November 28, 2011 admin

ਪੰਜਾਬ ਸਿਵਲ ਮੈਡੀਕਲ ਅਤੇ ਡੈਂਟਲ ਡਾਕਟਰਾਂ ਵਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ

ਹੁਸ਼ਿਆਰਪੁਰ 28 ਨਵੰਬਰ 2011 :ਪੰਜਾਬ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਮੈਡੀਕਲ ਅਤੇ ਡੈਂਟਲ ਡਾਕਟਰਾਂ ਦੀ ਰਿਟਾਇਰਮੈਂਟ ਉਮਰ ਮੈਡੀਕਲ ਕਾਲਜਾਂ ਦੇ ਟੀਚਰਾਂ ਦੇ ਬਾਰਬਰ ਜਾਂ 60 ਸਾਲ ਕਰਨ ਬਾਰੇ, ਤਨਖਾਹ ਦੇ ਸਕੇਲਾਂ ਅਤੇ ਪਦ ਉੱਨਤੀ ਕੇਂਦਰੀ ਪੱਧਰ ਅਨੁਸਾਰ ਕਰਨ ਬਾਰੇ ਮਾਹਰ ਡਾਕਟਰਾਂ ਦਾ ਵੱਖਰਾ ਕੈਡਰ ਬਣਾਉਣ ਬਾਰੇ, ਭੱਤਿਆਂ ਆਦਿ ਲਈ ਐਨ.ਪੀ.ਏ. (ਨਾਨ ਪਰੈਕਟਸਿੰਗ ਅਲਾਉਂਸ) ਨੂੰ ਮੁੱਢਲੀ ਤਨਖਾਹ ਦਾ ਹਿੱਸਾ ਮੰਨਣ ਲਈ, ਸਿਵਲ ਸਰਜਨਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਗੱਡੀਆਂ ਤੇ ਲਾਲ ਅਤੇ ਨੀਲੀਆਂ ਬੱਤੀਆਂ ਲਗਾਉਣ ਦੀ ਆਗਿਆ ਦੇਣ ਬਾਰੇ ਅੱਜ ਪੰਜਾਬ ਸਿਵਲ ਮੈਡੀਕਲ ਅਤੇ ਡੈਂਟਲ ਡਾਕਟਰਾਂ ਨੇ ਤਿੰਨ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ।
ਹੜਤਾਲ ਦੇ ਪਹਿਲੇ ਦਿਨ ਸੀਨੀਅਰ, ਜੂਨੀਅਅਰ ਅਤੇ ਮਾਹਰ ਡਾਕਟਰਾਂ ਨੇ ਸਾਂਝੇ ਤੌਰ ਤੇ ਜਿਲ•ਾ ਪੱਧਰ ਤੇ ਰੈਲੀ ਕੀਤੀ ਅਤੇ ਆਪਣੀਆਂ ਡਿਊਟੀਆਂ ਰੋਸ਼ ਵਜੋ ਕਾਲੇ ਬਿੱਲੇ ਲਗਾਕੇ ਨਿਭਾਈਆਂ। ਰੈਲੀ ਨੂੰ ਸੰਬੋਧਨ ਕਰਦਿਆਂ ਡਾ. ਅਜੈ ਬੱਗਾ, ਡਾ. ਜਸਵਿੰਦਰ ਸਿੰਘ ਅਤੇ ਡਾ. ਦਲਜੀਤ ਸਿੰਘ ਖੇਲਾ ਨੇ ਬਿਉਰੋਕਰੇਸੀ ਅਤੇ ਲਾਲ ਫੀਤਾਸ਼ਾਹੀ ਦੀ ਕਰੜੀ ਨਿਖੇਧੀ ਕਰਦਿਆਂ ਆਖਿਆ ਕੇ ਜਾਣ ਬੁੱਝ ਕੇ ਉਨ•ਾਂ ਸਾਰੀਆਂ ਮੰਗਾ ਬਾਰੇ ਨੋਟੀਫਿਕੇਸ਼ਨ ਨਹੀਂ ਕੀਤੀ ਜਾ ਰਹੀ ਜਿਹੜੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਡਾਕਟਰਾਂ ਦੇ ਪ੍ਰਤੀਨਿਧੀ ਮੰਡਲ ਨਾਲ ਹੋਈ ਮੀਟਿੰਗ ਦੌਰਾਨ ਮੰਨੀਆਂ ਸਨ ਅਤੇ ਭਰੋਸਾ ਦਵਾਇਆ ਸੀ ਕਿ ਜਲਦ ਤੋਂ ਜਲਦ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। ਬੁਲਾਰਿਆ ਨੇ ਰੈਲੀ ਵਿੱਚ ਆਖਿਆ ਕਿ ਮੈਡਕੀਲ ਟੀਚਰਾਂ ਦੀ ਤਾ ਰਿਟਾਇਰਮੈਂਅ ਦੀ ਉਮਰ 62 ਸਾਲ ਕਰ ਦਿੱਤੀ ਗਈ ਹੈ, ਆਈ.ਏ.ਐਸ. ਅਤੇ ਆਈ.ਪੀ.ਐਸ. 60 ਸਾਲ ਦੀ ਉਮਰ ਤੇ ਰਿਟਾਇਰ ਹੁੰਦੇ ਹਨ, ਪਰ ਡਾਕਟਰਾਂ ਦੀ ਰਿਟਾਇਰਮੈਂਟ ਉਮਰ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਜਾ ਰਿਹਾ। ਬੁਲਾਰਿਆਂ ਨੇ ਇਹ ਵੀ ਆਖਿਆ ਕਿ ਪੰਜਾਬ ਵਿੱਚ ਮਨੁੱਖ ਦੀ ਔਸਤ ਉਮਰ 68 ਸਾਲ ਤੋਂ ਵੱਧ ਹੈ ਅਤੇ ਡਾਕਰਟਰਾਂ ਦੀ ਪੜਾਈ ਦਾ ਲੰਬਾ ਸਮਾਂ ਹੋਣ ਕਾਰਣ ਸਰਕਾਰੀ ਨੌਕਰੀ ਵਿੱਚ ਆਉਣ ਵਿੱਚ ਦੇਰ ਹੋ ਜਾਂਦੀ ਹੈ ਇਸ ਕਰਕੇ ਰਿਟਾਇਰਮੈਂਟ ਉਮਰ ਵਿੱਚ ਵਾਧਾ ਕਰਨਾ ਬਹੁਤ ਜਰੂਰੀ ਹੈ।
ਪੀ.ਸੀ.ਐਮ.ਐਸ. ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਸਰਦੂਲ ਸਿੰਘ ਅਤੇ ਪੀ.ਸੀ.ਐਮ.ਐਸ. ਐਸੋਸੀਏਸ਼ਨ ਦੇ ਸੂਬਾਈ ਪ੍ਰੈਸ ਸਕੱਤਰ ਡਾ. ਅਜੈ ਬੱਗਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਬਿਉੁਰੋਕਰੇਸੀ ਨੂੰ ਨਿਰਦੇਸ਼ ਜ਼ਾਰੀ ਕਰਨ ਕਿ ਡਾਕਟਰਾਂ ਦੀਆਂ ਪ੍ਰਵਾਨ ਮੰਗਾਂ ਸਬੰਧੀ ਛੇਤੀ ਨੋਟੀਫਿਕੇਸ਼ਨ ਜ਼ਾਰੀ ਕਰਨ ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦੌਰਾ ਸਰਕਾਰ ਨੂੰ ਡਾਕਟਰਾਂ ਦੇ ਗੁੱਸੇ ਦਾ ਸਾਹਮਣਾ ਕਰਨ ਪਵੇਗਾ। ਡਾਕਟਰਾਂ ਦੇ ਇਨ•ਾਂ ਨੁਮਾਇੰਦਿਆਂ ਨੇ ਇਹ ਵੀ ਆਖਿਆ ਕਿ ਡਾਕਟਰ ਇਸ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਹਨ ਤਾਂ ਕਿ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਮਣਾ ਨਾ ਕਰਨ ਪਵੇ।

Translate »