ਪੰਜਾਬ ਵਿਧਾਨ ਸਭਾ ਦੀ ਮਿਆਦ 14 ਮਾਰਚ ਤੱਕ
ਨਵੀਂ ਦਿੱਲੀ, 28ਨਵੰਬਰ, 2011: ਅਗਲੇ ਵਰੇ• 5 ਵਿਧਾਨ ਸਭਾਵਾਂ ਦੀ ਮਿਆਦ ਖਤਮ ਹੋਣ ਵਾਲੀ ਹੈ ਉਤਰਾਖੰਡ ਵਿਧਾਨ ਸਭਾ ਦੀ ਮਿਆਦ 12 ਮਾਰਚ ਨੂੰ ਪੰਜਾਬ ਦੀ 14 ਮਾਰਚ ਤੇ ਮਣੀਪੁਰ ਦੀ 15 ਮਾਰਚ ਨੂੰ ਖਤਮ ਹੋ ਰਹੀ ਹੈ । ਜਦਕਿ ਉਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ 20 ਮਈ ਤੇ ਗੋਆ ਦਾ 14 ਜੂਨ2012 ਵਿੱਚ ਖਤਮ ਹੋਣਾ ਹੈ। ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਸਲਮਾਨ ਖੁਰਸ਼ੀਦ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਲੋਕ ਨੁਮਾਇੰਦਗੀ ਕਾਨੂੰਨ 1951 ਦੀ ਧਾਰਾ 15 ਹੇਠ ਇਨਾਂ• ਰਾਜਾਂ ਦੀਆਂ ਨਵੀਆਂ ਵਿਧਾਨ ਸਭਾਵਾਂ ਦੇ ਗਠਨ ਵਾਸਤੇ ਚੋਣਾਂ ਦੀ ਤਾਰੀਖ ਦੀ ਨੋਟੀਫਿਕੇਸ਼ਲ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ 6 ਮਹੀਨਿਆਂ ਦੇ ਅੰਦਰ ਕਿਸੇ ਵੀ ਵੇਲੇ ਕੀਤੀ ਜਾ ਸਕਦੀ ਹੈ। ਸ਼੍ਰੀ ਖੁਰਸ਼ੀਦ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਉਚਿਤ ਸਮੇਂ ਉਤੇ ਇਨਾਂ• ਰਾਜਾਂ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦੇਵੇਗਾ ਤਾਂ ਜੋ ਇਨਾਂ• ਵਿਧਾਨ ਸਭਾਵਾਂ ਦੀ ਮੌਜੂਦਾ ਮਿਆਦ ਖਤਮ ਹੋਣ ਤੋਂ ਪਹਿਲਾਂ ਨਵੀਆਂ ਵਿਧਾਨ ਸਭਾਵਾਂ ਦਾ ਗਠਨ ਹੋ ਸਕੇ।
ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਿਚਾਲੇ ਮੁਲਾਕਾਤ
ਨਵੀਂ ਦਿੱਲੀ, 28 ਨਵੰਬਰ, 2011
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨਾਲ ਮੁਲਾਕਾਤ ਕੀਤੀ। ਬੈਠਕ ਲਗਭਗ 40 ਮਿੰਟ ਤੱਕ ਚਲੀ। ਦੋਵਾਂ ਨੇਤਾਵਾਂ ਨੇ ਸੰਸਦ ਦੇ ਮੌਜੂਦਾ ਸਮਾਗਮ ਬਾਰੇ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਫਰਾਂਸ ਵਿੱਚ ਜੀ 20 ਮਾਲਦੀਵ ਵਿੱਚ ਸਾਰਕ ਸ਼ਿਖਰ ਸੰਮੇਲਨ, ਬਾਲੀ ਵਿੱਚ ਭਾਰਤ ਆਸਿਆਨ ਅਤੇ ਪੂਰਬ ਏਸ਼ੀਆ ਸ਼ਿਖਰ ਸੰਮੇਲਨ ਅਤੇ ਸਿੰਗਾਪੁਰ ਦੀਆਂ ਆਪਣੀਆਂ ਯਾਤਰਾਵਾਂ ਬਾਰੇ ਜਾਣ ਕਾਰੀ ਦਿੱਤੀ। ਦੋਵਾਂ ਨੇਤਾਵਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਵਾਲੇ ਮੁੱਦਿਆਂ ਉਤੇ ਵਿਚਾਰ ਵਟਾਂਦਰਾ ਵੀ ਕੀਤਾ।
