ਅੰਮ੍ਰਿਤਸਰ, 28 ਨਵੰਬਰ, 2011 : ਸਥਾਨਕ ਖਾਲਸਾ ਕਾਲਜ (ਇਸਤ੍ਰੀਆਂ) ਵਿਖੇ ਇੱਕ ਯੂਜੀਸੀ ਦੁਆਰਾ ਸਪਾਂਸਰਡ ਵਰਕਸ਼ਾਪ ਵਿੱਚ ਕਾਲਜ ਦੇ ਨਵ-ਨਿਯੁਕਤ 25 ਤੋਂ ਜਿਆਦਾ ਅਧਿਆਪਕਾਂ ਨੇ ਉੱਘੀ ਟ੍ਰੇਨਰ ਕਵਿਤਾ ਕਾਹਲੋਂ ਦਾ ਅੱਜ ਇੱਕ ਪ੍ਰਸੰਸਾ ਭਰਪੂਰ ਲੈਕਚਰ ਸੁਣਿਆ। ਕਵਿਤਾ ਨੇ ਆਪਣੇ ਭਾਸ਼ਣ ਵਿੱਚ ਅਧਿਆਪਕਾਂ ਨੂੰ ਅਧਿਆਪਨ ਦੇ ਨਵੇਂ ਤਰੀਕੇ ਅਪਣਾਉਣ ਵਾਸਤੇ ਬਹੁਮੁੱਲੇ ਨੁਸਖੇ ਦੱਸੇ। ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਇਸ ਲੈਕਚਰ ਦਾ ਮਕਸਦ ਪੰਜ ਸਾਲ ਦੇ ਤਜਰਬੇ ਤੋਂ ਘੱਟ ਦੇ ਅਧਿਆਪਕਾਂ ਨੂੰ ਅਧਿਆਪਨ ਦੇ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਜਾਣੂੰ ਕਰਵਾਉਣਾ ਸੀ। ਉਨ•ਾਂ ਕਿਹਾ ਕਿ ਕਾਲਜ ਅਧਿਆਪਕਾਂ ਨੇ ਇਸ ਲੈਕਚਰ ਵਿੱਚ ਵੱਧ-ਚੜ• ਕੇ ਹਿੱਸਾ ਲਿਆ।