ਬਠਿੰਡਾ, 28 ਨਵੰਬਰ – ਪੁਲੀਸ ਲਾਈਨ ਬਠਿੰਡਾ ਵਿਖੇ ਐੰਟੀ ਹਿਊਮਨਟ੍ਰੈਫਕਿੰਗ ਵਿਸ਼ੇ ਉੱਪਰ ਹੋ ਰਹੀ ਦੋ ਰੋਜ਼ਾ ਰੇਂਜ ਪੱਧਰੀ ਵਰਕਸ਼ਾਪ ਅੱਜ ਸ਼ੁਰੂ ਹੋ ਗਈ। ਇਸ ਵਰਕਸ਼ਾਪ ਵਿੱਚ ਮਾਨਸਾ, ਮੁਕਤਸਰ ਤੇ ਬਠਿੰਡਾ ਜ਼ਿਲਿ•ਆਂ ਦੇ ਪੁਲੀਸ ਅਧਿਕਾਰੀਆਂ ਤੇ ਹੋਰ ਅਮਲੇ ਨੇ ਸ਼ਿਰਕਤ ਕੀਤੀ। ਵਰਕਸ਼ਾਪ ਦੇ ਪਹਿਲੇ ਦਿਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੇ ਜੁਆਇੰਟ ਡਾਇਰੈਕਟਰ ਸ੍ਰੀ ਡੀ.ਜੇ.ਸਿੰਘ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਦੱਸਿਆ ਕਿ ਮਨੁੱਖੀ ਤਸਕਰੀ ਭਾਵ ਹਿਊਮਨਟ੍ਰੈਫਕਿੰਗ ਨੂੰ ਮੁਕੰਮਲ ਰੂਪ ਵਿੱਚ ਨੱਥ ਪਾਉਣ ਲਈ ਜ਼ਿਲ•ਾ ਪੱਧਰ ਉੱਪਰ ਐੰਟੀ ਹਿਊਮਨਟ੍ਰੈਫਕਿੰਗ ਯੂਨਿਟ ਸਥਾਪਤ ਕੀਤੇ ਜਾਣਗੇ। ਉਨ•ਾਂ ਦੱਸਿਆ ਵਿਭਾਗ ਵੱਲੋਂ ਸਥਾਪਤ ਕੀਤੇ ਜਾਣ ਵਾਲੇ ਇਹ ਕੇਂਦਰ ਇਸ ਸਮੱਸਿਆ ਦੇ ਹਰ ਪਹਿਲੂ ਨਾਲ ਨਜਿੱਠਣ ਲਈ ਪੁਖਤਾ ਰੂਪ ਵਿੱਚ ਕੰਮ ਕਰਨਗੇ।
ਹਿਊਮਨਟ੍ਰੈਫਕਿੰਗ ਦੇ ਵਿਸ਼ੇ ਬਾਰੇ ਬੋਲਦਿਆਂ ਉਨ•ਾਂ ਦੱਸਿਆ ਕਿ ਜ਼ੁਰਮਪੇਸ਼ਾ ਲੋਕ ਕਿਸੇ ਆਮ ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਨੂੰ ਡਰਾ ਧਮਕਾ ਕੇ, ਵਰਗਲਾ ਕੇ ਜਾਂ ਕਿਸੇ ਲਾਲਚ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦੇ ਹਨ ਅਤੇ ਉਨ•ਾਂ ਪਾਸੋਂ ਸਮੱਗਲਿੰਗ, ਨਸ਼ੀਲੇ ਪਦਾਰਥਾਂ ਦੇ ਧੰਦੇ, ਸੈਕਸ ਧੰਦੇ ਜਾਂ ਅਜਿਹੇ ਹੋਰ ਕੰਮ ਜਬਰਨ ਕਰਵਾਉਂਦੇ ਹਨ। ਜ਼ੁਰਮਪੇਸ਼ਾ ਇਨ•ਾਂ ਲੋਕਾਂ ਦਾ ਸ਼ਿਕਾਰ ਬਣਨ ਵਾਲੇ ਜ਼ਿਆਦਾਤਰ ਬੱਚੇ, ਔਰਤਾਂ ਜਾਂ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਅਕਤੀ ਹੁੰਦੇ ਹਨ। ਉਨ•ਾਂ ਕਿਹਾ ਕਿ ਇਸ ਕੰਮ ਨਾਲ ਜੁੜੇ ਜ਼ੁਰਮਪੇਸ਼ਾ ਲੋਕ ਕਈ ਵਾਰ ਇਨੇ ਨਿਰਦਈ ਹੁੰਦੇ ਹਨ ਕਿ ਕਹਿਣਾ ਨਾ ਮੰਨਣ ਵਾਲੇ ਜਾਂ ਜਾਣਕਾਰੀ ਲੀਕ ਕਰਨ ਵਾਲੇ ਵਿਅਕਤੀ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਉਨ•ਾਂ ਕਿਹਾ ਕਿ ਪੂਰੇ ਮੁਲਕ ਵਿੱਚੋਂ ਇਸ ਪ੍ਰਕਾਰ ਦੇ ਜ਼ੁਰਮ ਨੂੰ ਰੋਕਣ ਲਈ ਸੰਜੀਦਾ ਯਤਨ ਹੋ ਰਹੇ ਹਨ। ਜੁਆਇੰਟ ਡਾਇਰੈਕਟਰ ਨੇ ਕਿਹਾ ਕਿ ਇਹ ਸਮੱਸਿਆ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਖ ਵੱਖ ਰੂਪਾਂ ਵਿੱਚ ਸਾਹਮਣੇ ਆ ਰਹੀ ਹੈ। ਉਨ•ਾਂ ਕਿਹਾ ਕਿ ਇਸ ਪ੍ਰਕਾਰ ਦੀਆਂ ਵਰਕਸ਼ਾਪਾਂ ਜਾਂ ਹੋਰ ਪ੍ਰੋਗਰਾਮ ਕਰਵਾ ਕੇ ਪੁਲੀਸ ਅਧਿਕਾਰੀਆਂ ਦੇ ਹੋਰ ਅਮਲੇ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਪਹਿਲਾਂ ਹੀ ਹਰ ਪ੍ਰਕਾਰ ਦੇ ਜ਼ੁਰਮ ਨਾਲ ਨਜਿੱਠਣ ਦੇ ਸਮਰੱਥ ਪੰਜਾਬ ਪੁਲੀਸ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਉਨ•ਾਂ ਕਿਹਾ ਕਿ ਜਿਥੇ ਲੋਕਾਂ ਨੂੰ ਇਸ ਵਿਸ਼ੇ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ਹੈ ਉਥੇ ਸਮਾਜ ਸੇਵੀ ਸੰਸਥਾਵਾਂ ਵੀ ਸਮਾਜ ਨੂੰ ਅਜਿਹੇ ਜ਼ੁਰਮਾਂ ਤੋਂ ਮੁਕਤ ਕਰਵਾਉਣ ਲਈ ਅਹਿਮ ਯੋਗਦਾਨ ਪਾ ਸਕਦੀਆਂ ਹਨ।