ਅੰਮ੍ਰਿਤਸਰ, 26 ਨਵੰਬਰ, 2011 : ਸਥਾਨਕ ਖਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿੱਚ ਅੱਜ ਸੰਪੰਨ ਹੋਈ ਇੰਟਰ ਕਾਲਜ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਕਾਲਜ ਦੇ ਖਿਡਾਰੀਆਂ ਨੇ 8 ਸੋਨੇ ਦੇ ਤਮਗੇ, 7 ਚਾਂਦੀ ਦੇ ਅਤੇ ਅਨੇਕਾਂ ਕਾਂਸੀ ਦੇ ਤਮਗੇ ਜਿੱਤ ਕੇ ਕੁੱਲ੍ਹ 72 ਅੰਕ ਪ੍ਰਾਪਤ ਕੀਤੇ। ਇਹ ਇੱਕ ਵੱਡੀ ਪ੍ਰਾਪਤੀ ਸੀ ਕਿਉਂਕਿ ਪਿਛਲੇ ਸਾਲ ਕਾਲਜ ਨੇ ਇਸ ਚੈਂਪੀਅਨਸ਼ਿਪ ਵਿੱਚ ਸਿਰਫ 32 ਅੰਕ ਹੀ ਹਾਸਲ ਕੀਤੇ ਸਨ। ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਸਾਰੇ ਹੀ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਵਿੱਚ ਖੇਡ ਢਾਂਚਾ ਕਾਫੀ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡ ਢਾਂਚੇ ਤੋਂ ਇਲਾਵਾ ਖੇਡ ਵਿਭਾਗ ਦੇ ਮਿਹਨਤੀ ਕਰਮਚਾਰੀ ਅਤੇ ਕੋਚਾਂ ਦੀ ਰਹਿਨੁਮਾਈ ਹੇਠ ਕਾਲਜ ਪੂਰੀ ਯੂਨੀਵਰਸਿਟੀ ਵਿੱਚ ਰਨਰਅਪ ਰਿਹਾ ਹੈ।
ਖੇਡ ਵਿਭਾਗ ਦੇ ਇਚਾਰਜ, ਸ. ਬਚਨਪਾਲ ਸਿੰਘ ਨੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਹੋਰਾਂ ਦਾ ਖੇਡ ਢਾਂਚੇ ਵਿੱਚ ਹੋ ਰਹੇ ਸੁਧਾਰ ‘ਤੇ ਧੰਨਵਾਦ ਕੀਤਾ।