ਫ਼ਿਰੋਜ਼ਪੁਰ, 26 ਨਵੰਬਰ : ਰੇਲਵੇ ਫਾਟਕਾਂ ‘ਤੇ ਦਿਨੋਂ-ਦਿਨ ਵੱਧ ਰਹੀਂਆਂ ਦੁਰਘਟਨਾਵਾਂ ਕਾਰਨ ਵੱਡੀ ਪੱਧਰ ‘ਤੇ ਰਹੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਣ ਅਤੇ ਆਮ ਲੋਕਾਂ ਨੂੰ ਰੇਲਵੇ ਕਰਾਸਿੰਗ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਈ ਰੇਲਵੇ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਪੂਰੇ ਦੇਸ਼ ਅੰਦਰ ਸਕੂਲਾਂ, ਕਾਲਜਾਂ, ਵਿੱਦਿਅਕ ਸੰਸਥਾਵਾਂ, ਆਮ ਲੋਕਾਂ, ਪੰਚਾਇਤਾਂ, ਟਰੱਕ ਤੇ ਟੈਕਸੀ ਯੂਨੀਅਨਾਂ ਆਦਿ ਨੂੰ ਜਾਗਰੂਕ ਕਰਨ ਲਈ ਸੈਮੀਨਾਰਾਂ ਅਤੇ ਜਾਗਰੂਕ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਉਤਰ ਰੇਲਵੇ ਫ਼ਿਰੋਜ਼ਪੁਰ ਡਵੀਜ਼ਨ ਦੇ ਸੀਨੀਅਰ ਡਵੀਜ਼ਨ ਸੇਫਟੀ ਅਫਸਰ ਸੀ੍ਰ ਆਰ.ਵੀ. ਸਿੰਘ ਨੇ ਦਿੱਤੀ।
ਸ੍ਰੀ ਆਰ.ਵੀ. ਸਿੰਘ ਨੇ ਦੱਸਿਆ ਕਿ ਰੇਲਵੇ ਵੱਲੋਂ ਮਨੁੱਖ ਤਹਿਤ ਫਾਟਕ ਅਤੇ ਆਦਮੀ ਵਾਲੇ ਫਾਟਕ ਪਾਰ ਕਰਨ ਅਤੇ ਰੇਲਵੇ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਵੱਡੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਡਵੀਜ਼ਨ ਅੰਦਰ ਹੁਣ ਤੱਕ 150 ਸਕੂਲਾਂ, 70 ਪਿੰਡਾਂ ਤੋਂ ਇਲਾਵਾ ਟੈਕਸੀ ਸਟੈਂਡਾਂ, ਟਰੱਕ ਯੂਨੀਅਨਾਂ, ਬੱਸ ਸਟੈਂਡਾਂ ਆਦਿ ਵਿਚ ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਨ•ਾਂ ਦੱਸਿਆ ਕਿ ਜੇਕਰ ਲੋਕ ਰੇਲਵੇ ਦੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋਣਗੇ ਤਾਂ ਵੱਡੀ ਗਿਣਤੀ ਵਿਚ ਰੇਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੇਲਵੇ ਕਰਾਸਿੰਗ ‘ਤੇ ਆਪਣੀ ਗੱਡੀ ਰੋਕਣ ਅਤੇ ਉਸ ਉਪਰੰਤ ਸੱਜੇ-ਖੱਬੇ ਰੇਲ ਦੇ ਆਉਣ ਦੀ ਆਵਾਜ਼ ਸੁਨਣ ਅਤੇ ਰੇਲ ਗੱਡੀ ਦੇ ਆਉਣ ਦੇ ਯਕੀਨ ਹੋਣ ‘ਤੇ ਹੀ ਫਾਟਕ ਪਾਰ ਕੀਤਾ ਜਾਵੇ। ਉਨ•ਾਂ ਕਿਹਾ ਕਿ ਧੁੰਦ ਦੇ ਦਿਨਾਂ ਵਿਚ ਹੋਰ ਵੀ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਗੱਡੀ ਦਾ ਚਾਲਕ ਗੱਡੀ ਤੋਂ ਉਤਰ ਕੇ ਰੇਲ ਦੀ ਆਮਦ ਸਬੰਧੀ ਪੂਰੀ ਜਾਣਕਾਰੀ ਲਵੇ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਸਬੰਧੀ ਰੇਲਵੇ ਦਾ ਪੂਰੀ ਤਰ•ਾਂ ਸਾਥ ਦੇਣ ਤਾਂ ਜੋ ਦੁਰਘਟਨਾਵਾਂ ਨੂੰ ਰੋਕ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਉਨ•ਾਂ ਦੇ ਨਾਲ ਸ੍ਰੀ ਐਸ.ਐਸ. ਭੁੱਲਰ ਡਵੀਜ਼ਨਲ ਸੇਫਟੀ ਅਫਸਰ, ਸ੍ਰੀ ਦਰਸ਼ਨ ਸਿੰਘ ਸੇਫਟੀ ਕੌਂਸਲਰ ਅਤੇ ਸ. ਸੱਤਪਾਲ ਸਿੰਘ ਵੀ ਹਾਜ਼ਰ ਸਨ।