ਅੰਮ੍ਰਿਤਸਰ, 29 ਨਵੰਬਰ, 2011-ਬੱਚਿਆਂ ਵਿੱਚ ਸਾਇੰਸ ਪ੍ਰਤੀ ਰੁਚੀ ਭਰਨ ਦੇ ਮੰਤਵ ਨਾਲ ਤਿੰਨ-ਰੋਜ਼ਾ 19ਵੀਂ ਚਿਲਡਰਨ ਸਾਇੰਸ ਕਾਂਗਰਸ 2011 ਦਾ ਅੱਜ ਸਥਾਨਕ ਖਾਲਸਾ ਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਹਾਲ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਇਸ ਕਾਂਗਰਸ ਵਿੱਚ 350 ਦੇ ਕਰੀਬ ਬੱਚੇ ਅਤੇ 100 ਤੋਂ ਜਿਆਦਾ ਅਧਿਆਪਕ ਹਿੱਸਾ ਲੈ ਰਹੇ ਹਨ ਅਤੇ ਇਸ ਪ੍ਰੋਗਰਾਮ ਦਾ ਆਯੋਜਨ ਖਾਲਸਾ ਕਾਲਜ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਹੋ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਬੱਚੇ ਮੇਨ ਥੀਮ ਲੈਂਡ ਭੂਮੀ ਦੇ ਸੋਮੇ ਤੋਂ ਇਲਾਵਾ 6 ਹੋਰ ਵਿਸ਼ਿਆਂ ਉੱਤੇ ਆਪਣੇ ਪ੍ਰੋਜੈਕਟ ਜਮ•ਾ ਕਰਾਉਣਗੇ, ਜਿੰਨ•ਾਂ ਵਿੱਚੋਂ 16 ਦੇ ਕਰੀਬ ਪ੍ਰੋਜੈਕਟ ਕੌਮੀ ਪੱਧਰ ਦੀ ਚਿਲਡਰਨ ਸਾਇੰਸ ਕਾਂਗਰਸ 2011 ਵਾਸਤੇ ਚੁਣੇ ਜਾਣਗੇ।
ਇਸ ਪ੍ਰੋਗਰਾਮ ਦੀ ਕੋਆਰਡੀਨੇਟਰ, ਡਾ. ਜਸਜੀਤ ਕੌਰ ਰੰਧਾਵਾ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ ਆਏ ਡਾ. ਕੁਲਬੀਰ ਸਿੰਘ ਬਾਠ ਨੇ ਕਿਹਾ ਕਿ ਸਮੇਂ ਨੂੰ ਲੈ ਕੇ ਬੱਚਿਆਂ ਅਤੇ ਅਧਿਆਪਕਾਂ ਵਿੱਚ ਬਹੁਤ ਉਤਸ਼ਾਹ ਹੈ ਤੇ ਉਨ•ਾਂ ਨੂੰ ਆਸ ਹੈ ਕਿ ਵਿਦਿਆਰਥੀ ਇੱਥੋਂ ਬਹੁਤ ਕੁੱਝ ਸਿੱਖ ਕੇ ਜਾਣਗੇ। ਉਨ•ਾਂ ਕਿਹਾ ਕਿ ਇਹ ਕਾਂਗਰਸ ਇਕ ਦਸੰਬਰ ਨੂੰ ਖਾਲਸਾ ਕਾਲਜ ਵਿਖੇ ਸਮਾਪਤ ਹੋਵੇਗੀ।