November 28, 2011 admin

ਪੰਜਾਬ ਸਰਕਾਰ ਬਾਲ ਮਜਦੂਰੀ ਨੂੰ ਰੋਕਣ ਲਈ ਰਾਜ ਦੇ ਸਾਰੇ ਜ਼ਿਲਿ•ਆਂ ਵਿੱਚ ਇੱਕ-ਇੱਕ ਕੇਂਦਰ ਸਥਾਪਤ ਕਰਨ ਜਾ ਰਹੀ ਹੈ-ਚਾਵਲਾ

ਪਟਿਆਲਾ: 28 ਨਵੰਬਰ
” ਪੰਜਾਬ ਸਰਕਾਰ ਬਾਲ ਮਜਦੂਰੀ ਨੂੰ ਰੋਕਣ ਲਈ ਰਾਜ ਦੇ ਸਾਰੇ ਜ਼ਿਲਿ•ਆਂ ਵਿੱਚ ਇੱਕ-ਇੱਕ ਕੇਂਦਰ ਸਥਾਪਤ ਕਰਨ ਜਾ ਰਹੀ ਹੈ ਜਿਸ ਵਿੱਚ ਇਹਨਾਂ ਬੱਚਿਆਂ ਨੂੰ ਮੁਫਤ ਰਿਹਾਇਸ਼, ਖਾਣਾ ਅਤੇ 18 ਸਾਲ ਦੀ ਉਮਰ ਤੱਕ ਮੁਫਤ ਸਿੱਖਿਆ ਦਿੱਤੀ ਜਾਵੇਗੀ । ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਭਾਸ਼ਾ ਵਿਭਾਗ ਪਟਿਆਲਾ ਦੇ ਲੈਕਚਰ ਹਾਲ ਵਿਖੇ ਕੇਂਦਰੀ ਹਿੰਦੀ ਡਾਇਰੈਕਟੋਰੇਟ ਅਤੇ ਪੰਜਾਬ ਰਾਜ ਹਿੰਦੀ ਸਾਹਿਤ ਸੰਗਮ ਵੱਲੋਂ ਕਰਵਾਏ ਗਏ 8 ਰੋਜ਼ਾ ਕੇਂਦਰੀ ਹਿੰਦੀਤਰ ਨਵਲੇਖਨ ਕੈਂਪ ਦੇ ਪਹਿਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਸਰਵੇ ਅਨੁਸਾਰ ਸਾਡੇ ਦੇਸ਼ ਵਿੱਚ 10 ਕਰੋੜ ਦੇ ਕਰੀਬ ਬੱਚੇ ਬਾਲ ਮਜਦੂਰੀ ਕਰ ਰਹੇ ਹਨ ਜਿਸ ਨਾਲ ਉਹਨਾਂ ਦਾ ਪਰਿਵਾਰ ਚੱਲਦਾ ਹੈ  ਅਤੇ ਜਿੰਨੀ ਦੇਰ ਬਾਲ ਮਜਦੂਰਾਂ ਦੇ ਪੁਨਰਵਾਸ ਬਾਰੇ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਉਨੀ ਦੇਰ ਤੱਕ ਇਸ ਨੂੰ ਬੰਦ ਕਰਨਾਂ ਮੁਸ਼ਕਲ ਹੈ। ਉਨ•ਾਂ ਬਾਲ ਮਜਦੂਰੀ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਪ੍ਰੋ: ਚਾਵਲਾ ਨੇ ਕਿਹਾ ਕਿ ਅਸੀਂ ਆਜਾਦ ਤਾਂ ਹੋ ਗਏ ਹਾਂ ਪਰ ਅੰਗਰੇਜੀ ਬੋਲਣ ਦੀ ਮਾਨਸਿਕਤਾ ਨੂੰ ਨਹੀਂ ਬਦਲ ਸਕੇ ਜਿਸ ਨੂੰ ਬਦਲਣਾ ਅੱਜ ਦੇ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ । ਪ੍ਰੋ: ਚਾਵਲਾ ਨੇ ਕਿਹਾ ਕਿ ਅੱਜ ਸਾਡੇ ਮਾਪਿਆਂ ਦੀ ਇਹ ਮਾਨਸਿਕਤਾ ਬਣ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਦੀ ਥਾਂ ‘ਤੇ ਪ੍ਰਾਈਵੇਟ ਕਾਨਵੈਂਟ ਸਕੂਲਾਂ ਵਿੱਚ ਪੜ•ਾਉਣ ਨੂੰ ਤਰਜ਼ੀਹ ਦਿੰਦੇ ਹਨ ਅਤੇ ਆਪਣੇ ਘਰਾਂ ਵਿੱਚ ਵੀ ਆਪਣੀ ਮਾਂ ਬੋਲੀ ਨੂੰ ਛੱਡ ਕੇ ਅੰਗਰੇਜੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ ਇਸ ਲਈ ਇਸ ਮਾਨਸਿਕਤਾ ਨੂੰ ਬਦਲਣਾ ਵੀ ਜਰੂਰੀ ਹੈ । ਉਨ•ਾਂ ਕਿਹਾ ਕਿ ਅੰਗਰੇਜਾਂ ਨੇ ਸਾਨੂੰ ਜਬਰਦਸਤੀ ਅੰਗਰੇਜੀ ਦੀ ਪੜ•ਾਈ ਕਰਵਾਈ ਸੀ ਪਰ ਹੁਣ ਤਾਂ ਅਸੀਂ ਆਜ਼ਾਦ ਹੋ ਗਏ ਹਾਂ ਤਾਂ ਹੁਣ ਅਸੀਂ ਆਪਣੀ ਮਾਂ ਬੋਲੀ ਨੂੰ ਬਣਦਾ ਮਾਣ- ਸਤਿਕਾਰ ਦੇਣਾ ਬਣਦਾ ਹੈ । ਉਨ•ਾਂ ਕਿਹਾ ਕਿ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਘਰਾਂ ਤੋਂ ਅੰਗਰੇਜੀ ਦਾ ਖਾਤਮਾ ਕਰਨਾ ਪਵੇਗਾ ਤਾਂ ਹੀ ਸਾਡੀ ਮਾਂ ਬੋਲੀ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਮਿਲ ਸਕੇਗਾ। ਉਨ•ਾਂ ਕਿਹਾ ਕਿ ਭਾਸ਼ਾ ਕੋਈ ਵੀ ਬੁਰੀ ਨਹੀਂ ਹੁੰਦੀ ਪਰ ਇਸਦਾ ਮਤਲਵ ਇਹ ਨਹੀਂ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਛੱਡ ਕੇ ਵਿਦੇਸ਼ੀ ਭਾਸ਼ਾ ਦਾ ਪ੍ਰਯੋਗ ਕਰਦੇ ਰਹੀਏ। ਪ੍ਰੋ: ਚਾਵਲਾ ਨੇ ਕਿਹਾ ਕਿ ਅੰਗਰੇਜੀ ਬੋਲੀ ਬੋਲਣ ਦੀ ਮਾਨਸਿਕਤਾ ਨੂੰ ਅਸੀਂ ਮਰੇ ਹੋਏ ਸੱਪ ਦੀ ਤਰ•ਾਂ ਗਲਾਂ ਵਿੱਚ ਲਟਕਾਈ ਫਿਰਦੇ ਹਾਂ ਜਿਸ ਨੂੰ ਲਾਹ ਕੇ ਸੁਟਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਤਾਂ ਹੀ ਸਾਡੀ ਆਪਣੀ ਮਾਤ ਭਾਸ਼ਾ ਵਿਕਾਸ ਕਰ ਸਕੇਗੀ।
ਪ੍ਰੋ: ਚਾਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਬੁਢਾਪਾ ਅਤੇ ਵਿਧਵਾ ਪੈਨਸ਼ਨ 250/-ਰੁਪਏ ਤੋਂ ਵਧਾ ਕੇ 400/- ਰੁਪਏ ਮਹੀਨਾਂ ਕਰਨ ਬਾਰੇ ਵਿਚਾਰ ਕਰ ਰਹੀ ਹੈ ਅਤੇ ਛੇਤੀ ਹੀ ਕੈਬਨਿਟ ਦੀ ਮਨਜੂਰੀ ਉਪਰੰਤ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਪੈਨਸ਼ਨਾਂ ਸਮੇਂ ਸਿਰ ਨਾ ਮਿਲਣ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਕੁਝ ਜ਼ਿਲਿ•ਆਂ ਵਿੱਚ ਇਹ ਸਮੱਸਿਆ ਆ ਰਹੀ ਸੀ ਪਰ ਹੁਣ ਸਤੰਬਰ ਮਹੀਨੇ ਤੱਕ ਦੀਆਂ ਪੈਨਸ਼ਨਾਂ ਭੇਜ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਉਨ•ਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਸਖਤ ਹਦਾਇਤ ਕੀਤੀ ਹੈ ਕਿ ਉਹ ਭਾਵੇਂ ਹੋਰ ਖਰਚੇ ਰੋਕ ਲੈਣ ਪਰ ਪੈਨਸ਼ਨਾਂ ਸਮੇਂ ਸਿਰ ਦੇਣ ਨੂੰ ਯਕੀਨੀ ਬਣਾਇਆ ਜਾਵੇ। ਉਨ•ਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸਾਹਿਤ ਮਨੁੱਖ ਨੂੰ ਮਨੁੱਖੀ ਕਦਰਾਂ ਕੀਮਤਾਂ ਨਾਲ ਜੋੜੀ ਰੱਖਦਾ ਹੈ।
ਇਸ ਮੌਕੇ ਕੇਂਦਰੀ ਹਿੰਦੀ ਡਾਇਰੈਕਟੋਰੇਟ ਦੇ ਖੋਜ ਅਫਸਰ ਜਨਾਬ ਮੁਹੰਮਦ ਨਸੀਮ ਨੇ ਆਪਣੇ ਕੇਂਦਰ ਬਾਰੇ ਦੱਸਿਆ ਕਿ ਇਹ ਕੇਂਦਰ 1960 ਤੋਂ ਹਿੰਦੀ ਦੇ ਵਿਕਾਸ ਲਈ ਪੂਰੇ ਦੇਸ਼ ਵਿੱਚ ਹਿੰਦੀ ਦੇ ਨਵੇਂ ਲੇਖਕਾਂ ਲਈ ਇੱਕ ਸਾਲ ਅੰਦਰ 8 ਕੈਂਪਾਂ ਦਾ ਆਯੋਜਨ ਕਰਦਾ ਹੈ ਜਿਸ ਵਿੱਚ ਸਾਹਿਤ ਵਿਗਿਆਨੀ ਉਹਨਾਂ ਦੀਆਂ ਰਚਨਾਵਾਂ ਨੂੰ ਸੁਣ ਕੇ ਉਹਨਾਂ ਵਿੱਚ ਸੋਧ ਕਰਨ ਅਤੇ ਉਹਨਾਂ ਨੂੰ ਇਹ ਦਸਦੇ ਹਨ ਕਿ ਕਹਾਣੀ, ਕਵਿਤਾ ਅਤੇ ਹੋਰ ਨਾਟਕ ਕਿਸ ਤਰ•ਾਂ ਲਿਖੇ ਜਾਣੇ ਚਾਹੀਦੇ ਹਨ। ਇਸ ਮੌਕੇ ਪੰਜਾਬ ਹਿੰਦੀਤਰ ਸੰਗਮ ਦੇ ਪ੍ਰਧਾਨ ਡਾ: ਮੋਹਨ ਮੇਤਰਾ ਨੇ ਕਿਹਾ ਕਿ ਹਿੰਦੀ ਭਾਸ਼ਾ ਨੂੰ ਸਭ ਤੋਂ ਵੱਧ ਨੁਕਸਾਨ ਹਿੰਦੀ ਬੋਲਣ ਵਾਲਿਆਂ ਤੋਂ ਹੀ ਹੋਇਆ ਹੈ । ਉਨ•ਾਂ ਦੱਸਿਆ ਕਿ ਇਸ ਕੈਂਪ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਿੰਦੀ ਭਾਸ਼ਾ ਵਿੱਚ ਲਿਖਣ ਵਾਲੇ 42 ਨਵੇਂ ਲੇਖਕ ਆਏ ਹਨ ਜਿਹਨਾਂ ਦੀਆਂ ਲਿਖਤਾਂ ਨੂੰ ਹਿੰਦੀ ਭਾਸ਼ਾ ਦੇ ਪ੍ਰਸਿੱਧ ਲੇਖਕ ਵੇਖ ਕੇ ਉਹਨਾਂ ਵਿੱਚ ਸੋਧਾਂ ਕਰਨਗੇ ਅਤੇ ਇਹਨਾਂ ਨਵੇਂ ਲੇਖਕਾਂ ਨੂੰ ਲਿਖਣ ਦੀਆਂ ਹੋਰ ਬਰੀਕੀਆਂ ਬਾਰੇ ਵੀ ਵਿਸਥਾਰ ਪੂਰਬਕ ਜਾਣਕਾਰੀ ਦੇਣਗੇ।
ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਸ਼੍ਰੀਮਤੀ ਬਲਬੀਰ ਕੌਰ ਨੇ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਅਤੇ ਹੋਰ ਪਤਵਤਿੰਦਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ਼੍ਰੀਮਤੀ ਬਲਬੀਰ ਕੌਰ ਅਤੇ ਪਟਿਆਲਾ ਦੇ ਹਿੰਦੀ ਪ੍ਰੇਮੀਆਂ ਵੱਲੋਂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ•ਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਹਰਜੀਤ ਕੌਰ ਅਰਨੇਜਾ, ਤਹਿਸੀਲਦਾਰ ਪਟਿਆਲਾ ਸ਼੍ਰੀ ਏ.ਪੀ.ਐਸ. ਥਿੰਦ, ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫਸਰ ਡਾ: ਧਨਵੰਤ ਸਿੰਘ, ਉਘੇ ਸਾਹਿਤਕਾਰ ਡਾ: ਬਲਬੀਰ, ਡਾ: ਮੁਹੰਦਮ ਹੂਸੈਨ, ਡਾ: ਰਿਚਾ ਸ਼ਰਮਾ, ਮਹੰਤ ਆਤਮਾ ਰਾਮ, ਡਾ: ਸੰਤੋਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਿੰਦੀ ਦੇ ਉਘੇ ਸਾਹਿਤਕਾਰ, ਨਵੇਂ ਸਾਹਿਤਕਾਰ ਅਤੇ ਹਿੰਦੀ ਪ੍ਰੇਮੀ ਵੀ ਹਾਜ਼ਰ ਸਨ।

Translate »