ਪੰਜਾਬ ਸਰਕਾਰ ਦੇ ਮਨਿਸੀਟੀਰੀਅਲ ਕਾਮਿਆਂ ਪ੍ਰਤੀ ਅੜੀਅਲ ਵਤੀਰੇ ਕਾਰਣ ਸੂਬਾ ਪ੍ਰਧਾਨ ਸੁਖਰਾਜ ਸਿੰਘ ਸੰਧੂ,ਜਨਰਲ ਸਕੱਤਰ ਰਮਨ ਚੰਡੀਗੜ,ਸਕੱਤਰ ਜਨਰਲ ਰਾਜ ਕੁਮਾਰ ਅਰੋੜਾ,ਵਿਨੋਦ ਸਰਮਾਂ ਸੂਬਾ ਪ੍ਰਧਾਨ ਖਜ.ਾਨਾ ਵਿਭਾਗ ਦੀ ਅਗਵਾਈ ਵਿੱਚ ਪੜਾਅ ਵਾਰ ਸੂਬਾ ਪੱਧਰੀ ਸੰਘਰਸ ਦਾ ਐਲਾਨ ਕੀਤਾ ਹੈ,ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਸਮੂਚੇ ਪੰਜਾਬ ਦੇ ਸਾਰੇ ਵਿਭਾਗਾਂ ਦੇ ਪ੍ਹਧਾਨ,ਜਨਰਲ ਸਕੱਤਰ ਅਤੇ ਵਿਭਾਗਾਂ ਦੇ ਸੂਬਾ ਪ੍ਰਧਾਨ ਦੀ ਹਾਜ.ਰੀ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਲਰਕ,ਸਟੋਨੋ,ਸੀਨੀਅਰ ਸਹਾਇਕ,ਸੁਪਰਡੰਟ,ਪੀਏ ਆਦਿ ਕੈਟਾਗਿਰੀਆਂ ਨਾਲ ਸਕੇਲ ਦੇਣ ਵਿੱਚ ਕੀਤੇ ਧੱਕੇ ਦੀ ਸਖਤ ਸ.ਬਦਾਂ ਵਿੱਚ ਨਿਖੇਧੀ ਕੀਤੀ ਅਤੇ ਫੈਸਲਾ ਕੀਤਾ ਕਿ ਜਿਹੜੀਆਂ ਕੈਟਾਗਿਰੀਆਂ ਤੋਂ ਦਫਤਰੀ ਕਾਮੇ ਪਹਿਲਾਂ ਹੀ ਵੱਧ ਸਕੇਲ ਲੈ ਰਹੇ ਸਨ,ਉਨ੍ਹਾਂ ਤੋਂ ਘੱਟ ਸਕੇਲ ਦੇ ਕੇ ਧੋਖਾ ਕੀਤਾ ਹੈ,ਇਸ ਧੋਖੇ ਖਿਲਾਫ ਡਵੀਜਨ ਪੱਧਰ ਕੈਬਨਿਟ ਦੀ ਸੱਬ ਕਮੇਟੀ ਦੇ ਮੈਬਰ ਬੀਬੀ ਉਪਿੰਦਰਜੀਤ ਕੌਰ,ਤੀਕਸ.ਣ ਸੂਦ,ਆਦੇਸ ਪ੍ਰਤਾਪ ਸਿੰਘ ਕੈਰੋ ਵੱਲੋਂ ਸੂਬਾ ਕਮੇਟੀ ਨਾਲ ਸਕੇਲ ਦੇਣ ਵਿੱਚ ਦਿੱਤੀ ਸਹਿਮਤੀ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਅਣਗੌਲਿਆ ਕਰਨ ਦੇ ਖਿਲਾਫ ਬੁੱਧਵਾਰ ਵੀਰਵਾਰ,ਸੁ.ਕਰਵਾਰ ਤਿੰਨੋਂ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ|ਬੁਧਵਾਰ ਨੂੰ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ ਕਾਲੇ ਝੰਡੇ ਲੈ ਕੇ ਰੋਹ ਭਰਪੂਰ ਹਰ ਰੋਜ ਮਾਰਚ ਕੀਤਾ ਜਾਵੇਗਾ|ਸੂਬਾ ਕਮੇਟੀ ਦੇ ਆਗੂਆਂ ਦੀ ਇਸ ਸੰਘਰਸ ਨੂੰ ਪੂਰਨ ਤੌਰ ਤੇ ਸਫਲ ਕਰਨ ਲਈ ਪੰਜਾਬ ਭਰ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ|ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਦਾ ਨੋਟੀਫਿਕੇਸਨ ਜਾਰੀ ਹੋਣ ਤੱਕ ਸੰਘਰਸ. ਕਿਸੇ ਵੀ ਲਾਰਾ ਲਾਊ ਸਮਝੌਤੇ ਵਿੱਚ ਆ ਕੇ ਵਾਪਿਸ ਨਹੀਂ ਲਿਆ ਜਾਵੇਗਾ|ਪੰਜਾਬ ਭਰ ਦੀਆਂ ਸਮੂੱਚੀਆਂ ਮੁਲਾਜਮ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਇਸ ਸੰਘਰਸ ਦਾ ਸਾਥ ਦੇਣ ਤਾਂ ਜੋ ਮੁਲਾਜ.ਮ ਵਰਗ ਨਾਲ ਹੋਈ ਧੱਕੇਸਾ.ਹੀ ਦਾ ਜਵਾਬ ਦਿੱਤਾ ਜਾ ਸਕੇ|
ਜਿ.ਲ੍ਹਾ ਬਰਨਾਲਾ ਦੀ ਮੀਟਿੰਗ ਜਿ.ਲ੍ਹਾ ਪ੍ਰਧਾਨ ਨਛੱਤਰ ਸਿੰਘ ਭਾਈਰੂਪਾ,ਜਨਰਲ ਸਕੱਤਰ ਸੰਦੀਪ ਤਪਾ,ਪ੍ਰੈਸ ਸਕੱਤਰ ਤਰਸੇਮ ਭੱਠਲ,ਰਾਕੇਸ. ਜੁਨੇਜਾ,ਪ੍ਰਿਤਪਾਲ ਸਿੰਘ,ਮਨਜਿੰਦਰ ਸਿੰਘ,ਅਵਤਾਰ ਸਿੰਘ ਬਾਹੀਆ ਨੇ ਸਾਂਝੇ ਬਿਆਨ ਰਾਹੀਂ ਸੂਬਾ ਕਮੇਟੀ ਦੇ ਲਏ ਫੈਸਲੇ ਨੂੰ ਇਨਬਿਨ ਲਾਗੂ ਕਰਨ ਦਾ ਅਹਿਦ ਕੀਤਾ ਅਤੇ ਸਮੂਚੇ ਜਿ.ਲੇ ਦੇ ਦਫਤਰੀ ਕਾਮਿਆਂ ਨੂੰ ਅਪੀਲ ਕੀਤੀ ਕਿ ਕੱਲ੍ਹ ਸੋਮਵਾਰ ਨੂੰ ਡੀ.ਸੀ ਦਫਤਰ ਬਰਨਾਲਾ ਵਿਖੇ ਦਸ ਵਜੇ ਸਵੇਰੇ ਪਹੁੰਚਣ|ਜਿ.ਲ੍ਹਾ ਕਮੇਟੀ ਨੈ ਫੈਸਲਾ ਕੀਤਾ ਕਿ ਦਫਤਰੀ ਕਾਮਿਆਂ ਦਾ ਮਾਣ ਬਹਾਲ ਕਰਨ ਤੱਕ ਸੰਘਰਸ. ਵਿੱਚ ਵੱਧ ਚੱੜ ਕੇ ਹਿੱਸਾ ਲੈਣਗੇ ਅਤੇ ਪੰਜਾਬ ਸਰਕਾਰ ਦੇ ਨੱਕ ਵਿੱਚ ਦਮ ਲਿਆ ਦਿੱਤਾ ਜਾਵੇਗਾ ਸਰਕਾਰ ਦੇ ਲਾਠੀ ਅਤੇ ਗੋਲੀ ਦੇ ਜੋ.ਰ ਨਾਲ ਸੰਘਰਸ ਨੂੰ ਕੁਚਲਣ ਅਤੇ ਲਾਰਾ ਲਾਊ ਨੀਤੀਆਂ ਦਾ ਪਰਦਾਫਾਸ ਕੀਤਾ ਜਾਵੇਗਾ|ਕੱਲ੍ਹ ਨੂੰ ਕਾਲੇ ਝੰਡੇ ਲੈ ਕੇ ਮਾਰਚ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੀ ਅਰਥੀ ਵੀ ਸਾੜੀ ਜਾਵੇਗੀ|ਕੱਲ੍ਹ ਤੋਂ ਸਮੂੱਚੇ ਜਿੱਲੇ ਦੇ ਦਫਤਰੀ ਕਾਮੇ ਸਮੂਹਿਕ ਛੁੱਟੀ ਤੇ ਚਲੇ ਜਾਣਗੇ ਅਤੇ ਸਰਕਾਰ ਕੰਮ ਕਾਜ ਠੱਪ ਕਰ ਦੇਣਗੇ ਪਬਲਿਕ ਦੇ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ|