ਅਮ੍ਰਿਤਸਰ, 28 ਨਵੰਬਰ, 2011 : ਆਰ ਐਸ ਸੱਚਦੇਵਾ, ਸਹਾਇਕ ਚੇਅਰਮੈਨ, ਪੰਜਾਬ ਕਮੇਟੀ, ਪੀਐਚਡੀ ਚੈਂਬਰ ਨੇ ਕਿਹਾ ਕਿ ਪਾਕਿਸਤਾਨ ਦੇ 9 ਵਪਾਰੀ ਤੇ ਉਦਯੋਗਿਕ ਚੈਂਬਰਾਂ ਨੇ ਪੀਐਚਡੀ – ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ, ਪੀਐਚਡੀ-ਪੀਆਈਟੀਐਕਸ, 2011 ਵਿੱਚ ਆਪਣੀ ਸਾਂਝੀਦਾਰੀ ਨੂੰ ਪੱਕਾ ਕਰ ਲਿਆ ਹੈ। ਪੀਐਚਡੀ-ਪੀਆਈਟੀਐਕਸ, 2011 1 ਤੋਂ 5 ਦਸੰਬਰ, 2011 ਤੱਕ ਪੀਐਚਡੀ ਚੈਂਬਰ ਵੱਲੋਂ ਅਮ੍ਰਿਤਸਰ ਵਿਚ ਰਣਜੀਤ ਐਵੀਨਿਊ ਵਿਖੇ ਕਰਵਾਇਆ ਜਾਏਗਾ। ਸੱਚਦੇਵਾ ਨੇ ਕਿਹਾ ਕਿ 9 ਚੈਂਬਰਾਂ ਵਿੱਚ: ਲਹੌਰ ਦਾ ਵਪਾਰਕ ਤੇ ਉਦਯੋਗਿਕ ਚੈਂਬਰ, ਰਾਵਲਪਿੰਡੀ ਦਾ ਵਪਾਰਕ ਤੇ ਉਦਯੋਗਿਕ ਚੈਂਬਰ, ਇਸਲਾਮਾਬਾਦ ਦਾ ਵਪਾਰਕ ਤੇ ਉਦਯੋਗਿਕ ਚੈਂਬਰ, ਕਰਾਚੀ ਦਾ ਵਪਾਰਕ ਤੇ ਉਦਯੋਗਿਕ ਚੈਂਬਰ, ਸ਼ੇਖਪੁਰਾ ਦਾ ਵਪਾਰਕ ਤੇ ਉਦਯੋਗਿਕ ਚੈਂਬਰ, ਸਰਗੋਢਾ ਦਾ ਵਪਾਰਕ ਤੇ ਉਦਯੋਗਿਕ ਚੈਂਬਰ, ਗੁਜਰਾਂਵਾਲਾ ਦਾ ਵਪਾਰਕ ਤੇ ਉਦਯੋਗਿਕ ਚੈਂਬਰ, ਮੁਲਤਾਨ ਦਾ ਵਪਾਰਕ ਤੇ ਉਦਯੋਗਿਕ ਚੈਂਬਰ, ਅਤੇ ਆਬੋਤਾਬ ਦਾ ਵਪਾਰਕ ਤੇ ਉਦਯੋਗਿਕ ਚੈਂਬਰ ਸ਼ਾਮਿਲ ਹਨ। ਇਹ ਦੱਸਦੇ ਹੋਏ ਕਿ ਇਹ ਵਪਾਰਕ ਤੇ ਉਦਯੋਗਿਕ ਚੈਂਬਰ ਦੋਹਰੇ ਵਪਾਰ ਨੂੰ ਵਧਾਉਂਣ ਲਈ ਪੰਜਾਬ ਦੀਆਂ ਵੱਖ-ਵੱਖ ਉਦਯੋਕਿ ਸੰਸਥਾਵਾਂ ਨਾਲ ਗੱਲਬਾਤ ਕਰਨਗੇ, ਦਲੀਪ ਸਿੰਘ, ਖੇਤਰੀ ਡਾਇਰੈਕਟਰ, ਪੀਐਚਡੀ ਚੈਂਬਰ ਨੇ ਕਿਹਾ ਕਿ ਪੀਐਚਡੀ ਚੈਂਬਰ ਨੂੰ ਪੱਕਾ ਯਕੀਨ ਹੈ ਕਿ ਇੱਕ ਚੰਗਾ ਦੋਹਰਾ ਵਪਾਰ ਦੋਹਾਂ ਦੇਸ਼ਾਂ ਵਿਚਕਾਰ ਵਿਗੜੇ ਹੋਏ ਹਲਾਤਾਂ ਨੂੰ ਸੁਧਾਰਨ ਲਈ ਇਕ ਅਟੁੱਟ ਹੱਲ ਸਾਬਿਤ ਹੋਏਗਾ।
