ਬਰਨਾਲਾ, 2੮ ਨਵੰਬਰ -ਕੁੱਪ ਰੋਹੀੜਾ (ਨੇੜੇ ਮਲੇਰਕੋਟਲਾ) ਵਿਖੇ ਉਸਾਰੇ ਗਏ ਵੱਡਾ ਘੱਲੂਘਾਰਾ ਸਮਾਰਕ ਦੇ ਰਾਜ ਪੱਧਰੀ ਉਦਘਾਟਨੀ ਸਮਾਰੋਹ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਜੀਤ ਸਿੰਘ ਨੇ ਮਿਤੀ 29 ਨਵੰਬਰ ਦਿਨ ਮੰਗਲਵਾਰ ਨੂੰ ਪੂਰੇ ਜ਼ਿਲ•ੇ ਵਿੱਚ ਛੁੱਟੀ ਕਰਨ ਦਾ ਹੁਕਮ ਜ਼ਾਰੀ ਕੀਤਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮ ਅਨੁਸਾਰ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਲੋਕਾਂ ਦੀ ਸ਼ਰਧਾ ਨੂੰ ਦੇਖਦਿਆਂ ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਹੋਵੇਗੀ ਅਤੇ ਇਸ ਦਿਨ ਜ਼ਿਲ•ਾ ਬਰਨਾਲਾ ਦੇ ਸਰਕਾਰੀ, ਅਰਧ ਸਰਕਾਰੀ, ਨਿੱਜੀ ਵਿਦਿਅਕ ਅਦਾਰੇ, ਦਫ਼ਤਰ, ਬੈਂਕ ਅਤੇ ਹੋਰ ਅਦਾਰੇ ਮੁਕੰਮਲ ਬੰਦ ਰਹਿਣਗੇ।