ਫਤਹਿਗੜ• ਸਾਹਿਬ, 29 ਨਵੰਬਰ – ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਦਾ ਝਾੜ ਚਰਮ ਚੀਮਾ ਤੇ ਪਹੁੰਚ ਜਾਣ ਕਰਕੇ ਅਤੇ ਖੇਤੀ ਲਾਗਤ ਵਧਣ ਕਾਰਨ ਹੁਣ ਕਿਸਾਨਾਂ ਲਈ ਬਹੁਤੀ ਲਾਹੇਵੰਦ ਨਹੀਂ ਰਹੀ । ਦਿਨੋਂ ਦਿਨ ਜਮੀਨ ਹੇਠਲੇ ਪਾਣੀ ਦੀ ਅੰਧਾ ਧੁੰਦ ਵਰਤੋਂ ਕਾਰਨ ਪਾਣੀ ਬਹੁਤ ਡੂੰਘਾ ਚਲਾ ਗਿਆ ਹੈ ਜਿਸ ਕਾਰਨ ਬਹੁਤ ਡੂੰਘੇ ਬੋਰ ਕਰਨ ਤੇ ਵੀ ਕਿਸਾਨਾਂ ਦਾ ਬਹੁਤ ਖਰਚਾ ਚੁੰਦਾ ਹੈ ਅਤੇ ਬਿਜਲੀ ਦੀ ਖਪਤ ਵੀ ਵਧੇਰੇ ਹੁੰਦੀ ਹੈ। ਇਨ੍ਰਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਜ਼ਿਲ•ੇ ਦੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਆਧੁਨਿਕ ਢੰਗ ਤਰੀਕਿਆਂ ਵਾਲੀਆਂ ਖੇਤੀ ਤਕਨੀਕਾਂ ਨੂੰ ਅਪਣਾ ਕੇ ਅਤੇ ਰਵਾਇਤੀ ਖੇਤੀ ਦੇ ਬਦਲ ਵਜੋਂ ਫਸਲੀ ਵਿਭਿੰਨਤਾ ਨੂੰ ਅਪਣਾ ਕੇ ਹੀ ਖੇਤੀ ਨੂੰ ਲਾਹੇਵੰਦ ਬਣਾ ਸਕਦੇ ਹਨ। ਉਨ•ਾਂ ਆਖਿਆ ਕਿ ਬਾਗਬਾਨੀ, ਫੁੱਲਾਂ ਦੀ ਖੇਤੀ ਅਤੇ ਸਬਜੀਆਂ, ਦਾਲਾਂ ਤੇ ਹੋਰ ਬਦਲਵੀਆਂ ਫਸਲਾਂ ਤੋਂ ਇਲਾਵਾ ਡੇਅਰੀ ਤੇ ਮੱਛੀ ਪਾਲਣ ਵਰਗੇ ਹੋਰ ਧੰਦਿਆਂ ਨੂੰ ਅਪਣਾ ਕੇ ਕਿਸਾਨ ਵਧੇਰੇ ਪ੍ਰਫੁੱਲਤ ਹੋ ਸਕਦੇ ਹਨ ਕਿਉਂਕਿ ਇਨ•ਾਂ ਫਸਲਾਂ ਤੋਂ ਰਵਾਇਤੀ ਖੇਤੀ ਨਾਲੋਂ ਕਿਤੇ ਵੱਧ ਝਾੜ ਲਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ•ੇ ਦੇ ਬਾਗਬਾਨੀ ਵਿਭਾਗ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਕਿਸਾਨਾਂ ਨੂੰ ਹੋਰ ਸਹਾਇਕ ਧੰਦਿਆਂ ਲਈ ਉਤਸ਼ਾਹਤ ਕਰਨ ਵਾਸਤੇ ਪੇਂਡੂ ਖੇਤਰਾਂ ਵਿੱਚ 25 ਹਜ਼ਾਰ ਮੀਟਰਕ ਟਨ ਦੀ ਸਮਰਥਾ ਵਾਲੇ ਸੱਤ ਕੋਲਡ ਸਟੋਰ ਲਗਵਾਏ ਗਏ ਹਨ ਜਿਹਨਾਂ ਨੂੰ ਕਰੀਬ 4 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਹਰ ਸਾਲ 60 ਹੈਕਟੇਅਰ ਰਕਬਾ ਬਾਗਬਾਨੀ ਹੇਠ ਲਿਆਂਦਾ ਜਾਂਦਾ ਹੈ ਜਿਹਨਾਂ ਵਿੱਚ ਅਮਰੂਦ, ਕਿੰਨੂ, ਅੰਬ, ਕੇਲਾ, ਨਿੰਬੂ, ਨਾਖ ਅਤੇ ਆੜੂ ਬੀਜੇ ਜਾਂਦੇ ਹਨ। ਉਨ•ਾਂ ਦੱਸਿਆ ਕਿ ਵਿਭਾਗ ਵੱਲੋਂ ਫੁੱਲਾਂ ਦੀ ਖੇਤੀ ਲਈ ਵੀ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਗਿਆ ਹੈ। ਕਰੀਬ 200 ਏਕੜ ਰਕਬਾ ਫੁੱਲਾਂ ਦੀ ਖੇਤੀ ਹੇਠ ਲਿਆਂਦਾ ਗਿਆ ਹੈ ਜਿਸ ਵਿੱਚ ਗੇਂਦਾ, ਲਾਲ ਗੁਲਾਬ, ਕੱਟ ਫਲਾਵਰ, ਗਲੈਡੂਲਸ ਤੇ ਜਰਬਰਾ ਬਿਜਵਾਏ ਗਏ ਹਨ। ਉਨ•ਾਂ ਦੱਸਿਆ ਕਿ ਹਾਲੈਡ ਤੋਂ ਪਿਛਲੇ ਵਰ•ੇ ਪੰਜ ਲੱਖ ਗਲੈਡੂਲਸ ਦੇ ਬਲਬ ਅਤੇ ਇਸ ਸਾਲ 2 ਲੱਖ 50 ਹਜ਼ਾਰ ਗਲੈਡੂਲਸ ਦੇ ਬਲਬ ਆਯਾਤ ਕਰਕੇ ਕਿਸਾਨਾਂ ਨੂੰ ਮੁਫ਼ਤ ਵੰਡੇ ਗਏ ਹਨ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ ਆਮ ਫੁੱਲਾਂ ਦੀ ਖੇਤੀ ਲਈ 48 ਸੌ ਰੁਪਏ ਪ੍ਰਤੀ ਏਕੜ ਸਬਸਿਡੀ ਦਿੱਤੀ ਜਾਂਦੀ ਹੈ।
ਸ੍ਰੀ ਮਹਾਜਨ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਜਰਬਰਾ ਫੁੱਲ , ਰੰਗਦਾਰ ਸ਼ਿਮਲਾ ਮਿਰਚ, ਟਮਾਟਰ ਅਤੇ ਖੀਰੇ ਦੀ ਹਾਈਟੈਕ ਗਰੀਨ ਹਾਊਸ ਕਾਸ਼ਤ ਨੂੰ ਉਤਸ਼ਾਹਤ ਕਰਨ ਵਾਸਤੇ 22 ਗਰੀਨ ਹਾਊਸ ਹਾਈਟੈਕ ਯੂÎਨਿਟ ਲਗਵਾਏ ਗਏ ਹਨ ਜਿਹਨਾਂ ਤੇ 84 ਲੱਖ 33 ਹਜ਼ਾਰ 750 ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਬਾਗਬਾਨੀ ਵਿਕਾਸ ਅਫਸਰ ਸ੍ਰੀ ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਤਕਨੀਕ ਨਾਲ ਥੋੜ•ੇ ਰਕਬੇ ਵਿੱਚ ਹੀ ਸਬਜੀਆਂ ਅਤੇ ਫੁੱਲਾਂ ਦੀ ਉੱਤਮ ਕੁਆਲਟੀ ਅਤੇ ਵਧੇਰੇ ਝਾੜ ਹਾਸਲ ਕਰਕੇ ਕਿਸਾਨ ਚੰਗਾ ਮੁਨਾਫਾ ਕਮਾ ਸਕਦੇ ਹਨ। ਉਨ•ਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ 100 ਪਲਾਸਟਿਕ ਲੋ ਟਨਲ ਵਾਲੇ ਯੂਨਿਟ ਵੀ ਸਥਾਪਤ ਕਰਵਾਏ ਗਏ ਹਨ ਜਿਹਨਾਂ ਤੇ 13 ਲੱਖ 80 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਉਨ•ਾਂ ਹੋਰ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਵਾਸਤੇ ਵਰਮੀ ਕੰਪੋਸਟ ਤਿਆਰ ਕਰਨ ਲਈ 70 ਯੂਨਿਟ ਸਥਾਪਤ ਕਰਵਾਏ ਗਏ ਹਨ ਜਿਹਨਾਂ ਨੂੰ 21 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਉਨ•ਾਂ ਦੱਸਿਆ ਕਿ ਵਰਮੀ ਕੰਪੋਸਟ ਦਾ ਇੱਕ ਯੂਨਿਟ ਸਥਾਪਤ ਕਰਨ ਲਈ 60 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ ਅਤੇ ਵਿਭਾਗ ਵੱਲੋਂ 30 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਤੇ ਟਰੈਕਟਰ ਨਾਲ ਚੱਲਣ ਵਾਲੇ 150 ਸਪਰੇਅ ਪੰਪ ਵੀ ਮੁਹੱਈਆ ਕਰਵਾਏ ਗਏ ਹਨ। ਮਸਾਲੇਦਾਰ ਅਤੇ ਖੁਸ਼ਬੂਦਾਰ ਫਸਲਾਂ ਹੇਠ ਵੀ 25 ਸੌ ਏਕੜ ਰਕਬਾ ਲਿਆਂਦਾ ਗਿਆ ਹੈ ਜਿਹਨਾਂ ਤੇ ਕਿਸਾਨਾਂ ਨੂੰ ਕਰੀਬ 52 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ।