ਲੁਧਿਆਣਾ 26 ਨਵੰਬਰ : ਅੱਤਵਾਦ ਪ੍ਰਭਾਵਤ ਜੱਥੇਬੰਦੀ ਪੰਜਾਬ ਨੇ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ‘ਚ ਕਾਰਕੁੰਨਾ ਅਤੇ ਮਾਸੂਮ ਬੱਚਿਆ ਨੇ ਕੈਡਲ ਮਾਰਚ ਕਰਕੇ 26-11 ਦੇ ਮੁੰਬਈ ਸ਼ਹੀਦਾਂ ਨੂੰ ਭਾਰਤ ਦੇ ਮਹਾਨ ਸਪੂਤ ਦੱਸਦਿਆ ਸ਼ਰਧਾਂਜਲੀ ਭੇਟ ਕੀਤੀ। ਇਸ ਦੇ ਨਾਲ ਹੀ ਵਿਸ਼ਵ ਸਾਂਤੀ ਲਈ ਪ੍ਰਾਰਥਨਾ ਕਰਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਦਾ ਵੀ ਸੰਕਲਪ ਲਿਆ ਗਿਆ। ਜੱਥੇਬੰਦੀ ਦੇ ਪ੍ਰਧਾਨ ਕ੍ਰਿਸਨ ਕੁਮਾਰ ਬਾਵਾ ਨੇ ਸੰਬੋਧਨ ਕਰਦਿਆ ਕਿਹਾ ਕਿ ਸਮੁੱਚਾ ਦੇਸ਼ ਅੱਤਵਾਦ ਅਤੇ ਵੱਖਵਾਦ ਜੱਥੇਬੰਦੀਆਂ ਦੇ ਖਿਲਾਫ ਇੱਕ ਜੁੱਟ ਹੈ। ਦੇਸ਼ ਦੀ ਅਜਾਦੀ ਤੋ ਲੈ ਕੇ ਹੁਣ ਤੱਕ ਭਾਰਤ ਦੇ ਵੱਖ ਵੱਖ ਹਿੱਸਿਆ ਅੰਦਰ ਹੋਏ ਅੱਤਵਾਦੀ ਹਮਲਿਆਂ ਦੌਰਾਨ ਭਾਵੇ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਪਰ ਦੇਸ਼ ਵਾਸੀਆਂ ਨੇ ਹਰ ਮੌਕੇ ਹੀ ਆਪਸੀ ਭਾਈਚਾਰੇ ਅਤੇ ਏਕਤਾ ਦਾ ਸਬੂਤ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਕੋਈ ਵੀ ਦੇਸ਼ ਵਿਰੋਧੀ ਸ਼ਕਤੀ ਦੇਸ਼ ਦੀ ਏਕਤਾ ਅਖੰਡਤਾ ਨੂੰ ਖੇਰੂ ਖੇਰੂ ਨਹੀ ਕਰ ਸਕਦੀ। ਉਹਨਾਂ ਕਿਹਾ ਕਿ ਏਕਤਾ ਦੀ ਜਿੰਦਾ ਮਿਸਾਲ ਮੁੰਬਈ ਦੀ ਘਟਨਾ ਹੈ। ਵਿਸ਼ਵ ਵਿਚ ਸ਼ਾਂਤੀ ਨਾਲ ਹੀ ਦੁਨੀਆਂ ਤਰੱਕੀ ਕਰ ਸਕਦੀ ਹੈ ਉਹਨਾਂ ਕਿਹਾ ਕਿ ਦੁਨੀਆਂ ਵਿਚ ਪੈਸੇ ਅਤੇ ਹਥਿਆਰਾਂ ਦੀ ਦੋੜ ਨੇ ਅਸ਼ਾਤੀ ਫੈਲਾਈ ਹੋਈ ਹੈ। ਬਾਵਾ ਨੇ ਕਿਹਾ ਕਿ ਸਾਡੇ ਭਾਰਤ ਦੀ ਵਿਸ਼ੇਸ਼ਤਾ ਧਰਮ ਨਿਰਪੱਖਤਾ, ਅਨੇਕਤਾ ਵਿਚ ਏਕਤਾ ਹੈ ਜਿਸ ਤੇ ਹਰ ਭਾਰਤੀ ਨੂੰ ਮਾਣ ਹੈ। ਉਹਨਾਂ ਕਿਹਾ ਕਿ ਬੰਬਈ ਵਿਚ ਜੋ ਘਟਨਾ ਵਾਪਰੀ ਉਸ ਨੇ ਪੂਰੇ ਵਿਸ਼ਵ ਵਿਚ ਸਹਿਮ ਦਾ ਮਹੌਲ ਪੈਦਾ ਕੀਤਾ।
ਸ੍ਰੀ ਬਾਵਾ ਨੇ ਕਿਹਾ ਕਿ ਅੱਜ ਦੁਨੀਆਂ ਭਰ ਅੰਦਰ ਭਾਰਤ ਇੱਕ ਸ਼ਕਤੀ ਵਜੋ ਉਭਰ ਰਿਹਾ ਹੈ ਅਤੇ ਅਮਰੀਕਾ ਵਰਗੇ ਦੇਸ਼ ਵੀ ਹਿੰਦੋਸਤਾਨ ਦਾ ਲੋਹਾ ਮੰਨਣ ਲੱਗੇ ਹਨ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਤਵਾਦ ਅਤੇ ਵੱਖਵਾਦ ਸ਼ਕਤੀਆਂ ਦੇ ਖਿਲਾਫ ਂਿÂੱਕਜੁਟ ਹੋ ਕੇ ਦੇਸ਼ ਦੀ ਏਕਤਾ, ਅਖੰਡਤਾ ਦੀ ਮਜਬੂਤੀ ਅਤੇ ਰਾਖੀ ਲਈ ਵਚਨਬੱਧ ਰਹਿਣ। ਇਸ ਸਮੇ ਨਿਰਮਲ ਕੈੜ•ਾ ਜਿਲ•ਾ ਪ੍ਰਧਾਨ ਕਾਂਗਰਸ ਸੇਵਾ ਦਲ, ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ•ਾ ਕਾਂਗਰਸ ਕਮੇਟੀ, ਰਾਜਬਿੰਦਰ ਸਿੰਘ ਬਦੇਸ਼ਾ ਯੂ.ਐਸ.ਏ, ਪਰਮਜੀਤ ਸਿੰਘ ਆਹਲੂਵਾਲੀਆਂ ਜਿਲ•ਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ, ਸਤਦੇਵ ਜਿੰਦਲ, ਕੁਲਦੀਪ ਚੰਦ ਸ਼ਰਮਾਂ, ਅਮਿਤ ਸ਼ੋਰੀ ਵਾਇਸ ਪ੍ਰਧਾਨ ਜਿਲ•ਾ ਕਾਂਗਰਸ ਸੇਵਾ ਦਲ, ਯਸ਼ਪਾਲ ਸ਼ਰਮਾਂ, ਬਲਜਿੰਦਰ ਭਾਰਤੀ ਸੀਨੀਅਰ ਮੀਤ ਪ੍ਰਧਾਨ ਜਿਲ•ਾ ਕਾਂਗਰਸ ਸੇਵਾ ਦਲ, ਅਮ੍ਰਿਤਪਾਲ ਕਲਸੀ, ਤਿਲਕ ਰਾਜ ਸੋਨੂੰ, ਰਾਧੇ ਸ਼ਾਮ, ਅਸ਼ਵਨੀ ਸ਼ਰਮਾਂ, ਪ੍ਰਦੀਪ ਸਿੰਘ ਸੱਗੂ, ਦਕਸ਼ ਕੈੜਾ, ਰਾਘਵ ਸ਼ੋਰੀ, ਰੋਹਿਤ ਕੈੜਾ, ਉਮ ਸ਼ੋਰੀ, ਰੇਸ਼ਮ ਸਿੰਘ ਸੱਗੂ, ਮਨਦੀਪ ਦਹੇਲੇ, ਰਾਜੇਸ਼ ਬਜਾਜ, ਮਨਪ੍ਰੀਤ ਸਿੰਘ ਉਪਲ, ਜਰਨੈਲ ਸਿੰਘ ਪੰਧੇਰ, ਨਵਦੀਪ ਸਿੰਘ, ਅਮਨਦੀਪ ਸਿੰਘ ਪੰਧੇਰ, ਮਹੇਸ਼ (ਮਿੰਟੂ), ਰਣਜੀਤ ਕਲਸੀ, ਸੰਨੀ ਦਹੇਲੇ, ਸੁਖਵਿੰਦਰ ਸਿੰਘ, ਮੇਘਾ, ਕਿਰਨ, ਪੁਰੂ, ਲਕਸ਼, ਸਨੇਹਾ, ਵੰਸ਼, ਅਤੇ ਸਾਗਰ ਸ਼ਾਮਲ ਸਨ।