ਸਿਖ ਐਨ ਜੀ ਓ ਆਰ ਟੀ ਆਈ ਦਾਇਰ ਕਰੇਗੀ
29 ਨਵੰਬਰ 2011, – ਜਦੋਂ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਅਪਰੇਸ਼ਨ ਬਲਿਊ ਸਟਾਰ ਵਿਚ ਹਿ’ਸਾ ਲੈਣ ਵਾਲੀ ਹਥਿਆਰਬੰਦ ਕੋਰ ਦੀ ਰੈਜੀਮੈਂਟ ੬ ਲੈਂਸਰ ਨੂੰ ‘ ਸਟੈਂਡਰਡ’ ਪ੍ਰਦਾਨ ਕਰਨ ਵਾਲੀ ਹੈ ਉਸ ਵੇਲੇ ਨਵੰਬਰ ੧੯੮੪ ਦੇ ਅਸਲ ਤਥਾਂ ਨੂੰ ਜਗ ਜਾਹਿਰ ਕਰਨ ਦੀ ਜਦੋ ਜਹਿਦ ਵਿਚ ਲਗੀ ਮਨੁ’ਖੀ ਅਧਿਕਾਰ ਸੰਸਥਾ (ਐਨ ਜੀ ਓ) ਸਿਖਸ ਫਾਰ ਜਸਟਿਸ ਨੇ ਨਵੰਬਰ ੧੯੮੪ ਵਿਚ ਸਿਖਾਂ ਦੇ ਕਤਲੇਆਮ ਵਿਚ ਰਾਸ਼ਟਰਪਤੀ ਪਾਟਿਲ ਦੀ ਭੂਮਿਕਾ ਸਬੰਧੀ ਸਵਾਲ ਖੜੇ ਕੀਤੇ ਹਨ। ਨਵੰਬਰ ੧੯੮੪ ਵਿਚ ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ ਵਿਚ ਸੈਂਕੜੇ ਸਿਖਾਂ ਦਾ ਕਤਲ ਕਰ ਦਿ’ਤਾ ਗਿਆ ਸੀ ਜਦੋਂ ਪ੍ਰਤਿਭਾ ਪਾਟਿਲ ਕਾਂਗਰਸ (ਆਈ) ਦੀ ਵਿਧਾਇਕ ਸੀ ਤੇ ਮਹਾਰਾਸ਼ਟਰ ਸਰਕਾਰ ਵਿਚ ਕੈਬਨਿਟ ਮੰਤਰੀ ਸੀ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਜਸਟਿਸ ਨਾਨਾਵਤੀ ਕਮਿਸ਼ਨ ਨੂੰ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਦਿ’ਤੇ ੭੦ ਤੋਂ ਵਧ ਹਲਫੀਆ ਬਿਆਨਾਂ ਦੇ ਆਧਾਰ ‘ਤੇ ਮਹਾਰਾਸ਼ਟਰ ਰਾਜ ਵਿਚ ਜਲਗਾਓਂ ਤੇ ਇਸ ਦੇ ਨਾਲ ਲਗਦੇ ਖੇਤਰ ਇਹੋ ਜਿਹੇ ਇਲਾਕੇ ਸੀ ਜਿਥੇ ਸੈਂਕੜੇ ਸਿਖਾਂ ਦਾ ਕਤਲ ਕੀਤਾ ਗਿਆ ਸੀ ਜਦੋਂ ਪ੍ਰਤਿਭਾ ਪਾਟਿਲ ਕਾਂਗਰਸ (ਆਈ) ਦੀ ਵਿਧਾਇਕ ਸੀ। ਅਟਾਰਨੀ ੁਪੰਨੂ ਨੇ ਕਿਹਾ ਕਿ ਰਾਸ਼ਟਰਪਤੀ ਪਾਟਿਲ ਦੀ ਇੰਦਰਾ ਗਾਂਧੀ ਨਾਲ ਗੁੜੀ ਨੇੜਤਾ ਤੋਂ ਇਲਾਵਾ ਨਵੰਬਰ ੧੯੮੪ ਵਿਚ ਰਾਸ਼ਟਰਪਤੀ ਪਾਟਿਲ ਜਲਗਾਓਂ ਇਲਾਕੇ ਤੋਂ ਵਿਧਾਇਕ ਤੇ ਮਹਾਰਾਸ਼ਟਰ ਵਿਚ ਕੈਬਨਿਟ ਮੰਤਰੀ ਦਾ ਤਥ ਉਸ ਦੇ ਆਪਣੇ ਹਲਕੇ ਵਿਚ ਸਿਖਾਂ ਦੇ ਕਤਲੇਆਮ ਵਿਚ ਉਸ ਦੀ ਸੰਭਾਵੀ ਭੂਮਿਕਾ ਬਾਰੇ ਕਈ ਸਵਾਲ ਖੜੇ ਕਰਦਾ ਹੈ, ਕਿਉਂਕਿ ਇਥੇ ਦਸਣਯੋਗ ਹੈ ਕਿ ਨਵੰਬਰ ੧੯੮੪ ਵਿਚ ਮਹਾਰਾਸ਼ਟਰ ਵਿਚ ਕਿਤੇ ਹੋਰ ਸਿਖਾਂ ਦਾ ਕਤਲੇਆਮ ਨਹੀਂ ਹੋਇਆ ਸੀ।