November 29, 2011 admin

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਿੰਡ ਖੇੜਾ ਅਤੇ ਰਾਮਗੜ੍ਹ ਸੈਣੀਆਂ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਕੈਂਪ ਲਗਾਇਆ ਗਿਆ

ਫਤਹਿਗੜ੍ਹ ਸਾਹਿਬ, 29 ਨਵੰਬਰ

                       ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਵੱਲੋ ਸਮਾਜਿਕ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ   ਪਿੰਡ ਖੇੜਾ ਅਤੇ ਰਾਮਗੜ੍ਹ ਸੈਣੀਆਂ ਵਿਖੇ ਕਾਨੂੰਨੀ ਜਾਣਕਾਰੀ ਸਬੰਧੀ ਕੈਂਪ ਲਗਾਇਆ ਗਿਆ।  ਸ੍ਰੀ ਸੰਧੂ ਨੇ ਕੈਂਪ ਨੂੰ ਸੰਬੋਧਨ ਕਰਦਿਆਂ  ਬੱਚਿਆਂ ਦੀ ਸਿਹਤ ਸੰਭਾਲ  ਅਤੇ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਵਿਸਥਾਰਪੂਰਵਕ  ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਲੀਗਲ ਸਰਵਿਸਜ ਅਥਾਰਟੀ ਐਕਟ 1987 ਅਨੁਸਾਰ ਔਰਤਾਂ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੀਆਂ ਹੱਕਦਾਰ ਹਨ ਅਤੇ ਉਹ ਅੱਤਿਆਚਾਰ ਦੀ ਰੋਕਥਾਮ ਲਈ ਕਾਨੂੰਨੀ ਸਹਾਇਤਾ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ਉੱਪ ਮੰਡਲ ਪੱਧਰ,  ਜ਼ਿਲ੍ਹਾ, ਹਾਈ ਕੋਰਟ ਅਤੇ ਸੁਪਰੀਮ ਕੋਰਟ ਪੱਧਰ ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਵਿੱਚ ਵਕੀਲ ਦੀ ਫੀਸ ਅਤੇ ਕੇਸ ਸਬੰਧੀ ਸਾਰੇ ਖਰਚੇ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਇਸ ਮੌਕੇ  ਪ੍ਰਧਾਨ ਜਾਗੋ ਸ੍ਰੀ ਗੁਰਵਿੰਦਰ ਸਿੰਘ  ਸੋਹੀ, ਸੁਪਰਵਾਈਜਰ ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਪਰਮਜੀਤ ਕੌਰ ਪ੍ਰਧਾਨ ਸੈਲਫ ਹੈਲਪ ਗਰੁੱਪ, ਸ੍ਰੀਮਤੀ ਪਰਮਜੀਤ ਕੌਰ ਆਂਗਨਵਾੜੀ ਵਰਕਰ, ਸ੍ਰੀਮਤੀ ਅਗਰਜੀਤ ਕੌਰ, ਸ੍ਰੀਮਤੀ ਲਖਵੀਰ ਕੌਰ ਪ੍ਰਧਾਨ ਸੈਲਫ ਹੈਲਪ ਗਰੁੱਪ, ਸ੍ਰੀਮਤੀ ਗੁਰਮੀਤ ਕੌਰ ਆਂਗਨਵਾੜੀ ਵਰਕਰ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

Translate »