November 29, 2011 admin

ਪੰਜਾਬ ਸਟੇਟ ਮਨਿਸਟਰੀਆਲ ਯੂਨੀਅਨ ਸੂਬਾ ਕਮੇਟੀ ਵਲੋਂ ਇਤਿਹਾਸਿਕ ਰੈਲੀ

ਹੁਸ਼ਿਆਰਪੁਰ 29 ਨਵੰਬਰ – ਪੰਜਾਬ ਸਟੇਟ ਮਨਿਸਟਰੀਆਲ ਯੂਨੀਅਨ ਸੂਬਾ ਕਮੇਟੀ ਵਲੋ ਸਘੰਰਸ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਮਿੰਨੀ ਸਕਤਰੇਤ ਦੇ ਬਾਹਰ ਇਕ ਇਤਿਹਾਸਿਕ ਰੈਲੀ ਕੀਤੀ ਗਈ ਜਿਸ ਵਿੱਚ ਇਸ ਜਿਲੇ ਦੇ ਸਮੂਹ ਦਫਤਰੀ ਮੁਲਾਜਮ ਤੋ ਇਲਾਵਾ  ਭਰਾਤਰੀ ਜਥੇਬੰਦੀਆ ਸਾਮਿਲ ਹੋਈਆ ਵੱਖ ਵੱਖ ਜਿਲਿਆ ਤੋ ਮਨਿਸਟੀਅਲ ਮੁਲਾਜਮ ਰੈਲੀ ਵਿੱਚ ਸ਼ਾਮਿਲ ਹੋਏ  ਰੁਘਵੀਰ ਸਿੰਘ ਬਡਵਾਲ ਦੀ ਅਗਵਾਈ ਵਿੱਚ ਗੁਰਦਾਸ ਪੁਰ ਤੋ ਸ੍ਰੀ ਹੁਸ਼ਨ ਚੰਦ ਦੀ ਅਗਵਾਈ ਵਿੱਚ ਰੋਪੜ, ਪਵਨਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਨਵਾ ਸਹਿਰ , ਤੋ ਗੁਰਨਾਮ ਸਿੰਘ ਸੈਣੀ ਦੀ ਅਗਵਾਈ ਵਿੱਚ ਪਠਾਨਕੋਟ ,ਤੋ ਹਰਜੀਤ ਗਰੇਵਾਲ ਲੁਧਿਆਣਾ  ,ਨਛੱਤਰ ਸਿੰਘ ਭਾਈ ਰੂਪਾ ਦਾ ਅਗਵਾਈ ਵਿੱਚ ਬਰਨਾਲਾ ਤੋ ਤਾਰਾ ਸਿੰਘ ਅਗਵਾਈ ਉਨਾ ਹਿਮਾਚਲ ਪ੍ਰਦੇਸ ਤੋ ਅਤੇ ਸੁਖਰਾਜ ਸਿੰਘ ਸੰਧੂ ਨਾਲ ਅਮ੍ਰਿਤਸਰ ਤੋ ਸਾਥੀ ਸਾਮਿਲ ਹੋਏ ਰਜੀਵ ਰਾਜਨ ਦੀ ਅਗਵਾਈ ਵਿੱਚ ਮੁਕੇਰੀਆ ਦੀ ਤੋ ਬਲਜੀਤ ਸਿੰਘ ਦਸੂਹਾ ਤੇ ਗੁਰਦਿਆਲ ਸਿੰਘ  ਤਲਵਾੜਾ ਤੋ  ਰਵਿੰਦਰ ਸਿੰਘ ਟਾਡਾ ਤੋ ਸਨਦੀਪ ਸਰਮਾ ਗੜਸੰਕਰ ਤੋ ਦੇਸ ਰਾਜ ਮਾਹਿਲਪੁਰ ਤੋ ਇੰਦਰਪਾਲ ਸਿੰਘ ਹੁਸ਼ਿਆਰਪੁਰਤੋ ਚਰਨਜੀਤ ਸਿੰਘ  ਭੂੰਗਾ ਤੋ ਇਲਾਵਾ ਵੱਖ – ਵੱਖ ਦਫਤਰਾ ਤੋ ਮਨਿਸਟੀਅਲ ਮੁਲਾਜਮ ਆਗੂ ਰੈਲੀ ਵਿੱਚ ਸ਼ਾਮਿਲ ਹੋਏ ।
                          ਪੰਡਾਲ ਵਿੱਚ ਭਾਰੀ ਗਿਣਤੀ ਵਿੱਚ ਇਸਤਰੀ ਕਰਮਚਾਰੀ ਵੀ ਸਾਮਿਲ ਸਨ ਇਹਨਾ ਮੁਲਾਜਮਾ ਵਲੋ ਚਾਰ ਘੰਟੇ  ਰੈਲੀ ਕਰਨ ਤੋ ਬਆਦ ਬਜਾਰਾ ਵਿੱਚ ਕਾਲੇ ਕਪੜੇ ਪਾ ਕੇ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ ਬਆਦ ਵਿੱਚ ਇਹਨਾ ਮੁਲਜਾਮਾ ਵਲੋ ਤੀਕਸ਼ਣ ਸੂਦ ਲੋਕਲ ਮੰਤਰੀ ਦੇ ਘਰ ਦੇ ਬਾਹਰ ਸੜਕ ਤੇ ਜਾਮ ਲਗਾ ਕੇ ਨਾਰੇ ਬਾਜੀ ਕੀਤੀ । ਪੁਲੀਸ ਵਲੋ ਇਹਨਾ ਮੁਲਜਮਾ ਨੂੰ ਵੱਖ ਵੱਖ ਥਾਵਾ ਤੇ ਰੋਕਣ ਦੀ ਕੋਸਿਸ ਕੀਤੀ ਗਈ ਪਰ ਇਹ ਮੁਲਾਜਮ ਆਪਣੇ ਮਕਸਦ ਵਿੱਚ ਕਾਮਯਾਬ ਰਿਹੇ ਇਹਨਾ ਵਲੋ ਅਨੁਸ਼ਾਸਨ ਵਿੱਚ ਰੋਸ ਮਾਰਚ ਕੀਤਾ ਗਿਆ ਇਹ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਸੁਖਰਾਜ ਸਿੰਘ ਸੰਧੂ , ਜਨਰਲ ਸਕੱਤਰ ਰਮਨ ਸਰਮਾ , ਚੈਅਰਮੈਨ ਸੁਖਵਿੰਦਰ ਸਿੰਘ ਨਾਲ ਜਿਲਾ ਪ੍ਰਦਾਨ ਅਨੀਰੁਧ ਮੋਦਗਿੱਲ , ਜਨਰਲ ਸਕੱਤਰ ਜਸਵੀਰ ਸਿੰਘ , ਮੁਕੇਸ਼ ਸਰਮਾ ਮੁਖ ਜਥੇਬੰਦਕ ਸਕੱਤਰ ਕਰ ਰਿਹੇ ਸਨ । ਇਹਨਾ ਮੁਲਾਜਮਾ ਵਿੱਚ ਦਰਜਾਚਾਰ ਸਾਥੀ ਅਸੋਕ ਕੁਮਾਰ ਦੀ ਪ੍ਰਧਾਨਗੀ ਦੀ ਅਗਵਾਈ ਵਿੱਚ ਸਾਮਿਲ ਹੋਏ ਇਸ ਤੋ ਇਲਾਵਾ ਡਰਾਫਟਮੈਨ ਅਸੋਸੀਏਸ਼ਨ ਵਲੋ ਸਗੰਰਸ਼ ਦੀ ਹਮਇਤ ਕੀਤੀ ਨਿਰਮਲ ਰਾਮ ਪ੍ਰਧਾਨ ਸਾਥੀਆ ਸਮੇਤ ਹਾਜਰ ਹੋਏੇ।                                            
ਸੂਬਾ ਪ੍ਰਧਾਨ ਵਲੋ ਦੱਸਿਆ ਗਿਆ ਕਿ ਇਹ ਸੰਘਰਸ਼ ਲਗਾਤਾਰ ਅਣਮਿੱਥੇ ਸਮੇ ਲਈ  ਜਾਰੀ ਰੱਖਿਆ ਜਾਵੇਗਾ । ਆਉਣ ਵਾਲੇ ਦਿਨਾ ਵਿੱਚ ਤਹਿਸੀਲ ਪੱਧਰ ਤੇ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਸ੍ਰੀ ਅਨੁਰਧ ਮੋਦਗਿੱਲ ਜਿਲਾ ਪ੍ਰਧਾਨ ਸਮੂਹ ਵਿਭਾਗਾ ਮਨਿਸਟਰੀਅਲ ਮੁਲਾਜਮਾ ਦਾ ਸਘੰਰਸ਼ ਵਿੱਚ ਸਾਮਿਲ ਹੋਣ ਦਾ ਧੰਨਵਾਧ ਕੀਤਾ ਤੇ ਸੂਬਾ ਪ੍ਰਦਾਨ ਵਲੋ 1-12-11 ਨੂੰ ਅਮ੍ਰਿਤਸਰਵਿਖੇ ਤੀਕਸ਼ਣ ਸੂਦ ਘਿਰਾਉ ਕੀਤਾ ਜਾਵੇਗਾ ।

Translate »