ਲੁਧਿਆਣਾ 28 ਨਵੰਬਰ : ਲੋਕ ਸੇਵਾਵਾਂ ਦਫਤਰ ਹਲਕਾ ਆਤਮ ਨਗਰ ਗਿੱਲ ਰੋਡ ਵਿਖੇ ਹੋਈ ਇੱਕ ਮੀਟਿੰਗ ਵਿਚ ਕ੍ਰਿਸ਼ਨ ਕੁਮਾਰ ਬਾਵਾ ਸੀਨੀਅਰ ਕਾਂਗਰਸੀ ਨੇਤਾ, ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਨੇ ਕਿਹਾ ਕਿ 3 ਦਸੰਬਰ ਨੂੰ ਵੱਡਾ ਕਾਫਲਾ ਸਵੇਰੇ ਦਾਣਾ ਮੰਡੀ ਗਿੱਲ ਰੋਡ ਤੋ ਰਵਾਨਾ ਹੋਵੇਗਾ, ਇਸ ਸਮੇ ਉਹਨਾਂ ਨਾਲ ਨਿਰਮਲ ਸਿੰਘ ਕੈੜਾ ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ, ਨਰਿੰਦਰ ਪਾਲ ਸਿੰਘ ਢਿਲੋ ਸਕੱਤਰ ਪੀ.ਪੀ.ਸੀ, ਰਜਿੰਦਰ ਚੋਪੜਾ ਸੀਨੀਅਰ ਕਾਂਗਰਸੀ ਆਗੂ, ਪਰਮਜੀਤ ਸਿੰਘ ਆਹਲੂਵਾਲੀਆਂ ਜਿਲ•ਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ, ਗਿਆਨ ਚੰਦ ਸਰਪੰਚ, ਤਿਲਕ ਰਾਜ ਸੋਨੂੰ, ਸਤਪਾਲ ਸਿੰਘ ਦਾਦ, ਬਲੇਸਵਰ ਦੈਤਿਯ, ਡਾ ਸੁਰਜੀਤ ਸਿੰਘ, ਕਰਮਵੀਰ ਸ਼ੈਲੀ, ਬਲਜਿੰਦਰ ਸਿੰਘ ਭਾਰਤੀ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਸੇਵਾ ਦਲ, ਬੇਅੰਤ ਸਿੰਘ, ਰੇਸ਼ਮ ਸਿੰਘ ਸੱਗੂ, ਅਜੀਤ ਸਿੰਘ ਸੀਹ, ਅਰਵਿੰਦਰ ਸ਼ਰਮਾਂ, ਸੰਦੀਪ ਬਾਵਾ ਮਨਦੀਪ ਸਿੰਘ ਦਹੇਲੇ, ਬਰਜਿੰਦਰ ਸਿੰਘ ਵਿੱਕੀ ਅਤੇ ਬਲਜਿੰਦਰ ਸਿੰਘ ਬਰਾੜ ਹਾਜਰ ਸਨ।
ਸ੍ਰੀ ਬਾਵਾ ਨੇ ਕਿਹਾ ਕਿ ਕੈ: ਅਮਰਿੰਦਰ ਸਿੰਘ ਦੀ ਸੋਚ, ਸਚਾਈ ਅਤੇ ਦੂਰਅੰਦੇਸ਼ੀ ਨਾਲ ਪੰਜਾਬ ਦੇ ਲੋਕ ਉਹਨਾ ਦੀ ਪਿਠ ਤੇ ਹਨ ਜਿਸ ਦਾ ਪ੍ਰਤੱਖ ਪ੍ਰਮਾਣ ਰੋਜਾਨਾ ਦੋਆਬਾ, ਮਾਲਵਾ ਅਤੇ ਮਾਝਾ ਵਿਚ ਹੋ ਰਹੀਆਂ ਕਾਂਗਰਸ ਪਾਰਟੀ ਦੀਆਂ ਪੰਜਾਬ ਬਚਾਓ ਰੈਲੀਆਂ ਤੋ ਸਾਫ ਦਿਖਾਈ ਦੇ ਰਿਹਾ ਹੈ, ਉਹਨਾਂ ਕਿਹਾ ਕਿ ਜੋ ਆਕਲੀ ਰੈਲੀਆਂ ਦੀਆਂ ਗੱਲਾ ਕਰ ਰਹੇ ਹਨ, ਹੁਣ ਉਹ ਕੀ ਭਾਸ਼ਣ ਦੇਣਗੇ ਪੰਜਾਬ ਦੇ ਲੋਕਾਂ ਨੂੰ, ਕੀ ਉਹ ਕਹਿਣਗੇ ਅਸੀ ਹੁਣ ਲੁਟਣਾ ਬੰਦ ਕਰ ਦਿਆਂਗੇ, ਕੁੱਟਣਾ ਬੰਦ ਕਰ ਦਿਆਂਗੇ, ਨੌਜਵਾਨ ਬੱਚੇ ਬੱਚੀਆਂ ਨੂੰ ਪੁਲਿਸ ਨਾਲ ਮਿਲ ਕੇ ਕੁੱਟਣਾ ਬੰਦ ਕਰ ਦਿਆਂਗੇ, ਕੀ ਉਹ ਪੰਜਾਬ ਦੇ ਲੋਕਾਂ ਤੋ ਮੁਆਫੀ ਮੰਗਣਗੇ ਕਿ ਜੋ ਪੰਜ ਸਾਲ ਪੰਜਾਬੀਆਂ ਨੇ ਸੰਤਾਪ ਭੋਗਿਆ ਹੈ, ਉਸ ਲਈ ਅਸੀ ਦੋਸ਼ੀ ਹਾਂ।
ਸ੍ਰੀ ਬਾਵਾ ਨੇ ਕਿਹਾ ਕਿ ਅਕਾਲੀ-ਭਾਜਪਾ ਨੇ ਜੋ ਧੱਕੇਸ਼ਾਹੀਆਂ ਕੀਤੀਆਂ ਹਨ, ਉਸ ਲਈ ਉਹਨਾਂ ਨੂੰ ਪਸ਼ਚਾਤਾਪ ਕਰਨਾ ਚਾਹੀਦਾ ਹੈ।
ਸ੍ਰੀ ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ ਜੋ ਸਭ ਵਰਗਾਂ ਨੂੰ ਨਾਲ ਲੈ ਕੇ ਚਲਦੀ ਹੈ ਜਦਕਿ ਅਕਾਲੀ-ਭਾਜਪਾ ਨੇਤਾ ਸਮਾਜ ਦੀਆਂ ਧਰਮ ਦੇ ਨਾਮ ਤੇ ਵੰਡੀਆਂ ਪਾ ਕੇ ਰਾਜ ਕਰਦੇ ਹਨ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਹੈ।