ਅੰਮ੍ਰਿਤਸਰ 28 ਨਵੰਬਰ – ਅੰਮ੍ਰਿਤਸਰ ਹਲਕਾ ਉਤਰੀ ਦੇ ਵਿਧਾਇਕ ਅਨਿਲ ਜੋਸ਼ੀ ਜੋ ਕਿ ਅੰਮਿਤਸਰ ਵਿਚ “ਵਿਕਾਸ ਪੁਰਸ਼“ ਦੇ ਨਾਮ ਨਾਲ ਜਾਣੇ ਜਾਂਦੇ ਹਨ, ਨੇ ਅੱਜ ਅੰਮ੍ਰਿਤਸਰ ਦੇ ਵਾਰਡ ਨੰਬਰ ੧੫ ਵਿਚ ਇਕ ਭਾਰੀ ਵਿਕਾਸ ਰੈਲੀ ਕੀਤੀ। ਇਸ ਰੈਲੀ ਵਿਚ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਹੋਇਆਂ ਵਿਧਾਇਕ ਅਨਿਲ ਜੋਸ਼ੀ ਨੇ ਕਿਹਾ ਕਿ ਬਾਦਲ ਸਰਕਾਰ ਨੇ ਜੋ, “ਰਾਜ ਨਹੀਂ, ਸੇਵਾ“ ਦਾ ਨਾਅਰਾ ਦਿੱਤਾ ਹੈ, ਇਹ ਉਹਨਾਂ ਨੇ ਆਪਣੇ ਹਲਕੇ ਵਿਚ ਵਿਕਾਸ ਕਰਕੇ, ਕਰ ਦਿਖਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਜੋ ਪਿਛਲੇ ੬੦ ਸਾਲਾਂ ਵਿਚ ਇਸ ਹਲਕੇ ਦਾ ਵਿਕਾਸ ਨਹੀਂ ਕਰਵਾਇਆਂ, ਉਹਨਾਂ ਨੇ ਪਿਛਲੇ ੩ ਸਾਲਾਂ ਵਿਚ ਕਰ ਦਿਖਾਇਆ ਹੈ। ਇਸ ਇਲਾਕੇ ਵਿਚ ਜਿਥੇ ਕਿ ਪੈਦਲ ਚਲਣਾ ਵੀ ਮੁਸ਼ਕਿਲ ਸੀ, ਅੱਜ ਹਰ ਘਰ ਦੇ ਦਰਵਾਜ਼ੇ ਅੱਗੇ ਪੱਕੀ ਸੜਕ ਜਾਂ ਗਲੀ ਜਾ ਰਹੀ ਹੈ। ਵਿਧਾਇਕ ਅਨਿਲ ਜੋਸ਼ੀ ਨੇ ਕਿਹਾ ਕਿ ਉਹਨਾਂ ਨੇ ਇਸ ਇਲਾਕੇ ਦੇ ਲੋਕਾਂ ਦੀ ਵਿਦਿਆ ਲਈ ਇਸ ਹਲਕੇ ਵਿਚ ਸਰਕਾਰੀ ਕਾਲਜ ਖੁਲਵਾਇਆ ਹੈ।ਇਸ ਇਲਾਕੇ ਵਿਚੋਂ ਨਿਕਲਦੇ ਗੰਦੇ ਨਾਲੇ ਨੂੰ ਕਰੋੜਾਂ ਰੁਪਏ ਖਰਚ ਕੇ ਬੰਦ ਕਰਵਾ ਕੇ, ਇਸ ਉਤੇ ਲੋਕਾਂ ਦੀ ਸੈਰਗਾਹ ਬਣਾਈ ਹੈ। ਲੋਕਾਂ ਦੇ ਘਰਾਂ ਅੱਗੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਉਥੋਂ ਹਟਾ ਕੇ, ਕਈ ਜਿੰਦਗੀਆਂ ਨੂੰ ਬਚਾਇਆ ਹੈ। ਇਲਾਕੇ ਵਿਚ ਹਰ ਲੋੜੀਂਦੇ ਵਿਅਕਤੀ ਨੂੰ ਵਿਧਵਾ, ਬੁਢਾਪਾ ਤੇ ਸ਼ਗਨ ਸਕੀਮ ਦੇ ਪੈਸੇ ਦੁਆਏ ਹਨ।
ਇਸ ਰੈਲੀ ਦੇ ਸੰਯੋਜਕ ਅਸ਼ੋਕ ਕੁਮਾਰ ਲਾਟੂ ਵਾਰਡ ਪ੍ਰਧਾਨ ਅਕਾਲੀ ਦਲ ਬਾਦਲ ਨੇ ਕਿਹਾ ਕਿ ਇਸ ਇਲਾਕੇ ਵਿਚ ਕਾਂਗਰਸ ਦਾ ਜਿਹੜਾ ਮਰਜੀ ਉਮੀਦਵਾਰ ਚੌਣਾਂ ਲੜਕੇ ਦੇਖ ਲਵੇ, ਉਸਦੀ ਜਮਾਨਤ ਜ਼ਬਤ ਹੋ ਕੇ ਰਹੇਗੀ। ਇਸ ਮੌਕੇ ਰਾਣੀ ਸੁਖਵਿੰਦਰ ਕੌਰ ਪ੍ਰਧਾਨ ਪੰਜਾਬ ਮਹਿਲਾ ਮੋਰਚਾ ਵੱਡੀ ਗਿਣਤੀ ਵਿਚ ਆਪਣੇ ਹਮਾਇਤੀਆਂ ਨੂੰ ਲੈ ਕੇ ਪਹੁੰਚੀ । ਬੀਬੀ ਰਾਣੀ ਨੇ ਇਸ ਮੌਕੇ ਕਿਹਾ ਕਿ ਇਸ ਇਲਾਕੇ ਦੀ ਹਾਲਤ ਦੇਖ ਕੇ ਕੋਈ ਵੀ ਆਦਮੀ, ਇਸ ਇਲਾਕੇ ਦੇ ਲੋਕਾਂ ਨੂੰ ਵਿਆਹ ਲਈ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ। ਬਰਸਾਤਾਂ ਦੇ ਦਿਨਾਂ ਵਿਚ ਇਹ ਇਲਾਕਾ ਸਾਰੇ ਅੰਮ੍ਰਿਤਸਰ ਨਾਲੋਂ ਕਟਿਆ ਜਾਂਦਾ ਸੀ। ਇਸ ਇਲਾਕੇ ਵਿਚੋਂ ਗੰਦੇ ਪਾਣੀ ਦੇ ਨਿਕਲਣ ਨਾਲ ਲੋਕ ਤਰ•ਾਂ ਤਰ•ਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਸਨ। ਇਲਾਕੇ ਵਿਚ ਪੀਣ ਵਾਲਾ ਸਾਫ ਪਾਣੀ ਤੇ ਪਾਣੀ ਦੇ ਨਿਕਾਸ ਲਈ ਕੋਈ ਨਾਲੀ ਨਹੀਂ ਸੀ। ਅੱਜ ਵਿਧਾਇਕ ਅਨਿਲ ਜੋਸ਼ੀ ਦੇ ਯਤਨਾਂ ਨਾਲ ਇਹ ਇਲਾਕਾ ਨਰਕ ਚੋਂ ਨਿਕਲ ਕੇ ਸਵਰਗ ਦਾ ਰੂਪ ਧਾਰਨ ਕਰ ਗਿਆ ਹੈ। ਇਸ ਮੌਕੇ ਅਵਤਾਰ ਸਿੰਘ ਤਾਰੀ, ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਸੁਖਵਿੰਦਰ ਰਾਣੀ, ਰਾਜ ਕੁਮਾਰ ਪ੍ਰਧਾਨ ਰਵੀਦਾਸ ਮੰਦਰ ਕਮੇਟੀ, ਹਰਦੀਪ ਸਿੰਘ ਲਾਡੀ, ਪ੍ਰੇਮ ਕੁਮਾਰ ਵੀਰੂ, ਰਮਨ ਕੁਮਾਰ ਰੰਮੀ, ਅਮਰੀਕ ਸਿੰਘ, ਰਾਮ ਸਰੂਪ, ਸੋਨੂੰ ਗਿੱਲ, ਸਤਨਾਮ ਕੌਰ, ਕਮਲਾ ਰਾਣੀ, ਬੀਬੀ ਸਵਿੰਦਰ ਕੌਰ ਤੇ ਬੀਬੀ ਰਾਜਵਿੰਦਰ ਕੌਰ ਰਾਜ ਆਦਿ ਮੌਜੂਦ ਸਨ।