ਉਹਨਾਂ ਨੇ ਕਿਹਾ ਕਿ ਪੰਜਾਬ ਵੱਲੋਂ ਹਿੱਸਾ ਲੈਣ ਵਾਲੀਆਂ ਉਦਯੋਗਿਕ ਸੰਸਥਾਵਾਂ ਵਿਚ ਅਮ੍ਰਿਤਸਰ ਤੇ ਅਧਾਰਿਤ ਟੈਕਸਟਾਈਲ ਮੈਨੂਫੈਕਚੁਰਰਜ਼ ਐਸੋਸੀਏਸ਼ਨ ਅਤੇ ਸ਼ਾਅਲ ਕਲੱਬ ਦੇ ਨਾਲ-ਨਾਲ ਮੌਹਾਲੀ ਇੰਡਸਟਰੀਜ਼ ਐਸੋਸੀਏਸ਼ਨ, ਇੰਜਨੀਅਰਿੰਗ ਐਕਸਪੋਰਟਸ ਪ੍ਰੋਮੋਸ਼ਨ ਕਾਂਉਂਸਿਲ, ਲੁਧਿਆਣਾ ਸੋਇੰਗ ਮਸ਼ੀਨਜ਼ ਮੈਨੂਫੈਕਚੁਰਿੰਗ ਐਸੋਸੀਏਸ਼ਨ, ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਵੀ ਸ਼ਾਮਿਲ ਹਨ। ਰਜੀਵ ਬਾਲੀ, ਚੇਅਰਮੈਨ, ਪੰਜਾਬ ਕਮੇਟੀ, ਪੀਐਚਡੀ ਚੈਂਬਰ ਨੇ ਕਿਹਾ, “ਬਿਹਤਰ ਵਪਾਰਕ ਸਬੰਧਾਂ ਲਈ ਇਕ ਸੰਪੂਰਨ ਯੋਜਨਾ ਦਾ ਹਿੱਸਾ ਬਣਨਾ, ਇਸ ਤਰਾਂ ਦੀਆਂ ਮੁਲਾਕਾਤਾਂ ਹੀ ਸਹੀ ਮਾਧਿਅਮ ਬਣਦੀਆਂ ਹਨ।” ਉਹਨਾ ਨੇ ਕਿਹਾ ਕਿ ਪੀਐਚਡੀ-ਪੀਆਈਟੀਐਕਸ ਵਿਚ ਨਿਰੀਖਣ ਲਈ, ਖਾਸ ਕਰਕੇ ਪਾਕਿਸਤਾਨ ਤੋਂ ਆਉਂਣ ਵਾਲਿਆਂ ਦੀ ਅਤੇ ਪ੍ਰਦਰਸ਼ਨੀ ਕਰਨ ਵਾਲਿਆਂ ਦੀ ਵੱਧਦੀ ਹੋਈ ਗਿਣਤੀ ਇਸ ਗੱਲ ਨੂੰ ਸਾਬਿਤ ਕਰਨ ਵਾਲਾ ਕੋਰਾ ਸੱਚ ਹੈ। ਪੀਆਈਟੀਐਕਸ 2011 ਪਾਕਿਸਤਾਨ ਦੇ ਪ੍ਰਦਰਸ਼ਨਕਾਰੀਆਂ ਦਾ ਹਰਮਨ ਪਿਆਰਾ ਹੈ। ਪਾਕਿਸਤਾਨ ਦੇ ਵਪਾਰੀਆਂ ਵੱਲੋਂ ਪੀਐਚਡੀ-ਪੀਆਈਟੀਐਕਸ 2011 ਵਿਚ ਆਉਂਣ ਲਈ 800 ਤੋਂ ਵੀ ਜ਼ਿਆਦਾ ਵੀਜ਼ਿਆਂ ਦੀਆਂ ਬੇਨਤੀਆਂ ਆ ਚੁੱਕੀਆਂ ਹਨ। ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੇ ਵਪਾਰ ਮੰਤਰੀ, ਮੱਖਦੂਮ ਮਹੁੰਮਦ ਅਮੀਨ ਫਾਹੀਮ ਨੇ ਵੀ “ਪਾਕਿਸਤਾਨ ਨਾਲ ਦੋਹਰੇ ਵਪਾਰ ਦੇ ਰਿਸ਼ਤੇ” ਤੇ ਮੁਲਾਤਕਾਤੀ ਦੌਰੇ ਲਈ ਸਟੇਟ ਈਵੈਂਟ ਪੀਆਈਟੀਐਕਸ ਵਿਚ ਸ਼ਾਮਿਲ ਹੋਣਾ ਸਵੀਕਾਰ ਕਰ ਲਿਆ ਹੈ। ਜੈਦੀਪ ਸਿੰਘ, ਕਨਵੀਨਰ, ਅਮ੍ਰਿਤਸਰ ਜ਼ੋਨ, ਪੀਐਚਡੀ ਚੈਂਬਰ ਨੇ ਕਿਹਾ ਕਿ ਅਮ੍ਰਿਤਸਰ ਦੇ ਸਥਾਨਕ ਵਸਨੀਕਾਂ ਨੂੰ ਪਾਕਿਸਤਾਨ ਦੇ ਪ੍ਰਦਰਸ਼ਨਕਾਰੀਆਂ ਅਤੇ ਉਤਪਾਦਾਂ, ਖਾਸ ਕਰਕੇ, ਓਨੀਕਸ ਮਾਰਬਲ, ਪਾਕਿਸਤਾਨੀ ਕੱਪੜਾ, ਜੁੱਤੀਆਂ, ਹੱਥ ਦੀਆਂ ਬਣੀਆਂ ਹੋਈਆਂ ਵੱਸਤਾਂ, ਅਤੇ ਕਦੇ ਨਾ ਭੁੱਲਣ ਯੋਗ, ਪਾਕਿਸਤਾਨੀ ਖਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ।