ਹੁਸ਼ਿਆਰਪੁਰ, 28 ਨਵੰਬਰ 2011 : ਦੰਦਾ ਦੇ 22ਵੇਂ ਪੰਦਰਵਾੜੇ ਦੌਰਾਨ ਸਿਵਲ ਸਰਜਨ ਹੁਸ਼ਿਆਰਪੁਰ ਡਾ. ਯਸ਼ ਮਿਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਡਾ. ਜੇ.ਐਸ. ਮੰਡਿਆਲ ਨੇ ਸਰਕਾਰੀ ਮਹਿਲਾ ਆਸ਼ਰਮ ਹਾਈ ਸਕੂਲ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਿਖੇ ਇੱਕ ਦੰਦਾਂ ਦੀਆਂ ਬੀਮਾਰੀਆਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੌਜੂਦ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਲਾਇੰਜ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਮੂਫ਼ਤ ਟੂਥਪੇਸਟ ਅਤੇ ਬਰਸ਼ ਵੰਡੇ ਗਏ।
ਇਸ ਉਪਰੰਤ ਬਾਲ ਸੁਥਾਰ ਘਰ ਰਾਮ ਕਲੋਨੀ ਕੈਂਪ ਦੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਲਾਇੰਜ ਕਲੱਬ ਵਲੋਂ ਮੌਜੂਦ ਬੱਚਿਆਂ ਨੂੰ ਖਾਣ ਪੀਣ ਸਮਗਰੀ, ਫੱਲ, ਟੂਥਪੇਸਟ ਤੇ ਬਰਸ਼ ਦਿੱਤੇ ਗਏ। ਡਾ. ਮੰਡਿਆਲ ਨੇ ਵਿਦਿਆਰਥੀਆਂ ਨੂੰ ਦਿਨ ਵਿੱਚ ਦੋ ਵਾਰ ਬਰਸ਼ ਕਰਨ ਅਤੇ ਹਰ ਖਾਣੇ ਉਪਰੰਤ ਪਾਣੀ ਨਾਲ ਕੁਰਲੀ ਕਰਨ ਲਈ ਕਿਹਾ। ਬੱਚਿਆਂ ਨੂੰ ਮਿੱਠੀਆਂ ਤੇ ਦੰਦਾਂ ਨੂੰ ਚਿਪਕਣ ਵਾਲੀਆਂ ਖੁਰਾਕੀ ਵਸਤਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਪੋਸ਼ਟਿਕ ਖੁਰਾਕ ਜਿਸ ਵਿੱਚ ਦੁੱਧ, ਫਲ, ਦਾਲਾਂ, ਸਬਜ਼ੀਆਂ, ਸਲਾਦ ਆਦਿ ਖਾਣ ਤੇ ਜ਼ੋਰ ਦਿੱਤਾ। ਡਾ. ਮੰਡਿਆਲ ਨੇ ਦੰਦਾਂ ਦੀ ਮਹੱਤਤਾ ਅਤੇ ਖਰਾਬ ਦੰਦਾਂ ਕਾਰਣ ਹੋਣ ਵਾਲੀਆਂ ਸ਼ਰੀਰਕ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਤੰਬਾਕੂ ਪਾਨ, ਬੀੜੀ, ਸਿਗਰੇਟ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ।
ਕੈਂਪ ਦੌਰਾਨ ਡਾ. ਤਰਲੋਕ ਸਿੰਘ ਮੈਡੀਕਲ ਅਫ਼ਸਰ, ਸੁਪਰਡੈਂਟ ਬਾਲ ਸੁਥਾਰ ਘਰ ਸ਼੍ਰੀਮਤੀ ਜਸਵਿੰਦਰ ਕੌਰ, ਲਾਇੰਨ ਜਿਯੰਤ ਅਹੂਜਾ, ਵਿਜੈ ਅਰੋੜਾ, ਸ਼ਾਮ ਲਾਲ ਰਾਣਾ, ਜਗਦੀਸ਼ ਬਾਂਸਲ ਅਤੇ ਰੋਹਿਤ ਅਗਰਵਾਲ ਆਦਿ ਹਾਜ਼ਰ ਸਨ।