November 29, 2011 admin

ਮਾਫੀ ਮੰਗੋ ਮਾਨ ਸਾਹਿਬ

ਗੁਰਦਾਸ ਮਾਨ ਜੀ ਤੁਸੀਂ ਇਕ ਇਹੋ ਜਿਹੇ ਫਨਕਾਰ ਹੋ, ਜਿਸ ਤੇ ਸਤਗੁਰੂ ਦਾ ਵਰਦਾਨ ਜਨਮ ਤੋਂ ਹੀ ਹੋਇਆ ਹੈ | ਇਸੀ ਵਰਦਾਨ ਦੇ ਨਾਲ ਤੁਹਾਡਾ ਨਾਮ ਸਦੀਆਂ ਤੱਕ ਸਿਤਾਰਿਆਂ ਜਿਹਾ ਚਮਕਦਾ ਰਹੇਗਾ | ਤੁਹਾਡੀ ਹਰ ਰੂਹ-ਰੂਹ ਤੇ ਪਰਮਾਤਮਾ ਦੀ ਕਿਰਪਾ ਹੋਈ ਹੈ | ਤੁਹਾਡੀ ਕਲਮ ਤੋਂ ਨਿਕਲਨ ਵਾਲਾ ਹਰੇਕ ਸ਼ਬਦ ਗੁਰੂ ਨੂੰ ਦਰਸ਼ਾਂਉਂਦਾ ਹੈ ਤੇ ਤੁਹਾਡੀ ਮੂੰਹ ਤੋਂ ਨਿਕਲਨ ਵਾਲੇ ਹਰੇਕ ਸ਼ਬਦ ਦਿੱਲ ਤੋਂ ਨਿਕਲਦੇ ਹਨ, ਪਰ ਉਹੀ ਮੂੰਹ ਤੋਂ ਇਕ ਸ਼ਬਦ ਨਿਕਲਿਆ ਹੈ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਬਹੁਤ ਦੁੱਖ ਅਤੇ ਅਪਮਾਨ ਦੇਂਦਾ ਹੈ | ਤੁਹਾਡੇ ਮੂੰਹ ਤੋਂ ਨਿਕਲਿਆ ਹੋਇਆ ਉਹ ਸ਼ਬਦ ਇਥੇ ਲਿਖਣਾ ਵੀ ਮਾਂ ਬੋਲੀ ਦਾ ਅਪਮਾਨ ਮਣਦਾ ਹਾਂ ਮੈਂ, ਪਰ ਮੈਂ ਮਜ਼ਬੂਰ ਹਾਂ ਉਸ ਸ਼ਬਦ ਨੂੰ ਲਿਖਣ ਲਈ | ਤੁਹਾਡੀ ਇਕ ਮਸ਼ਹੂਰ ਗਾਣਾ “ਘਰ ਦੀ ਸ਼ਰਾਬ ਹੋਵੇ” ਵਿੱਚ ਤੁਸੀਂ ਘਰ ਦੀ ਸ਼ਰਾਬ ਨੂੰ ਸਭਿਆਚਾਰ ਦਾ ਹਿੱਸਾ ਬਣਾ ਦਿੱਤਾ | ਤੁਹਾਡਾ ਇਹ ਗਾਣਾ ਸੁਣ ਕੇ ਬਹੁਤ ਸਾਰੇ ਪੰਜਾਬੀਆਂ ਘਰ ਦੀ ਸ਼ਰਾਬ ਪੀਣਾ ਕੋਈ ਪਾਪ ਨਹੀਂ ਮੰਨ ਕੇ ਹਰੇਕ ਘਰ ਦੇ ਵਿੱਚ ਮਹਾਂਸ਼ਰਾਬੀ ਬਣ ਬੈਠੇ ਹਨ, ਮਾਨ ਸਾਹਿਬ ਸ਼ਰਾਬ ਭਾਵੇਂ ਘਰ ਦੀ ਹੋਵੇ ਭਾਵੇਂ ਠੇਕੇ ਦੀ, ਦੋਹਾਂ ਤੋਂ ਨਸ਼ਾ ਹੀ ਚੱੜਦਾ ਹੈ | ਸ਼ਰਾਬ ਭਾਵੇਂ ਘਰਦੀ ਬਣੀ ਹੋਵੇ ਜਾਂ ਮੰਦਰ ਵਿੱਚ ਬਣੀ ਹੋਵੇ, ਸ਼ਰਾਬ ਤਾਂ ਸ਼ਰਾਬ ਹੈ | ਸ਼ਰਾਬ ਪੀਣਾ ਹੀ ਗਲਤ ਸਭਿਆਚਾਰ ਹੈ | ਜੇਕਰ ਤੁਸੀਂ ਇਹ ਬੋਲੋਗੇ ਪਿੰਡ ਵਿੱਚ ਸ਼ਰਾਬ ਬਣਾ ਕੇ ਪੀਣਾ ਪੰਜਾਬ ਦਾ ਪੇਂਡੂ ਸਭਿਆਚਾਰ ਹੈ, ਤਾਂ ਮੈਂ ਬੋਲਾਂਗਾ ਇਹ ਹੀ ਗਲਤ ਸਭਿਆਚਾਰ ਇੰਨਾਂ ਵੱਡਾ ਪੇੜ ਬਣ ਚੁੱਕਾ ਹੈ, ਜਿਸਦੀ ਟਹਣੀਆਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਤੱਕ ਪਹੁੰਚ ਚੁੱਕਾ ਹੈ |  ਮੈਂ ਤਾਂ ਇਹ ਵੀ ਕਹਾਂਗਾ ਮਾਨਵੀ ਸਭਿਆਚਾਰ ਵਿੱਚ ਬਹੁਤ ਸਾਰੇ ਸਭਿਆਚਰ ਮਾਨਵ ਦੇ ਵਿਰੁੱਧ ਵੀ ਹੈ, ਉਹਨਾਂ ਨੂੰ ਵੀ ਤੁਸੀਂ ਜੇਕਰ ਸਭਿਆਚਾਰ ਮੰਨੋਗੇ ਤਾਂ ਹਜ਼ਾਰਾਂ ਸਾਲਾਂ ਤੋਂ ਬਾਅਦ ਸਾਡੀ ਪੀੜ੍ਹੀ ਭਰੂਣ ਹੱਤਿਆ ਵੀ ਸਭਿਆਚਾਰ ਮੰਨਣ ਲਗਣਗੇ | ਇਸ ਲਈ ਤੁਹਾਡੇ ਵਰਗੇ ਫਨਕਾਰ ਦਾ ਫਰਜ਼ ਬਣਦਾ ਹੈ ਕਿ ਇਹੋ ਜਿਹੇ ਸਭਿਆਚਾਰ ਦਾ ਵਿਰੋਧ ਕਰਕੇ ਸਮਾਜ ਨੂੰ ਪ੍ਰੇਰਣਾ ਦੇਣ ਵਾਲੀ ਕਲਾ ਦਿਖਾਊਣਾ ਚਾਹੀਦਾ ਹੈ |
ਮਾਨ ਸਾਹਿਬ ਭਾਵੇਂ ਤੁਸੀਂ ਇਹ ਗਾਣਾ ਫੌਜੀਆਂ ਵਾਸਤੇ ਗਾਇਆ ਹੋਵੇਗਾ ਪਰ ਅਸਰ ਤਾਂ ਆਮ ਲੋਕਾਂ ਤੇ ਪੈ ਗਿਆ ਹੈ, ਪਤਾ ਨਹੀਂ ਤੁਹਾਡਾ ਇਹ ਸ਼ਬਦ ਕਿਨਿੰਆਂ ਨੂੰ ਸ਼ਰਾਬੀ ਬਣਾ ਦਿੱਤਾ ਹੈ | ਸ਼ਬਦ ਹੀ ਗੁਰੂ ਤੇ ਗੁਰੂ ਹੀ ਸ਼ਬਦ ਮਣ ਕੇ ਸ਼ਬਦ ਕੀਰਤਣ ਸੁਣਨ ਵਾਲੇ ਗੁਰੂ ਸਿੱਖਾਂ ਦੇ ਦਿਮਾਗ ਵਿੱਚ ਘਰ ਦੀ ਸ਼ਰਾਬ ਦਾ ਨਸ਼ਾ ਤੁਹਡਾ ਇਹ ਗਾਨਾ ਨਹੀਂ ਚੜਾਇਆ ? ਸ਼੍ਰੀ ਗੁਰੂ ਨਾਨਕ ਜੀ ਫਰਮਾਉਂਦੇ ਹਨ:-
 ਜਪੁ ਤਪ ਸਭੁ, ਇਹੁ ਸਬਦੁ ਹੈ ਸਾਰੁ. (ਧਾਨਾਸਰੀ, 661)
ਮੇਰੇ ਸਤਿਗੁਰੂ ਨੇ ਸਾਫ-ਸਾਫ ਸੰਦੇਸ਼ ਦਿੱਤਾ ਹੈ ਕਿ ਸ਼ਬਦ ਹੀ ਅਧਿਆਤਮਕ ਗਿਆਣ ਅਤੇ ਪਾਪਾਂ ਦਾ ਪਸ਼ਚਾਪ ਕਰਵਾਉਂਦਾ ਹੈ | ਹੁਣ ਤੁਸੀਂ ਦੱਸੋ ਤੁਹਾਡੇ ਗਾਣੇ ਦਾ ਇਹ ਸ਼ਬਦ ਅਧਿਆਤਮਕ ਧਿਆਣ ਕਰਨ ਵਾਲੇ ਦਾ ਧਿਆਨ ਨਹੀਂ ਹਟਾਇਆ ? ਪਾਪ ਕਰਨ ਤੋਂ ਬਾਵਜੂਦ ਮਾਫੀ ਨਹੀਂ ਮੰਗਣ ਵਾਲੇ ਨੂੰ ਤੁਹਾਡਾ ਇਹ ਗਾਣਾ ਨਹੀਂ ਨਚਾਇਆ | ਮਾਨ ਸਾਹਿਬ ਮੇਰੇ ਸਤਗੁਰੂ ਫਰਮਾਉਂਦੇ ਹਨ:-
 ਭਵਜਲੁ ਸਬਦਿ ਲੰਘਾਵਣਹਾਰੁ.   (ਰਾਮਕਲੀ, 943)
ਭਾਵ ਹੈ ਸ਼ਬਦ ਹੀ ਅਸਤਿਤਵ ਦੇ ਸਮੁੰਦਰ ਨੂੰ ਪਾਰ ਕਰਵਾਉਂਦਾ ਹੈ, ਹੁਣ ਤੁਸੀਂ ਦੱਸੋ ਤੁਹਾਡਾ ਗਾਣਾ ਸੁਣ ਕੇ ਅੱਜ-ਕੱਲ ਤਾਂ ਘਰ ਦੀ ਸ਼ਰਾਬ ਵੀ ਨਹੀਂ ਬਣਦੀ ਪਰ ਵਿਦੇਸ਼ੀ ਸ਼ਰਾਬ ਪੀ ਕੇ ਅਸਤਿਤਵ ਹੀ ਭੁੱਲ ਜਾਣ ਵਾਲੇ ਨੂੰ ਤੁਹਾਡਾ ਇਹ ਗਾਣਾ ਨਹੀਂ ਨਚਾਇਆ ? ਘਰ ਦੀ ਸ਼ਰਾਬ ਵੱਖ ਵੱਖ ਰੂਪ ਵਿੱਚ ਬਦਲ ਕੇ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਵਿੱਚ ਨਹੀਂ ਡੁਬਾਇਆ ?
ਮਸ਼ਹੂਰ ਸਮਾਜ ਸ਼ਾਸਤਰੀ ਆਰ.ਕੇ. ਮਰਟਨ ਕਹਿੰਦੇ ਹਨ ਕਿ ਮਨੁੱਖ ਦਾ ਹਰੇਕ ਕੰਮ ਅਤੇ ਸ਼ਬਦ ਪ੍ਰਤੇਅਕਸ਼ ਤੇ ਪਰੋਕਸ਼ ਪ੍ਰਕਾਰੇਅ ਰੂਪ ਵਿੱਚ ਕੰਮ ਕਰਦੇ ਹਨ | ਤੁਹਾਡੀ ਇਸ ਸ਼ਬਦ ਦੀ ਪ੍ਰਤੱਖ ਪ੍ਰਕਾਰੇਅ ਤਾਂ ਨਚਵਾਊਣਾ ਹੈ ਪਰ ਪਰੋਕਸ਼ ਪ੍ਰਕਾਰੇਅ ਦਿਮਾਗ ਦੇ ਵਿੱਚ ਗਹਿਰਾ ਪ੍ਰਭਾਵ ਕਰਕੇ ਨਾ ਪੀਣ ਵਾਲੇ ਨੂੰ ਵੀ ਤੁਹਾਡਾ ਇਹ ਗਾਣਾ ਸ਼ਰਾਬੀ ਬਣਾ ਦਿੱਤਾ ਹੈ | ਤੁਹਾਡਾ ਇਹ ਗਾਣਾ ਕਈ ਸਾਲਾਂ ਤੋਂ ਨਾ ਸਿਰਫ ਪੰਜਾਬੀਆਂ ਨੂੰ ਨਚਾਂਦਾ ਆ ਰਿਹਾ ਹੈ ਬਲਕਿ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਨਚਵਾਇਆ ਹੈ, ਪਰ ਹੁਣ ਤੱਕ ਕੋਈ ਇਕ ਵੀ ਗਾਣੇ ਦਾ ਸ਼ਬਦ “ਘਰ ਦੀ ਸ਼ਰਾਬ” ਦੇ ਖਿਲਾਫ ਨਹੀਂ ਬੋਲਿਆ, ਲਗਦਾ ਹੈ ਤੁਹਾਡੇ ਵਰਗੇ ਮਹਾਨ ਫਨਕਾਰ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰਦੇ, ਪਰ ਮੈਂ ਤਾਂ ਹਿੰਮਤ ਕਰਾਂਗਾ, ਇਕ ਵਾਰ ਨਹੀਂ ਹਜ਼ਾਰ ਵਾਰ ਤੁਹਾਨੂੰ ਇਹ ਪੁੱਛਾਂਗਾ ਕਿ ਤੁਹਾਡੇ ਇਹ ਸ਼ਬਦ ਦਾ ਮਾੜੇ ਪ੍ਰਭਾਵ ਸਮਾਜ ਤੇ ਹੋਣ ਦਾ ਇਹਸਾਸ ਤੁਹਾਨੂੰ ਹੁਣ ਤੱਕ ਕਿਉਂ ਨਹੀਂ ਹੋਇਆ | ਮੈਂ ਹਿੰਮਤ ਨਾਲ ਪੁੱਛਦਾ ਹਾਂ ਕਿਉਂਕਿ ਮੇਰੀ ਮਾਂ ਬੋਲੀ ਪੰਜਾਬੀ ਦਾ ਅਪਮਾਨ ਹੁੰਦਾ ਹੈ ਜੱਦ ਕੋਈ ਗਲਤ ਸ਼ਬਦ ਲੈ ਕੇ ਗਾਣਾ ਗਾਂਦੇ ਹਨ | ਭਾਵੇਂ ਤੁਸੀਂ ਇਹ ਗਾਣਾ ਅਣਜਾਣੇ ਵਿੱਚ ਗਾਇਆ ਹੋਵੇਗਾ, ਪਰ ਉਸ ਗਲਤ ਸ਼ਬਦ ਦੀ ਵਰਤੋਂ ਦੀ ਗਲਤੀ ਤੁਹਾਡੇ ਦਿਮਾਗ ਵਿੱਚ ਹੁਣ ਤੱਕ ਕਿਉਂ ਨਹੀਂ ਪੈਦਾ ਹੋਈ | ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਨਾ ਸਿਰਫ ਇਸ ਸ਼ਬਦ ਦੀ ਪਰੋਅਕਸ਼ ਪ੍ਰਕਾਰੇਅ (:.ਵਕਅਵ -ਚਅਫਵਜਰਅ) ਤਰਕਸ਼ੀਲ ਸਮਾਜ ਦੇ ਲੋਕਾਂ ਦੇ ਦਿਮਾਗ ਵਿੱਚ ਪੈਦਾ ਹੋਇਆ, ਬਲਕਿ ਪੰਜਾਬੀ ਬੁੱਧੀ ਜੀਵੀ ਦੇ ਦਿਮਾਗ ਵਿੱਚ ਵੀ ਪੈਦਾ ਨਹੀਂ ਹੋਇਆ ਕਿਉਂਕਿ ਮੇਰੇ ਸਾਰੇ ਪੰਜਾਬੀ ਤੁਹਾਨੂੰ ਇਸ ਹੱਦ ਤੱਕ ਪਿਆਰ ਕਰਦੇ ਹਨ ਕਿ ਤੁਹਾਡੀ ਗਾਣੇ ਦੇ ਵਿੱਚ ਅਤੇ ਤੁਹਾਡੀ ਸ਼ਕਸ਼ੀਅਤ ਦੇ ਵਿੱਚ ਕੋਈ ਨੁਕਸ ਨਹੀਂ ਲੱਭਦੇ | ਮਾਂ ਬੋਲੀ ਪੰਜਾਬੀ ਦੇ ਪੱਤਰ ਤੁਹਾਨੂੰ ਇੰਨਾਂ ਪਿਆਰ ਕਰਦੇ ਹਨ ਤੁਹਾਡੇ ਗਾਣੇ ਤੇ ਇਕ ਵਾਰ ਨਹੀਂ ਹਜ਼ਾਰ ਵਾਰ ਨਚੱਦੇ ਹਨ | ਮੇਰੀ ਪੰਜਾਬੀ ਮਾਂ ਬੋਲੀ ਦੇ ਪੁੱਤਰਾਂ ਦਾ ਦਿਲ ਇਨ੍ਹਾਂ ਨਰਮ ਹੈ, ਹੈ ਕਿ ਤੁਹਾਡੇ ਇਸ ਸ਼ਬਦ ਦੇ ਬੂਰੇ ਅਸਰ ਸਮਝਣ ਤੋਂ ਬਾਅਦ ਵੀ ਤੁਹਾਡੇ ਗਾਣੇ ਤੇ ਖੂਬ ਨਚਣਗੇ | ਇਸ ਲਈ ਤੁਸੀਂ ਤੁਹਾਡੇ ਉਸ ਗਾਣੇ ਦੇ ਸ਼ਬਦ “ਘਰ ਦੀ ਸ਼ਰਾਬ ਹੋਵੇ” ਹਟਾਓ ਜਾਂ ਉਸ ਗਾਣੇ ਤੋਂ ਹਟਾਓ ਜਾਂ ਸਾਰਵਜਨਿਕ ਦੇ ਰੂਪ ਵਿੱਚ ਪੰਜਾਬੀ ਮਾਂ ਬੋਲੀ ਤੋਂ ਮਾਫੀ ਮੰਗੋ | ਮਾਨ ਸਾਹਿਬ ਮੈਨੂੰ ਪੂਰੀ ਊਮੀਦ ਹੈ ਕਿ ਪੰਜਾਬੀ ਮਾਂ ਬੋਲੀ ਤੋਂ ਤੁਸੀਂ ਜ਼ਰੂਰ ਮਾਫੀ ਮੰਗੋਗੇ | ਕੋਈ ਹੋਰ ਕਲਾਕਾਰ ਹੁੰਦਾ ਤਾਂ ਉਹਨਾਂ ਤੋਂ ਮਾਫੀ ਮੰਗਵਾਉਣ ਲਈ ਮੈਂ ਪੁੱਛਦਾ ਹੀ ਨਹੀਂ | ਪਰ ਤੁਹਾਡੇ ਤੋਂ ਮਾਫੀ ਇਸ ਲਈ ਮੰਗਵਾ ਰਿਹਾ ਹਾਂ, ਕਿਉਂਕਿ ਤੁਸੀਂ ਸੱਚ ਨੂੰ ਸਤਿਕਾਰ ਕਰਨ ਵਾਲੀ ਸ਼ਖਸ਼ੀਅਤ ਹੋ | ਤੁਹਾਡੀ ਇਹ ਮਾਫੀ ਨਾ ਸਿਰਫ ਇਕ ਇਤਿਹਾਸਿਕ ਕਦਮ ਹੋਵੇਗੀ, ਬਲਕਿ ਗਲਤ ਸ਼ਬਦ ਲਿਖ ਕੇ ਗਾਉਣ ਵਾਲਾ ਹਰੇਕ ਕਲਾਕਾਰ ਨੂੰ ਇਕ ਚੇਤਾਉਣੀ ਹੋਵੇਗੀ | ਇਨ੍ਹਾਂ ਹੀ ਨਹੀਂ ਤੁਹਾਡੀ ਇਹ ਮੁਆਫੀ ਪੰਜਾਬੀ ਮਾਂ ਬੋਲੀ ਲਈ ਗੌਰਵ ਦੀ ਗੱਲ ਹੋਕੇ ਦੁਨੀਆਂ ਵਿੱਚ ਸਾਬਤ ਹੋਵੇਗੀ ਕਿ ਮੇਰੀ ਪੰਜਾਬੀ ਮਾਂ ਬੋਲੀ ਗਲਤ ਸ਼ਬਦ ਨਹੀਂ ਸਹਿ ਸਕਦੀ | ਇਹਨਾਂ ਹੀ ਨਹੀਂ ਤੁਹਾਡੀ ਇਹ ਮਾਫੀ ਬਹੁਤ ਕੁੱਝ ਤਬਦੀਲੀਆਂ ਲਿਆ ਸਕਦੀ ਹੈ | “ਦੂਜਾ ਪੈਗ ਪਾਵਾਂ ਅੱਖਾਂ ਵਿੱਚ ਅੱਖਾਂ, ਪੈਗ ਲਾ ਕੇ ਤੇਰੀ ਬਾਂਹ ਫੜੀ” “ਗਾਊਣ ਵਾਲੇ ਕਲਾਕਾਰ ਇਕ ਬਾਬਾ ਨਾਨਕ ਸੀ ਗਾਊਣ ਲੱਗਣਗੇ” | ਮਾਨ ਸਾਹਿਬ, ਮੈਂ ਪੁੱਤ ਪੰਜਾਬੀ ਦਾ, ਹਾਂ ਕਰਦਾ ਪਿਆਰ ਪੰਜਾਬੀ ਨੂੰ, ਮੇਰੀ ਪੰਜਾਬੀ ਮਾਂ ਬੋਲੀ ਦਾ ਅਪਮਾਨ ਮੈਂ ਨਹੀਂ ਸਹਿ ਸਕਦਾ, ਇਸ ਲਈ ਤੁਸੀਂ ਸਾਰਵਜਨਿਕ ਦੇ ਰੂਪ ਵਿੱਚ ਪੰਜਾਬੀ ਮਾਂ ਬੋਲੀ ਤੋਂ ਮਾਫੀ ਮੰਗੋ | ਜੇਕਰ ਤੁਸੀਂ ਮਾਫੀ ਨਹੀਂ ਮੰਗੋਗੇ ਤਾਂ ਮੈ ਨਹੀਂ ਚੁੱਪ ਬੈਠ ਸਕਦਾ | ਮੈਂ ਤੁਹਾਡੇ ਘਰ ਦੇ ਸਾਹਮਣੇ ਆ ਕੇ ਤੱਦ ਤੱਕ ਭੁੱਖ ਹੜਤਾਲ ਵਿੱਚ ਬੈਠ ਜਾਵਾਂਗਾ ਜੱਦ ਤੱਕ ਤੁਸੀਂ ਮਾਫੀ ਨਹੀਂ ਮੰਗੋਗੇ | ਮੈਂ ਸਰਕਾਰੀ ਨੌਕਰੀ ਕਰਦਾ ਹਾਂ, ਹੋ ਸਕਦਾ ਹੈ ਮੇਰੀ ਨੌਕਰੀ ਖਤਰੇ ਵਿੱਚ ਹੋਵੇਗੀ, ਪਰ ਮੈਂ ਨਹੀਂ ਡਰਦਾ, ਕਿਉਂਕਿ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਕੰਨੜ ਭਾਸ਼ਾ ਵਿੱਚ ਤਰਜੂਮਾ ਕਰਨ ਦੀ ਹਿੱਮਤ ਰੱਖਣ ਵਾਲਾ ਮੇਰੇ ਤੇ ਗੁਰੂ ਦੀ ਕਿਰਪਾ ਹੋਈ ਹੈ | ਮੈਂ ਸਿੱਖ ਧਰਮ ਦੇ ਇਤਿਹਾਸ ਨੂੰ ਪੜ੍ਹ ਕੇ ਇਨ੍ਹਾਂ ਪ੍ਰਭਾਵਿਤ ਹੋਇਆ ਹਾਂ ਕਿ ਗੁਰੂ ਦੀ ਗੁਰਮੁੱਖੀ ਲਈ ਨਾ ਸਿਰਫ ਇਹੋ ਜਹੀਆਂ 100 ਨੌਕਰੀਆਂ ਤਿਆਗ ਕਰ ਸਕਦਾ ਹਾਂ, ਬਲਕਿ ਆਉਣ ਵਾਲੇ ਮੇਰੇ 100 ਜਨਮ ਵੀ ਕੁਰਬਾਨ ਕਰ ਸਕਦਾ ਹਾਂ | ਇਸ ਲਈ ਮਾਂ ਬੋਲੀ ਤੋਂ ਮਾਫੀ ਮੰਗੋ ਤਾਂ ਕਿ ਆਉਣ ਵਾਲੀ ਪੀੜ੍ਹੀ ਨਸ਼ੇ ਭਰੇ ਗਾਣਿਆਂ ਤੇ ਨਹੀਂ ਨੱਚਣਗੇ ਅਤੇ ਨਾ ਹੀ ਕੋਈ ਨਸ਼ੇ ਉੱਤੇ ਗਾਣਾ ਲਿਖਣਗੇ |
ਮਾਨ ਸਾਹਿਬ ਮੈਂ ਤਾਂ ਤੁਹਾਡੇ ਪੰਜਾਬ ਵਿੱਚ ਮੁਸਾਫਿਰ ਬਣ ਕੇ ਆਇਆ ਹਾਂ ਤੁਹਾਨੂੰ ਮਿਲ ਕੇ ਤੁਹਾਡੇ ਖਿਲਾਫ ਸ਼ਿਕਾਇਤ ਕਰਨ ਦਾ ਮੌਕਾ ਤੁਸੀਂ ਮੈਨੂੰ ਦਿਓ ਜਾਂ ਨਾ ਦਿਓ ਪਰ ਸੱਚੇ ਪੰਜਾਬੀ ਸੇਵਕਾਂ ਨੂੰ ਖੁਸ਼ ਕਰਨ ਲਈ ਤਾਂ ਘੱਟੋ-ਘੱਟ ਮਾਫੀ ਮੰਗੋ | ਹਾਂ ਮਾਨ ਸਾਹਿਬ! ਜਲਦੀ ਮਾਫੀ ਮੰਗਣਾ ਕਿਉਂਕਿ “ਕਿਆ ਦਮ ਦੀ ਭਰੋਸਾ ਯਾਰ, ਦਮ ਆਵੇ ਨਾ ਆਵੇ, ਰੱਜ ਰੱਜ ਕੇ ਬੋਲ ਫਕੀਰਾ ਅਲਾਹਾ ਹੀ ਅਲਾਹਾ |”

      ਪ੍ਰੋ. ਪੰਡਤਰਾਓ ਧਰੇਨੰਵਰ
   ਸਰਕਾਰੀ ਕਾਲੇਜ, ਸੈਕਟਰ 46, ਚੰਡੀਗੜ੍ਹ,
     ਮੋ. 9988351695
   ਈਮੇਲ: ਗ.ਹਚ[ੀਕਗਗਰ“ਖ.ੀਰਰ|ਫਰਠ
(ਨੋਟ ਪ੍ਰੋ. ਪੰਡਤਰਾਓ ਕਾਰਨਾਟਕ ਤੋਂ ਹੈ ਪਰ ਪੰਜਾਬੀ ਭਾਸ਼ਾ
ਸਿੱਖ ਕੇ ਹੁਣ ਤੱਕ 8 ਕਿਤਾਬਾਂ ਪੰਜਾਬੀ ਵਿੱਚ ਲਿਖ ਚੁੱਕੇ ਹਨ ਤੇ
ਸ਼੍ਰੀ ਜਪੁਜੀ ਸਾਹਿਬ, ਸ਼੍ਰੀ ਸੁਖਮਣੀ ਸਾਹਿਬ ਨੂੰ ਕੰਨੜ ਭਾਸ਼ਾ
ਵਿੱਚ ਤਰਜੂਮਾ ਕਰ ਚੁੱਕੇ ਹਨ |

Translate »