਲ ਡਾ. ਸੁਖਬੀਰ ਕੌਰ ਮਾਹਲ ਅਤੇ ਉਸਦੀ ਅਧਿਆਪਕਾਂ ਡਾ. ਤਜਿੰਦਰ ਕੌਰ ਤੇ ਸੁਖਦੀਪ ਕੌਰ ਨੇ ਖੁਸ਼ਬੀਰ ਦੀ ਇਸ ਪ੍ਰਾਪਤੀ ’ਤੇ ਉਸਨੂੰ ਵਧਾਈ ਦਿੱਤੀ ਤੇ ਅਗੋਂ ਵਾਸਤੇ ਸ਼ੁੱਭ ਇੱਛਾਵਾਂ ਭੇਟ ਕੀਤੀਆਂ। ਖੁਸ਼ਬੀਰ ਪਹਿਲਾਂ ਵੀ ਅੰਤਰ ਰਾਸ਼ਟਰੀ ਪੱਧਰ ‘ਤੇ 2010 ਵਿਚ ਸਿੰਘਾਪੁਰ ਵਿਚ ਹੋਈਆਂ ਯੂਥ ਏਸ਼ੀਅਨ ਖੇਡਾਂ ਦੌਰਾਨ ਪੰਜ ਕਿਲੋਮੀਟਰ ਪੈਦਲ ਚਾਲ ਵਿਚ ਚਾਂਦੀ ਦਾ ਤਮਗ਼ਾ ਹਾਸਿਲ ਕਰ ਚੁੱਕੀ। ਇਸ ਤੋਂ ਇਲਾਵਾ ਉਸਨੇ ਯੂਥ ਉਲੰਪਿਕ ਖੇਡਾਂ ਵਿਚ ਵੀ ਹਿੱਸਾ ਲਿਆ। ਖੁਸ਼ਬੀਰ ਕੌਰ ਦੇ ਪਿਤਾ ਸ੍ਰ. ਬਲਕਾਰ ਸਿੰਘ ਇਸ ਦੁਨੀਆਂ ਵਿਚ ਨਹੀਂ ਰਹੇ ਤੇ ਉਸਦੇ ਮਾਤਾ ਸ਼੍ਰੀਮਤੀ ਜਸਬੀਰ ਕੌਰ ਹੀ ਉਸਨੂੰ ਹਮੇਸ਼ਾਂ ਉਤਸ਼ਾਹਿਤ ਕਰਦੇ ਹਨ ।
 

Translate »