November 26, 2011 admin

ਖਾਲਸਾ ਕਾਲਜ (ਇਸਤ੍ਰੀਆਂ) ਦੇ 28 ਵਿਦਿਆਰਥੀਆਂ ਨੇ ਇੱਕ ਲੱਖ ਦੇ ਵਜ਼ੀਫੇ ਜਿੱਤੇ

ਅੰਮ੍ਰਿਤਸਰ, 26 ਨਵੰਬਰ, 2011 : ਸਥਾਨਕ ਖਾਲਸਾ ਕਾਲਜ (ਇਸਤ੍ਰੀਆਂ) ਦੇ 28 ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਅੱਜ ਇੱਕ ਲੱਖ ਰੁਪਏ ਦੇ ਵਜ਼ੀਫੇ ਜਿੱਤੇ। ਉਨ੍ਹਾਂ ਨੇ ਇਹ ਵਜ਼ੀਫੇ ਸੀਹੋਤਾ ਸਕਾਲਰਸ਼ਿਪ ਟਰੱਸਟ ਦੁਆਰਾ ਆਯੋਜਿਤ ਕਾਲਜ ਵਿੱਚ ਹੋਏ ਇੱਕ ਵਿਸ਼ੇਸ਼ ਇਮਤਿਹਾਨ ਨੂੰ ਪਾਸ ਕਰਕੇ ਜਿੱਤੇ ਹਨ। ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਕਾਲਜ ਦੇ ਕੁੱਲ੍ਹ 42 ਵਿਦਿਆਰਥੀਆਂ ਨੇ ਇਸ ਇਮਤਿਹਾਨਾਂ ਵਿੱਚ ਭਾਗ ਲਿਆ ਸੀ ਅਤੇ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਵਿੱਚੋਂ 28 ਦੇ ਕਰੀਬ ਵਿਦਿਆਰਥੀ ਇਹ ਟੈਸਟ ਪਾਸ ਕਰ ਸਕੇ ਅਤੇ ਉਨ੍ਹਾਂ ਲਈ ਵਜ਼ੀਫੇ ਦੀ ਰਕਮ ਚੱਲ ਰਹੀ ਪੜ੍ਹਾਈ ਵਿੱਚ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਨੇ ਸੀਹੋਤਾ ਸਕਾਲਰਸ਼ਿਪ ਟਰੱਸਟ ਦੇ ਟਰੱਸਟੀ, ਡਾ. ਐਮਐਸ ਹੁੰਦਲ ਅਤੇ ਡਾ. ਗੀਤਾ ਹੁੰਦਲ ਦਾ ਬੱਚਿਆਂ ਨੂੰ ਸਕਾਲਰਸ਼ਿਪ ਮੁਹੱਈਆ ਕਰਨ ‘ਤੇ ਧੰਨਵਾਦ ਕੀਤਾ।
 

Translate »