November 29, 2011 admin

ਫ਼ਤਿਹਗੜ• ਸਾਹਿਬ ਦਾ ਨਾਂ ਸ੍ਰੀ ਫ਼ਤਿਹਗੜ• ਸਾਹਿਬ ਰੱਖਣ ਨੂੰ ਅਗਲੀ ਕੈਬਨਿਟ ਮੀਟਿੰਗ ‘ਚ ਮਿਲੇਗੀ ਪ੍ਰਵਾਨਗੀ : ਪ੍ਰੋ. ਚੰਦੂਮਾਜਰਾ

ਫ਼ਤਿਹਗੜ• ਸਾਹਿਬ, 29 ਨਵੰਬਰ : ਬਾਬਾ ਜੋਰਾਵਰ ਸਿੰਘ ਫਤਿਹ ਸਿਘ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਵਾਲੀ ਧਰਤੀ  ਫ਼ਤਿਹਗੜ• ਸਾਹਿਬ ਦਾ ਸਤਿਕਾਰ ਸਿੱਖ ਸੰਗਤਾਂ ਦੇ ਮਨਾਂ ਅੰਦਰ ਬਹੁਤ ਜ਼ਿਆਦਾ ਹੈ, ਇਸੇ ਸ਼ਰਧਾ ਭਾਵਨਾ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਹ ਮਹਿਸੂਸ ਕੀਤਾ ਹੈ ਕਿ ਜ਼ਿਲ•ਾ ਫਤਿਹਗੜ• ਸਾਹਿਬ ਦਾ ਨਾਂ ‘ਸ੍ਰੀ ਫਤਿਹਗੜ• ਸਾਹਿਬ’ ਰੱਖਿਆ ਜਾਵੇ, ਜਿਸ ਨੂੰ ਅਗਲੀ ਪੰਜਾਬ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਵਿਚ ਪ੍ਰਵਾਨਗੀ ਦੇ ਦਿੱਤੀ ਜਾਵੇਗੀ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਪ੍ਰਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਕ ਬਿਆਨ ਰਾਹੀਂ ਕੀਤਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ  ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ  ਫਖ਼ਰ ਏ ਪੰਜਾਬ ਐਵਾਰਡ ਦੇਣ ਦੇ ਐਲਾਨ ‘ਤੇ  ਪੰਥ ਵਿਰੋਧੀਆਂ ਨੂੰ ਸਾੜਾ ਕਰਨ ਦੀ ਲੋੜ ਨਹੀਂ। ਉਨ•ਾਂ ਕਿਹਾ ਕਿ ਹੈਰਾਨੀ  ਵਾਲੀ ਗੱਲ ਹੈ ਜਿਹੜੇ ਲੋਕ ’84 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਦੀ ਗੋਦ ਹਢਾਉਂਦੇ ਰਹੇ ਅਤੇ ਜਿਨ•ਾਂ ਨੇ ਪੰਥਕ ਸੰਸਾਵਾਂ ਨੂੰ ਅਤੇ ਪੰਥਕ ਸ਼ਕਤੀ ਨੂੰ ਖੇਰੂ ਖੇਰੂ ਕਰਨ ਦੇ ਯਤਨ ਕੀਤੇ ਅੱਜ ਉਹ ਹੀ ਲੋਕ ਪੰਥਕ ਖੇਤਰ ਅੰਦਰ ਇਤਿਹਾਸ ਦੀ ਸਭ ਤੋਂ ਵੱਡੀ ਯਾਦਗਾਰ ਅਤੇ ਸਿੱਖ ਇਤਿਹਾਸ ਅਤੇ ਖਾਲਸੇ ਦੇ ਮਹਾਨ ਵਿਰਸੇ ਦੀ ਇਕ ਅਹਿਮ ਨਿਸ਼ਾਨੀ ਦੁਨੀਆਂ ਦੇ ਅੱਠਵੇਂ ਅਜੂਬੇ ਦੇ ਰੂਪ ਵਿਚ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਕਾਇਮ ਕਰਨ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੇ ਪਾਏ ਅਹਿਮ ਯੋਗਦਾਨ ਦੀ ਬਦੌਲਤ ਉਨ•ਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਵਲੋਂ ਐਲਾਨੇ ਅਹਿਮ ਪੰਥਕ ਐਵਾਰਡ ਪੰਥ ਰਤਨ ਖਫ਼ਰ ਏ ਕੌਮ ਦੇਣ ਦੇ ਫੈਸਲੇ ‘ਤੇ ਕਿੰਤੂ ਪ੍ਰੰਤੂ ਕਰਨ ਦਾ ਇਖਲਾਕੀ ਤੌਰ ‘ਤੇ ਕੋਈ ਹੱਕ ਨਹੀਂ ਰੱਖਦੇ। ਪ੍ਰੋ. ਚੰਦੂਮਾਜਰਾ ਨੇ ਆਖਿਆ ਉਨ•ਾਂ ਵਿਰੋਧੀਆਂ ਵਲੋਂ ਕੀਤੀ ਜਾ ਰਹੀ ਨੁਕਤਾਚੀਨੀ ਉਨ•ਾਂ ਦੀ ਆਪਣੀ ਪੰਥ ਵਿਰੋਧੀ ਸੋਚ ਦਾ ਪ੍ਰਗਟਾਵਾ ਹੈ। ਜਿਨ•ਾਂ ਨੇ ਵਿਰਾਸਤ ਏ ਖਾਲਸਾ ਦੇ ਉਦਘਾਟਨ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਉਣ ਲਈ ਰੋਕਿਆ ਉਹ ਇਖਲਾਕੀ ਤੌਰ ‘ਤੇ ਇਸ ਸਮਾਗਮ ਵਿਚ ਲਏ ਕਿਸੇ ਵੀ ਫੈਸਲੇ  ‘ਤੇ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਰੱਖਦੇ। ਉਨ•ਾਂ ਦੀ ਹਾਲਤ ਅੱਜ ਵਕਤੋ ਖੁਥੀ ਡੂਮਣੀ ਜਾਵੇ ਆਲ ਪਤਾਲ ਜਿਹੀ ਬਣ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਵਿੰਨ•ਦਿਆਂ ਉਨ•ਾਂ ਆਖਿਆ ਕਿ ਪੰਜਾਬ ਦੇ ਕੀਮਤੀ ਸਰਮਾਏ ਦਰਿਆਈ ਪਾਣੀਆਂ ਨੂੰ ਦੂਜੇ ਸੂਬਿਆਂ ਨੂੰ ਦੇਣ ਦੀ ਆਗਿਆ ਦੇਣ ਦੇ ਫੈਸਲੇ ‘ਤੇ  ਪੰਜਾਬ ਅਸੰਬਲੀ ਵਲੋਂ ਪੱਕੀ ਮੋਹਰ ਲਗਾ ਕੇ ਪੰਜਾਬ ਨਾਲ ਜੋ ਇਤਿਹਾਸਕ ਗੱਦਾਰੀ ਉਨ•ਾਂ ਕੀਤੀ ਉਸ ਨਾਲ ਕੈਪਟਨ ਅਮਰੰਦਰ ਸਿੰਘ ਇਤਿਹਾਸ ਵਿਚ ਪੰਜਾਬ ਦੇ ਪਾਣੀਆਂ ਨੂੰ ਲੁਟਾਉਣ ਵਾਲੇ ਦੇ ਤੌਰ ‘ਤੇ ਜਾਣਿਆ ਜਾਵੇਗਾ ਨਾ ਕਿ ਪਾਣੀਆਂ ਦੇ ਰਾਖੇ ਵਜੋਂ। ਉਨ•ਾਂ ਆਖਿਆ ਕਿ ਇਸ ਇਤਿਹਾਸਕ ਗਦਾਰੀ ਨੂੰ ਹੁਸ਼ਿਆਰੀ ਨਾਲ ਪੰਜਾਬ ਦਾ ਰਖਵਾਲਾ ਬਣਾ ਕੇ ਪੇਸ਼ ਕਰਨਾ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ ਅਤੇ ਇਸ ਗਦਾਰੀ ਬਦਲੇ ਪੰਜਾਬ ਵਾਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਮੁਆਫ ਨਹੀਂ ਕਰਨਗੇ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸੀ ਹੁਣ ਤੱਕ ਦੇ ਇਤਿਹਾਸ ਵਿਚ ਪੰਜਾਬ ਨਾਲ ਕੀਤੀਆਂ ਗਦਾਰੀਆਂ ਦਾ ਤਾਂ ਚਿੱਠਾ ਪੇਸ਼ ਕਰ ਸਕਦੇ ਹਨ ਪਰ ਪੰਜਾਬ ਦੇ ਹਿੱਤਾਂ, ਹੱਕਾਂ, ਭਲੇ ਲਈ ਅਤੇ ਖੁਸ਼ਹਾਲੀ ਲਈ ਕੋਈ ਇਕ ਵੀ ਵਿਸ਼ੇਸ਼ ਕੰਮ ਨਹੀਂ ਗਿਣਾ ਸਕਦੇ, ਇਸੇ ਕਰਕੇ ਨਾ ਹੀ ਭਵਿੱਖ ਵਿਚ ਇਨ•ਾਂ ਦੇ ਝੂਠੇ ਵਾਅਦਿਆਂ ‘ਤੇ ਪੰਜਾਬ ਵਾਸੀ ਯਕੀਨ ਕਰ ਸਕਦੇ ਹਨ ਅਤੇ ਨਾ ਹੀ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਲੋਕਾਂ ਸਾਹਮਣੇ ਇਹ ਖੁਦ ਕਰ ਸਕਦੇ ਹਨ। ਉਨ•ਾਂ ਆਖਿਆ ਕਿ ਸਿਰਫ਼ ਤੇ ਸਿਰਫ਼  ਗਾਲੀ ਗਲੋਚ ਅਤੇ ਨੀਵੀਂ ਪੱਧਰ ਦੀ ਸ਼ਬਦਾਵਲੀ ਵਰਤ ਕੇ ਹੀ ਕਾਂਗਰਸੀ ਡੰਗ ਟਪਾਉਣ ਵਿਚ ਰੁਝੇ ਹੋਏ ਹਨ, ਜਿਸ ਨੂੰ ਪੰਜਾਬ ਦੇ ਲੋਕ ਬਿਲਕੁਲ ਚੰਗਾ ਨਹੀਂ ਸਮਝਦੇ।
ਅਖੀਰ ਵਿਚ ਉਨ•ਾਂ ਆਖਿਆ ਕਿ ਖਾਲਸਾ ਪੰਥ ਦੇ ਮਹਾਨ ਜਰਨੈਲਾਂ , ਮਹਾਨ ਸ਼ਹਾਦਤਾਂ ਦੀਆਂ ਯਾਦਗਾਰਾਂ ਅਤੇ ਖਾਲਸਾ ਪੰਥ ਦੇ ਵਿਰਸੇ ਦੀ ਸੰਭਾਲ ਕਰਕੇ ਅਕਾਲੀ ਭਾਜਪਾ ਸਰਕਾਰ ਨੇ ਜੋ ਨਾਮਣਾ ਖੱਟਿਆ ਹੈ ਉਸ ‘ਤੇ ਪੰਜਾਬ ਅਤੇ ਦੇਸ਼ ਹਮੇਸ਼ਾ ਮਾਣ ਕਰੇਗਾ। ਉਨ•ਾਂ ਕਿਹਾ ਕਿ ਕੱਲ•  ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ ਚੱਪੜ ਚਿੜੀ ਵਿਚ ਲਾ ਮਿਸਾਲ ਲੱਖਾਂ ਲੋਕਾਂ ਦਾ ਇਕੱਠ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਦੇਸ਼ ਦੀ ਏਕਤਾ ਅਖੰਡਤਾ ਅਤੇ ਦੇਸ਼ ਦਾ ਭਲਾ ਚਾਹੁਣ ਵਾਲੀਆਂ ਸਾਰੀਆਂ ਪਾਰਟੀਆਂ ਦੇ ਆਗੂ ਇਸ ਮੌਕੇ ਹਾਜ਼ਰੀ ਭਰਨਗੇ ਅਤੇ ਇਹ ਯਾਦਗਾਰ ਕੌਮ ਦੇ ਨਾਂ ਸਮਰਪਿਤ ਹੋਵੇਗਾ।

Translate »