ਬਠਿੰਡਾ, 29 ਨਵੰਬਰ – ਪੁਲੀਸ ਲਾਈਨ ਬਠਿੰਡਾ ਵਿਖੇ ਐੰਟੀ ਹਿਊਮਨਟ੍ਰੈਫਕਿੰਗ ਵਿਸ਼ੇ ਉੱਪਰ ਹੋ ਰਹੀ ਦੋ ਰੋਜ਼ਾ ਰੇਂਜ ਪੱਧਰੀ ਵਰਕਸ਼ਾਪ ਅੱਜ ਸਮਾਪਤ ਹੋ ਗਈ। ਇਸ ਅਹਿਮ ਵਰਕਸ਼ਾਪ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਏ.ਆਈ.ਜੀ (ਸੀ.ਆਈ.ਡੀ. ਬਠਿੰਡਾ) ਸ੍ਰੀ ਅਜੇ ਮਲੂਜਾ ਨੇ ਹਿਊਮਨਟ੍ਰੈਫਕਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਕਈ ਅਹਿਮ ਪਹਿਲੂਆਂ ਉੱਪਰ ਚਾਨਣਾ ਪਾਇਆ। ਇੰਮੀਗਰੇਸ਼ਨ ਏਜੰਸੀਆਂ ਦੀ ਭੂਮਿਕਾ ਬਾਰੇ ਬੋਲਦਿਆਂ ਸ੍ਰੀ ਮਲੂਜਾ ਨੇ ਕਿਹਾ ਕਿ ਪੁਲੀਸ ਵਿਭਾਗ ਦੇ ਜ਼ਿਲ੍ਹਾ ਪੱਧਰ ਉੱਪਰ ਕੰਮ ਕਰ ਰਹੇ ਆਰਥਿਕ ਅਪਰਾਧ ਸ਼ਾਖਾਵਾਂ ਦੇ ਅਧਿਕਾਰੀ ਅਗੇਤੀ ਜਾਂਚ ਕਰਕੇ ਇਹ ਪਤਾ ਲਾਉਣ ਕਿ ਕਿਹੜੀਆਂ ਏਜੰਸੀਆਂ ਜਾਂ ਏਜੰਟ ਕਾਨੂੰਨ ਮੁਤਾਬਕ ਰਜਿਸਟਰਡ ਹਨ ਕਿਹੜੇ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਤੱਥ ਸਪੱਸ਼ਟ ਦੇ ਨਾਲ ਨਾਲ ਲੋਕਾਂ ਨੂੰ ਗੈਰ ਕਾਨੂੰਨੀ ਤੌਰ ਉੱਪਰ ਕੰਮ ਕਰ ਰਹੇ ਏਜੰਟਾਂ ਦੇ ਭਰਮਾਊ ਜਾਲ ਤੋਂ ਸੁਚੇਤ ਕੀਤੇ ਜਾਣ ਨਾਲ ਹਿਊਮਨਟ੍ਰੈਫਕਿੰਗ ਦੀ ਸਮੱਸਿਆ ਨੂੰ ਨੱਥ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤੱਥ ਸਾਹਮਣੇ ਆਉਣ ਨਾਲ ਗੈਰ ਕਾਨੂੰਨੀ ਅਨਸਰਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਵੀ ਸੰਭਵ ਹੋਵੇਗੀ। ਸ੍ਰੀ ਮਲੂਜਾ ਨੇ ਇਹ ਵੀ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਜਿਹੇ ਵਿਸ਼ਿਆਂ ਉੱਪਰ ਡਿਵੇਟ ਜਾਂ ਸੈਮੀਨਾਰ ਕਰਵਾਕੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ। ਵਰਕਸ਼ਾਪ ਦੇ ਅੰਤਮ ਦਿਨ ਅੱਜ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਵੀ ਇਸ ਵਿਸ਼ੇ ਤੇ ਅਹਿਮ ਪਹਿਲੂਆਂ ਬਾਰੇ ਆਪਣੇ ਵਿਚਾਰ ਪ੍ਰਗਟਾਏ।
ਜ਼ਿਕਰਯੋਗ ਹੈ ਕਿ ਇਸ ਦੋ ਦਿਨਾਂ ਵਰਕਸ਼ਾਪ ਵਿੱਚ ਮਾਨਸਾ, ਮੁਕਤਸਰ ਤੇ ਬਠਿੰਡਾ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀਆਂ ਤੇ ਹੋਰ ਅਮਲੇ ਨੇ ਸ਼ਿਰਕਤ ਕੀਤੀ। ਵਰਕਸ਼ਾਪ ਦੌਰਾਨ ਹਿਊਮਨਟ੍ਰੈਫਕਿੰਗ ਦੇ ਵਿਸ਼ੇ ਬਾਰੇ ਬੋਲਦਿਆਂ ਵਿਸ਼ਾ ਮਾਹਿਰਾਂ ਤੇ ਅਧਿਕਾਰੀਆਂ ਦੱਸਿਆ ਕਿ ਜ਼ੁਰਮਪੇਸ਼ਾ ਲੋਕ ਕਿਸੇ ਆਮ ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਨੂੰ ਡਰਾ ਧਮਕਾ ਕੇ, ਵਰਗਲਾ ਕੇ ਜਾਂ ਕਿਸੇ ਲਾਲਚ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦੇ ਹਨ ਅਤੇ ਉਨ੍ਹਾਂ ਪਾਸੋਂ ਸਮੱਗਲਿੰਗ, ਨਸ਼ੀਲੇ ਪਦਾਰਥਾਂ ਦੇ ਧੰਦੇ, ਸੈਕਸ ਧੰਦੇ ਜਾਂ ਅਜਿਹੇ ਹੋਰ ਕੰਮ ਜਬਰਨ ਕਰਵਾਉਂਦੇ ਹਨ। ਇਸ ਦੇ ਨਾਲ ਨਾਲ ਇਸ ਗੈਰ ਕਾਨੂੰਨੀ ਵਰਤਾਰੇ ਨੂੰ ਨੱਥ ਪਾਉਣ ਲਈ ਵਿਸ਼ਾ ਮਾਹਿਰਾਂ ਨੇ ਅਹਿਮ ਨੁਕਤੇ ਵੀ ਸਾਂਝੇ ਕੀਤ