November 28, 2011 admin

ਪੰਜਾਬ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲਾਂ ਵਲੋਂ ਬੈਚ ਨੰ: 238 ਦੀ ਪਾਸਿੰਗ ਆਊਟ ਪਰੇਡ

ਹੁਸ਼ਿਆਰਪੁਰ, 28 ਨਵੰਬਰ: ਪੰਜਾਬ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲਾਂ ਦੇ ਬੈਚ ਨੰਬਰ 238,  ਚੰਡੀਗੜ• ਪੁਲਿਸ ਦੇ 724 ਰਿਕਰੂਟ ਸਿਪਾਹੀ ਸਿੱਖਿਆਰਥੀ ਜੋ ਪਿਛਲੇ ਸੱਤ ਮਹੀਨਿਆਂ ਤੋਂ ਆਪਣੀ ਮੁਢਲੀ ਪੇਸ਼ੇਵਾਰਨਾ ਸਿਖਲਾਈ ਪ੍ਰਾਪਤ ਕਰ ਰਹੇ ਸਨ, ਦੀ ਪਾਸਿੰਗ ਆਊਟ ਪਰੇਡ ਅੱਜ ਇਥੇ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਚਮਨ ਸਟੇਡੀਅਮ ਵਿਖੇ ਕਰਵਾਈ ਗਈ ਜਿਸ ਵਿੱਚ ਸ੍ਰੀ ਆਰ ਪੀ ਸੇਠੀ ਇੰਸਪੈਕਟਰ ਜਨਰਲ ਪੁਲਿਸ ਟਰੇਨਿੰਗ ਪੰਜਾਬ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਤੋਂ ਸਲਾਮੀ ਲਈ।  ਇਸ ਮੌਕੇ ਤੇ ਸ੍ਰੀ ਆਰ ਸੀ ਸੇਠੀ ਨੇ ਪਰੇਡ ਦੀ ਪ੍ਰਭਾਵਸ਼ਾਲੀ ਪੇਸ਼ਕਸ਼ ਦੀ ਸ਼ਲਾਘਾ ਕੀਤੀ ਅਤੇ ਪਾਸ ਆਊਟ ਹੋ ਕੇ ਜਾ ਰਹੇ ਸਮੂਹ ਸਿਖਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ।
 ਇਸ ਮੌਕੇ ਤੇ ਰਵਿੰਦਰ ਕੁਮਾਰ ਬਖਸ਼ੀ ਕਮਾਂਡੈਂਟ ਪੀ ਆਰ ਟੀ ਸੀ ਜਹਾਨਖੇਲਾਂ ਨੇ ਸੰਸਥਾ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੜੀ ਅਤੇ ਸਿਖਿਆਰਥੀਆਂ ਨੁੰ ਦਿੱਤੇ ਗਏ ਪੇਸ਼ੇਵਾਰਨਾ ਹੁਨਰਾਂ ਦਾ ਵੇਰਵਾ ਦਿੱਤਾ। ਉਨ•ਾਂ ਕਿਹਾ ਕਿ ਸਾਰੇ ਸਿਖਿਆਰਥੀ ਕਾਨੂੰਨ ਅਤੇ ਵਿਵਸਥਾ ਦੀਆਂ ਸਥਿਤੀਆਂ ਵਿੱਚ ਕਾਮਯਾਬੀ ਪ੍ਰਾਪਤ ਕਰਨਗੇ।
 ਇਸ ਮੌਕੇ ਤੇ ਪੀ ਆਰ ਟੀ ਸੀ ਜਹਾਨਖੇਲਾਂ ਤੋਂ ਟਰੇਨਿੰਗ ਪ੍ਰਾਪਤ ਕਰਕੇ ਜਾ ਰਹੇ ਚੰਡੀਗੜ• ਪੁਲਿਸ ਦੇ ਸਿਖਿਆਰਥੀਆਂ ਨੇ ਵੱਖ-ਵੱਖ ਪੇਸ਼ੇਵਾਰਨਾ ਸਭਿਆਚਾਰਕ ਗਤੀਵਿਧੀਆਂ, ਬਿਨਾਂ ਹਥਿਆਰਾਂ ਦੇ ਲੜਾਈ, ਸਮੂਹਿਕ ਸਰੀਰਕ ਕਸਰਤਾਂ, ਮਲਖਮ ਅਤੇ ਭੰਗੜਾ ਆਦਿ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਸ੍ਰੀ ਨੋਨਿਹਾਲ ਸਿੰਘ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਚੰਡੀਗੜ• ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।

Translate »