ਨਾਗਪੁਰ ਲਈ ਹੜ• ਬਚਾਓ ਯੋਜਨਾ ਵਾਸਤੇ 24 ਕਰੋੜ 37 ਲੱਖ ਰੁਪਏ ਮਨਜ਼ੂਰ
ਨਵੀਂ ਦਿੱਲੀ, 28ਨਵੰਬਰ, 2011
ਯੋਜਨਾ ਕਮਿਸ਼ਨ ਨੇ ਮਹਾਰਾਸ਼ਟਰ ਦੇ ਨਾਗਪੁਰ ਜ਼ਿਲੇ• ਵਿੱਚ ਕਟੋਲ ਸ਼ਹਿਰ ਦੇ ਲਹਿੰਦੀਨਾਲਾ ਵਿੱਚ ਹੜ• ਨੂੰ ਰੋਕਣ ਲਈ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਾਜੈਕਟ ਦੀ ਲਾਗਤ 24 ਕਰੋੜ 37 ਲੱਖ ਰੁਪਏ ਹੈ ਅਤੇ ਇਹ 2012-13 ਵਿੱਚ ਮੁਕੰਮਲ ਹੋ ਜਾਵੇਗਾ। ਹਰੇਕ ਸਾਲ ਹੜ•ਾਂ ਕਾਰਨ ਬੁਨਿਆਦੀ ਢਾਂਚੇ ਅਤੇ ਖੇਤੀ ਜ਼ਮੀਨ ਨੂੰ ਲਗਭਗ 7 ਕਰੋੜ 21 ਲੱਖ ਰੁਪਏ ਦਾ ਨੁਕਸਾਨ ਹੁੰਦਾ ਹੈ। ਇਸ ਯੋਜਨਾ ਨਾਲ 28 ਹੈਕਟੇਅਰ ਉਪਜਾਊ ਰਕਬੇ ਨੂੰ ਲਾਭ ਪਹੁੰਚੇਗਾ।
ਅੱਤਰੀ/ ਊਸ਼ਾ/ ਭਜਨ
ਪਿਛੋਕੜ ਦੇ ਅਧਿਐਨ ਨਾਲ ਅਜੋਕੇ ਤੇ ਭਵਿੱਖ ਵਿੱਚ ਭੂਮਿਕਾ ਨੂੰ ਸਮਝਣਾ ਆਸਾਨ – ਫਰਾਂਸਿਸਕੋ ਮੈਂਸੋ
ਨਵੀਂ ਦਿੱਲੀ, 28ਨਵੰਬਰ, 2011
ਫਿਲਮ ਦਾ ਕੋਂਸੂਲ ਆਫ ਬੋਰਡੇਕੱਸ ਦੇ ਨਿਦੇਸ਼ਕ ਫਰਾਂਸਿਸਕੋ ਮੈਂਸੋ ਨੇ ਕਿਹਾ ਕਿ ਇਤਹਾਸਕ ਵਿਸ਼ਿਆਂ ਉਤੇ ਫਿਲਮ ਬਣਾਉਣਾ ਉਨਾਂ• ਨੂੰ ਪਸੰਦ ਹੈ। ਕਿਉਂਕਿ ਪਿਛੋਕੜ ਦੇ ਅਧਿਐਨ ਵਿੱਚ ਅਯੋਕੇ ਸਮੇਂ ਵਿੰਚ ਸਾਡੀ ਭੂਮਿਕਾ ਅਤੇ ਭਵਿੱਖਤਾ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ। ਉਹ ਅੱਜ ਪਣਜੀ ਵਿਖੇ 42ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਮੀਡੀਆ ਸੈਂਟਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਤੇ ਫਿਲਮ ਦੇ ਅਭਿਨੇਤਾ ਵਿਟਰ ਨੋਰਟੋ ਨਿਰਮਾਤਾ ਜੋਸ਼ ਮਜ਼ੇਦਾ ਅਤੇ ਸੰਗੀਤਕਾਰ ਹੈਨਰੀ ਸੇਰੋਕਾ ਵੀ ਮੌਜੂਦ ਸਨ। ਫਿਲਮ ਦੀ ਵਿਸ਼ਾ ਵਸਤੂ ‘ਤੇ ਵੀ ਰੋਸ਼ਨੀ ਪਾਈ ਗਈ। ਦਾ ਕੋਸ਼ਲ ਆਫ ਬੋਰਡੇਕੱਸ ਇੱਕ ਅਜਿਹੇ ਇਨਸਾਨ ਦੀ ਕਹਾਣੀ ਹੈ ਜੋ 1940 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਬੋਰਡੇਕੱਸ ਵਿੱਚ 10 ਹਜ਼ਾਰ ਯਹੂਦੀਆਂ ਸਮੇਤ 30 ਹਜ਼ਾਰ ਲੋਕਾਂ ਨੂੰ ਨਾਜ਼ੀਆ ਦੇ ਸ਼ਿੰਕਜੇ ਤੋਂ ਮੁਕਤ ਕਰਵਾਇਆ ਸੀ।
ਪੰਜਾਬ ਨੂੰ ਪ੍ਰਦੂਸ਼ਣ ਰੋਕਣ ਅਤੇ ਕੰਟਰੋਲ ਕਰਨ ਲਈ 46 ਕਰੋੜ 39 ਲੱਖ ਰੁਪਏ
ਨਵੀਂ ਦਿੱਲੀ, 28ਨਵੰਬਰ, 2011
ਪਿਛਲੇ ਤਿੰਨ ਵਰਿ•ਆਂ ਦੌਰਾਨ ਪੰਜਾਬ ਨੂੰ ਪ੍ਰਦੂਸ਼ਣ ਰੋਕਣ ਅਤੇ ਕੰਟਰੋਲ ਕਰਨ ਲਈ 64 ਲੱਖ ਰੁਪਏ ਜਾਰੀ ਕੀਤੇ ਗਏ , ਜਦਕਿ ਰਾਸ਼ਟਰੀ ਦਰਿਆ ਬਚਾਓ ਯੋਜਨਾ ਹੇਠ 45 ਕਰੋੜ 69 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਵਾਤਾਵਰਣ ਅਤੇ ਜੰਗਲਾਤ ਰਾਜ ਮੰਤਰੀ ਸ਼੍ਰੀਮਤੀ ਜਯੰਤੀਨਟਰਾਜਨ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
ਭਾਰਤ ਅਤੇ ਬੁਲਗੇਰੀਆ ਵਿਚਾਲੇ ਸਿਹਤ ਅਤੇ ਦਵਾਈਆਂ ਵਿੱਚ ਸਹਿਯੋਗ ਦੇਣ ਲਈ ਸਮਝੌਤਾ
ਨਵੀਂ ਦਿੱਲੀ, 28ਨਵੰਬਰ, 2011
ਭਾਰਤ ਅਤੇ ਬੁਲਗੇਰੀਆ ਵਿਚਾਲੇ ਅੱਜ ਨਵੀਂ ਦਿੱਲੀ ਵਿਖੇ ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਇੱਕ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਉਤੇ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਗੁਲਾਮ ਨਬੀ ਆਜ਼ਾਦ ਅਤੇ ਬੁਲਗੇਰੀਆ ਦੇ ਮੰਤਰੀ ਡਾ. ਸਟੀਫਨ ਕਾਂਸਟੈਂਟੀਨੋਵ ਨੇ ਸਹਿਮਤੀ ਪੱਤਰ ਉਤੇ ਦਸਤਖ਼ਤ ਕੀਤੇ। ਇਸ ਸਹਿਮਤੀ ਪੱਤਰ ਵਿੱਚ ਡਾਕਟਰੀ ਸੇਵਾਵਾਂ, ਜਨਤਕ ਸਿਹਤ ਅਤੇ ਗਰਭ ਨਿਰੋਧਕ, ਡਾਕਟਰੀ ਵਿਗਿਆਨ ਅਤੇ ਡਾਕਟਰੀ ਅਮਲਾ ਦੀ ਸਿਖਲਾਈ , ਡਾਕਟਰੀ ਸਿੱਿÎਖਆ ਅਤੇ ਖੋਜ ਅਤੇ ਡਾਕਟਰੀ ਸੈਰ ਸਪਾਟਾ ਆਦਿ ਵਿਸ਼ੇ ਸ਼ਾਮਿਲ ਹਨ। ਸ਼੍ਰੀ ਆਜ਼ਾਦ ਨੇ ਇਸ ਮੌਕੇ ‘ਤੇ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ ਸਮੇਤ, ਸਿਹਤ ਅਤੇ ਪਰਿਵਾਰ ਭਲਾਈ ਦੇ ਖੇਤਰ ਵਿੱਚ ਮੰਤਰਾਲੇ ਵੱਲੋਂ ਕੀਤੀਆਂ ਗਈਆਂ ਵੱਖ ਵੱਖ ਪਹਿਲ ਕਦਮੀਆਂ ਦੀ ਜਾਣਕਾਰੀ ਦਿੱਤੀ। ਉਨਾਂ• ਨੇ ਕਿਹਾ ਕਿ ਦੋਵੇਂ ਦੇਸ਼ ਇੱਕ ਦੂਜੇ ਦੇ ਤਜ਼ਰਬਿਆਂ ਤੋਂ ਕੁਝ ਸਿੱਖ ਸਕਦੇ ਹਨ।
ਚੋਣਾਂ ਲਈ ਸਰਕਾਰੀ ਪੈਸਾ
ਨਵੀਂ ਦਿੱਲੀ, 28ਨਵੰਬਰ, 2011
ਕੇਂਦਰ ਸਰਕਾਰ ਵੱਲੋਂ ਇੱਕ ਮੰਤਰੀਆਂ ਦੇ ਸਮੂਹ ਦਾ ਗਠਨ ਕੀਤਾ ਗਿਆ ਹੈ ਜੋ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਚੋਣਾਂ ਲਈ ਸਰਕਾਰੀ ਫੰਡ ਨੂੰ ਲਾਗੂ ਕਰਨ ਲਈ ਉਪਰਾਲਿਆਂ ਬਾਰੇ ਵਿਚਾਰ ਕਰ ਰਿਹਾ ਹੈ। ਇਹ ਜਾਣਕਾਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਸਲਮਾਨ ਖੁਰਸ਼ੀਦ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ। ਇਸ ਸਮੂਹ ਨੇ ਕੁਝ ਢੰਗ ਤਰੀਕਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਹੈ ਪਰ ਅਜੇ ਅੰਤ੍ਰਿਮ ਫੈਸਲਾ ਨਹੀਂ ਲਿਆ ਗਿਆ।