November 29, 2011 admin

ਪੀ ਏ ਯੂ ਕਿਸਾਨ ਕਲੱਬ ਦੀ ਮਾਸਕ ਇਕੱਤਰਤਾ ਪਹਿਲੀ ਦਸੰਬਰ ਨੂੰ

ਲੁਧਿਆਣਾ 29 ਨਵੰਬਰ-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੀ ਮਾਸਕ ਇਕੱਤਰਤਾ ਪਹਿਲੀ ਦਸੰਬਰ ਨੂੰ ਯੂਨੀਵਰਸਿਟੀ ਦੇ ਡਾ: ਬੋਰਲਾਗ ਕਣਕ ਭਵਨ ਵਿਖੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਕੋਅਰਡੀਨੇਟਰ ਡਾ: ਤਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸੇ ਦਿਨ ਕਲੱਬ ਦੇ ਲੇਡੀਜ਼ ਵਿੰਗ ਦੀ ਮੀਟਿੰਗ ਵੀ ਕੈਰੋਂ ਕਿਸਾਨ ਘਰ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ  ਮੌਸਮੀ ਫੁੱਲਾਂ ਤੋਂ ਇਲਾਵਾ ਪਾਪਲਰ ਦੀ ਕਾਸ਼ਤ ਅਤੇ ਫ਼ਸਲ ਲਈ ਲੋੜੀਂਦੇ ਮੰਡੀਕਰਨ ਨੁਕਤਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਦ ਕਿ ਲੇਡੀਜ਼ ਵਿੰਗ ਦੀ ਮੀਟਿੰਗ ਵਿੱਚ ਕੱਪੜਿਆਂ ਦੀ ਸਾਂਭ ਸੰਭਾਲ ਅਤੇ ਜੜ•ੀਆਂ ਬੂਟੀਆਂ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ  ਕਲੱਬ ਮੈਂਬਰਾਂ ਨੂੰ ਪੰਜਾਬ ਸਰਕਾਰ ਦੀਆਂ ਖੇਤੀਬਾੜੀ ਸਕੀਮਾਂ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਦੇਣਗੇ।

Translate »