November 28, 2011 admin

ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ

ਚੰਡੀਗੜ•, 28 ਨਵੰਬਰ: ਪੰਜਾਬ ਸਰਕਾਰ ਨੇ ਸਰੋਜ ਅਗਰਵਾਲ ਨੂੰ ਸੰਗਰੂਰ, ਪ੍ਰਫੂਲ ਸਿੰਘ ਨੂੰ ਨੰਗਲ, ਸੁਖਜਿੰਦਰ ਸਿੰਘ ਟਿਵਾਣਾ ਨੂੰ ਸਮਾਣਾ ਅਤੇ ਮਦਨ ਮੋਹਨ  ਨੂੰ ਮੋਗਾ ਵਿਖੇ  ਤਹਿਸੀਲਦਾਰਾਂ ਦੇ ਆਹੁੱਦੇ ਤੇ ਤੈਨਾਤ ਕੀਤਾ ਹੈ  ਜਦਕਿ ਚਾਰ ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰਾਂ ਦੀਆਂ ਅਸਾਮੀਆਂ ਦਾ ਕਰੰਟ ਡਿਊਟੀ ਚਾਰਜ ਦਿੱਤਾ ਗਿਆ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਪੰਜਾਬ ਦੇ ਪੁਨਰਵਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨਾਂ• ਚਾਰ ਨਾਇਬ ਤਹਿਸੀਲਦਾਰਾਂ ਵਿੱਚ ਨਰਿੰਦਰ ਸਿੰਘ ਸੈਣੀ ਨੂੰ ਨਿਹਾਲ ਸਿੰਘ ਵਾਲਾ, ਜਸਵਿੰਦਰ ਸਿੰਘ ਟਿਵਾਣਾ ਨੂੰ ਅਮਲੋਹ, ਹਰਬੰਸ ਸਿੰਘ ਸੇਖੋ ਨੂੰ ਸੁਨਾਮ ਅਤੇ ਪ੍ਰਕਾਸ਼ ਸਿੰਘ ਮਾਹਨ ਨੂੰ ਧਾਰਕਲਾਂ ਵਿਖੇ ਤਹਿਸੀਲਦਾਰਾਂ ਦਾ ਚਾਰਜ ਦਿੱਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਇਨਾਂ• ਨਾਇਬ ਤਹਿਸਲੀਦਾਰਾਂ ਨੂੰ ਇਨਾਂ• ਦੇ ਆਪਣੇ ਤਨਖਾਹ ਸਕੇਲ ਵਿੱਚ ਬਿਨਾਂ• ਕਿਸੇ ਵਾਧੂ ਮੇਹਨਤਾਨੇ ਦੇ ਇਹ ਚਾਰਜ ਦਿੱਤਾ ਗਿਆ ਹੈ ਅਤੇ ਇਸ ਚਾਰਜ ਦਾ ਸਮਾਂ ਛੇ ਮਹੀਨੇ ਹੋਵੇਗਾ ਅਤੇ ਇਸ ਸਮੇ ਨੂੰ ਤਜਰਬੇ, ਸੀਨੀਆਰਤਾ ਅਤੇ ਕਿਸੇ ਪ੍ਰਕਾਰ ਦੇ ਵਿੱਤੀ ਲਾਭ ਨਹੀਂ ਗਿਣਿਆ ਜਾਵੇਗਾ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਤਹਿਸੀਲਦਾਰ ਦੀ ਅਸਾਮੀ ਦੇ ਕਰੰਟ ਡਿਊਟੀ ਚਾਰਜ ਦੌਰਾਨ ਇਹ ਅਧਿਕਾਰੀ ਤਹਿਸਲੀਦਾਰ ਦੀ ਅਸਾਮੀ ਨਾਲ ਜੁੜੀਆਂ ਸਾਰੀਆਂ ਉਹ ਸਾਰੀਆਂ ਡਿਊਟੀ ਨਿਭਾਉਣਗੇ ਅਤੇ ਅਧਿਕਾਰਾਂ ਦੀ ਵਰਤੋਂ ਕਰਨਗੇ ਜਿਹੜੇ ਕਿ ਹਦਾਇਤਾਂ ਤੇ ਨਿਯਮਾਂ ਅਨੂਸਾਰ ਤਹਿਸੀਲਦਾਰਾਂ ਦੇ  ਬਣਦੇ ਹਨ।

Translate »