November 26, 2011 admin

ਡਾਕਟਰ ਦਲਬੀਰ ਸਿੰਘ ਵੇਰਕਾ ਪੰਜਾਬ ਰਾਜ ਸੇਵਾ ਅਧਿਕਾਰ ਦੇ ਕਮਿਸ਼ਨਰ ਬਣਨ ਬਾਅਦ, ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।

ਅੰਮ੍ਰਿਤਸਰ 26 ਨਵੰਬਰ – ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਵਿਚ ਸੇਵਾ ਅਧਿਕਾਰ ਦਾ ਕਾਨੂੰਨ ਲਾਗੂ ਕਰਨ ਬਾਅਦ ਇਸਦੇ ਡਾਕਟਰ ਦਲਬੀਰ ਸਿੰਘ ਵੇਰਕਾ ਨੂੰ ਬਤੌਰ ਕਮਿਸ਼ਨਰ ਲਗਾਉਣ ਦਾ ਪੰਜਾਬ ਦੇ ਰਾਜਸੀ ਤੇ ਗੈਰ ਰਾਜਸੀ ਵਿਅਕਤੀਆਂ ਨੇ ਇਸਦਾ ਸੁਆਗਤ ਕੀਤਾ ਹੈ। ਡਾਕਟਰ ਵੇਰਕਾ ਦੀ ਪੰਜਾਬ ਰਾਜ ਸੇਵਾ ਅਧਿਕਾਰ ਕਮਿਸ਼ਨਰ ਦੇ ਤੌਰ ਤੇ ਨਿਯੁਕਤੀ ਦਾ ਵੱਖ ਵੱਖ ਵਰਗਾਂ ਵਲੋਂ ਭਾਰੀ ਸੁਆਗਤ ਕੀਤਾ ਗਿਆ ਹੈ। ਕੈਪਟਨ ਸਰੂਪ ਸਿੰਘ ਆਈ.ਪੀ.ਐਸ ਸਾਬਕਾ ਕਮਿਸ਼ਨਰ ਮਹਾਂਰਾਸ਼ਟਰ ਪੁਲਿਸ ਨੇ ਕਿਹਾ ਕਿ ਡਾਕਟਰ ਵੇਰਕਾ, ਜੋ ਕਿ ਇਕ ਬਹੁਤ ਹੀ ਤਜਰਬੇਕਾਰ, ਪੜ੍ਹੇ ਲਿਖੇ ਤੇ ਨਿਰਪੱਖ ਇਨਸਾਨ ਹਨ, ਉਹਨਾਂ ਨੂੰ ਪੰਜਾਬ ਰਾਜ ਸੇਵਾ ਅਧਿਕਾਰ ਦੇ ਕਮਿਸ਼ਨਰ ਬਨਾਉਣਾ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਦਾ ਸਿੱਟਾ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪਰਸਤ ਪ੍ਰੋਫੈਸਰ ਮੋਹਨ ਸਿੰਘ, ਡਾਕਟਰ ਚਰਨਜੀਤ ਸਿੰਘ ਗੁਮਟਾਲਾ ਅਤੇ ਪ੍ਰਧਾਨ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਨੇ ਇਸ ਨਿਯੁਕਤੀ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਉਹ ਇਸ ਐਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਾਉਣ  ਅਤੇ ਆਮ ਜਨਤਾ ਨੂੰ ਇਸ ਕਾਨੂੰਨ ਤੋਂ ਜਾਣੂੰ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦੇ ਮੀਡੀਆ ਅਡਵਾਈਜ਼ਰ ਤੇ ਰੋਟਰੀ ਕਲਬ ਦੇ ਸੰਯੁਕਤ ਸੱਕਤਰ ਰਾਜਿੰਦਰ ਸਿੰਘ ਬਾਠ ਨੇ ਵੀ ਇਸਦਾ ਸੁਆਗਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਨਿਯਾਕਤੀ ਨਾਲ ਇਸ ਐਕਟ ਨੂੰ ਲਾਗੂ ਕਰਾਉਣ ਲਈ ਜਨਤਕ ਲਹਿਰ ਉਸਾਰਣ ਵਿਚ ਮਦਦ ਮਿਲੇਗੀ।
             ਡਾਕਟਰ ਵੇਰਕਾ ਅੱਜ ਕਮਿਸ਼ਨਰ ਬਣਨ ਦੇ ਬਾਅਦ ਪਹਿਲੀ ਵਾਰ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਥੇ ਪਤੱਰਕਾਰਾਂ ਨੂੰ ਉਹਨਾਂ ਕਿਹਾ ਇਸ ਐਕਟ ਅਧੀਨ 65 ਸੇਵਾਵਾਂ ਨੂੰ ਘੇਰੇ ਵਿਚ ਲਿਆਂਦਾ ਗਿਆ ਹੈ। ਇਸ ਐਕਟ ਦੇ ਬਣਨ ਨਾਲ ਲੋਕਾਂ ਨੂੰ ਹੁਣ ਦਫਤਰਾਂ ਦੇ ਮੰਬੇ ਚੱਕਰਾਂ ਤੋਂ ਨਿਜ਼ਾਤ ਮਿਲੇਗੀ ਤੇ ਜੋ ਵੀ ਦਫਤਰੀ ਕਰਮਚਾਰੀ ਇਸ ਐਕਟ ਅਧੀਨ ਸਮੇਂ ਬੱਧ ਅਨੁਸਾਰ ਆਮ ਪਬਲਿਕ ਨੂੰ ਸੇਵਾਵਾਂ ਮੁਹਈਆ ਨਹੀਂ ਕਰਾ ਸਕੇਗਾ, ਉਸਨੂੰ 500/- ਰੁਪਏ ਤੋਂ 5000/- ਰੁਪਏ ਤੱਕ ਦਾ ਜੁਰਮਾਨਾ ਇਸ ਕਮਿਸ਼ਨਰ ਵਲੋਂ ਕੀਤਾ ਜਾ ਸਕੇਗਾ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾਕਟਰ ਦਲਬੀਰ ਸਿੰਘ ਵੇਰਕਾ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲ ਵਿਚ ਹੀ ਚੁਣੇ ਗਏ ਬਿਕਰਮਜੀਤ ਸਿੰਘ ਕੋਟਲਾ, ਰਾਜਵਿੰਦਰ ਕੌਰ ਸੀਨੀਅਰ ਅਕਾਲੀ ਨੇਤਾ, ਸਰਦੂਲ ਸਿੰਘ, ਬਚਨ ਸਿੰਘ, ਡਾਕਟਰ ਦਿਲਬਾਗ ਸਿੰਘ, ਹਰਜੀਤ ਸਿੰਘ ਚਾਟੀਵਿੰਡ, ਜਸਬੀਰ ਸਿੰਘ ਪੰਡੋਰੀ ਵੜੈਚ, ਅਮਨਦੀਪ ਸਿੰਘ, ਬਲਦੇਵ ਸਿੰਘ ਰੰਧਾਵਾ, ਜਗਜੀਤ ਸਿੰਘ ਖਾਲਸਾ, ਜਗਤਾਰ ਸਿੰਘ ਸਹੂਰਾ, ਕੁਲਦੀਪ ਸਿੰਘ ਚਾਵਲਾ, ਗੁਰਦਿਆਲ ਸਿੰਘ ਟਾਂਗਰਾ, ਹਰਿੰਦਰ ਸਿੰਘ ਚੀਮਾ, ਸਤਨਾਮ ਸਿੰਘ ਜਾਮਾਰਾਏ, ਗੁਰਮੀਤ ਸਿੰਘ ਔਲਖ, ਅਨੌਖ ਸਿੰਘ, ਪਰਮਜੀਤ ਸਿੰਘ ਡੇਰੀਵਾਲ, ਰਣਜੀਤ ਸਿੰਘ, ਹਰਪਾਲ ਸਿੰਘ ਬਾਈਪਾਸ, ਲਾਡੀ ਭੁੱਲਰ, ਕੁਲਵਿੰਦਰ ਸਿੰਘ, ਕਸ਼ਮੀਰ ਸਿੰਘ, ਇਕਬਾਲ ਸਿੰਘ, ਲੱਛਮਣ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ, ਰੇਨੂੰ ਸ਼ਰਮਾ, ਰੇਨੂੰ ਬਾਲਾ, ਭਾਈ ਰਾਮ ਸਿੰਘ, ਭਗਵੰਤ ਸਿੰਘ ਮੀਰਾਕੋਟ, ਆਦਿ ਸ਼ਾਮਿਲ ਸਨ।

Translate »