ਫਤਹਿਗੜ• ਸਾਹਿਬ, 29 ਨਵੰਬਰ -ਜ਼ਿਲ•ਾ ਸੈਨਿਕ ਭਲਾਈ ਅਫਸਰ ਲੈਫ ਕਰਨਲ (ਰਿਟਾ:) ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ•ੇ ਵਿੱਚ ਬਣ ਰਹੇ ਸ਼ਕਤੀ ਸਦਨ ਸੈਨਿਕ ਰੈਸਟ ਹਾਊਸ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਪ੍ਰਮੁੱਖ ਸਕੱਤਰ ਸੈਨਿਕ ਭਲਾਈ ਵਿਭਾਗ ਸ੍ਰੀ ਸੀ. ਰਾਊਲ ਨੇ ਦੌਰਾ ਕੀਤਾ। ਉਨ•ਾਂ ਸੈਨਿਕ ਰੈਸਟ ਹਾਊਸ ਦੀ ਉਸਾਰੀ ਦੇ ਬਾਕੀ ਰਹਿੰਦੇ ਕੰਮ ਨੂੰ ਜਲਦੀ ਮੁਕੰਮਲ ਕਰਵਾਉਣ ਦਾ ਭਰੋਸਾ ਦਿਵਾਇਆ। ਉਨ•ਾਂ ਜ਼ਿਲ•ਾ ਸੈਨਿਕ ਭਲਾਈ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਜਲਦੀ ਹੀ ਜ਼ਿਲ•ਾ ਸੈਨਿਕ ਭਲਾਈ ਦਫਤਰ ਵਿਖੇ ਪ੍ਰੀ ਰਿਕਰੂਟਮੈਂਟ ਟਰੇਨਿੰਗ ਸ਼ੁਰੂ ਕੀਤੀ ਜਾਵੇ ਅਤੇ ਕੰਪਿਊਟਰ ਸੈਂਟਰ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਰਨ ਲਈ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਸ: ਬਾਜਵਾ ਨੇ ਜਿੱਥੇ ਸੈਨਿਕ ਰੈਸਟ ਹਾਊਸ ਦੀ ਉਸਾਰੀ ਸਬੰਧੀ ਪ੍ਰਮੁੱਖ ਸਕੱਤਰ ਨੂੰ ਜਾਣੂ ਕਰਵਾਇਆ, ਉੱਥੇ ਟਰੇਨਿੰਗ ਸ਼ੁਰੂ ਕਰਨ ਦਾ ਵੀ ਯਕੀਨ ਦਿਵਾਇਆ।