November 29, 2011 admin

ਬਾਦਲ ਵਲੋਂ ਪੰਜਾਬ ਦੇ ਅਜ਼ਾਦੀ ਪਰਵਾਨਿਆਂ, ਦੇਸ਼ ਭਗਤਾਂ ਅਤੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਦੁਆਬੇ ਦੀ ਧਰਤੀ ਵਿਸ਼ਵ ਪੱਧਰੀ ਯਾਦਗਾਰ ਸਥਾਪਤ ਕਰਨ ਦਾ ਐਲਾਨ

ਕੁੱਪ ਰੋਹੀੜਾ (ਸੰਗਰੂਰ), 29 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਅਹਿਮ ਐਲਾਨ ਕਰਦਿਆਂ ਕਿਹਾ ਕਿ ਭਾਰਤ ਦੇ ਅਜ਼ਾਦੀ ਸੰਘਰਸ਼ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਅਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਦੁਆਬੇ ਦੀ ਧਰਤੀ ‘ਤੇ 300 ਤੋਂ 400 ਕਰੋੜ ਰੁਪਏ ਤੱਕ ਦੀ ਲਾਗਤ ਨਾਲ ਵਿਸ਼ਵ ਪੱਧਰੀ ਯਾਦਗਾਰ ਸਥਾਪਿਤ ਕੀਤੀ ਜਾਵੇਗੀ।
ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਰਦਾਸ ਕਰਨ ਤੋਂ ਉਪਰੰਤ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਅਕਾਸ਼ ਗੂਂਜਦੇ ਜੈਕਾਰਿਆਂ ਵਿਚ 30,000 ਹਜ਼ਾਰ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਬਣੀ ਸ਼ਾਨਾਮੱਤੀ ‘ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ’ ਨੂੰ ਮਨੁੱਖਤਾ ਅਤੇ ਖਾਲਸਾ ਪੰਥ ਨੂੰ ਸਮਰਪਿਤ ਕਰਨ ਤੋਂ ਬਾਅਦ ਸ. ਬਾਦਲ ਨੇ ਇੱਕ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਪੱਧਰੀ ਯਾਦਗਾਰ ਦੁਆਬੇ ਦੇ ਖਿੱਤੇ ਵਿੱਚ ਕਿਸੇ ਵੀ ਥਾਂ ‘ਤੇ ਵਿਰਾਸਤ-ਏ-ਖਾਲਸਾ ਜੋ ਸਿੱਖਾਂ ਦੇ 550 ਸਾਲ ਦੇ ਮਾਹਨ ਇਤਿਹਾਸ ਦੀ ਨੂੰ ਦਰਸਾਉਂਦੀ ਹੈ, ਦੇ ਪੱਧਰ ਦੀ ਸਥਾਪਤ ਕੀਤੀ ਜਾਵੇਗਾ। ਉਨ•ਾਂ ਕਿਹਾ ਕਿ ਉਸਾਰੀ ਜਾਣ ਵਾਲੀ ਵਿਸ਼ਵ ਪੱਧਰੀ ਯਾਦਗਾਰ ਲਈ ਥਾਂ ਦੀ ਚੋਣ, ਡਿਜ਼ਾਈਨ ਅਤੇ ਰੂਪ ਰੇਖਾ ਬਾਰੇ ਅੰਤਿਮ ਫੈਸਲਾ 3 ਦਸੰਬਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਦੌਰਨ ਲਿਆ ਜਾਵੇਗਾ।
ਸ. ਬਾਦਲ ਨੇ ਵੱਡੇ ਘੱਲੂਘਾਰਾ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕੁੱਪ ਰਹੀੜਾ ਦੀ ਧਰਤੀ ਦਾ ਚੱਪਾ ਚੱਪਾ ਸ਼ਹੀਦਾਂ ਦੇ ਲਹੂ ਨਾਲ ਸਿੰਜਿਆ ਹੋਇਆ ਹੈ। ਉਨ•ਾਂ ਕਿਹਾ ਕਿ ਭਾਵੇਂ ਮੁਗਲ ਹਾਕਮ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦਾ ਨੇਸਤੋ ਨਾਬੂਦ ਕਰਨ ਲਈ ਭਾਰੀ ਗਿਣਤੀ ਵਿੱਚ ਫੌਜ ਲੈ ਕੇ ਕੁੱਪ ਰਹੀੜਾ ਦੀ ਧਰਤੀ ‘ਤੇ ਆਇਆ ਸੀ, ਪਰ ਸਿੱਖ ਸੂਰਬੀਰਾਂ ਨੇ ਸ਼ਹਾਦਤਾਂ ਦੇ ਕੇ ਸਿੱਖ ਪੰਥ ਦੀ ਆਨ ਅਤੇ ਸ਼ਾਨ ਨੂੰ ਕਾਇਮ ਰੱਖਿਆ ਅਤੇ ਅਬਦਾਲੀ ਨੂੰ ਸਿੱਖਾਂ ਦੇ ਸਿਦਕ ਅੱਗੇ ਪੇਸ਼ ਨਾ ਚਲਦੀ ਵੇਖ ਪਿੱਛੇ ਮੁੜਨਾ ਪਿਆ।ਕਾਂਗਰਸ ਵਲੋਂ ਵਿਰਾਸਤ-ਏ-ਖਾਲਸਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੀ ਸਥਾਪਨਾ ਨੂੰ ਅਕਾਲੀ-ਭਾਜਪਾ ਸਰਕਾਰ ਉਪਰ ਸਿਆਸੀ ਲਾਹਾ ਲੈਣ ਦੇ ਲਾਏ ਦੋਸ਼ਾਂ ਦੀ ਸਖਤ ਅਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਸਰਕਾਰ ਸਮੇਂ ਅਜਿਹੇ ਉਪਰਾਲੇ ਕਰਨੇ ਚਾਹੀਦੇ ਸਨ, ਪਰ ਹੁਣ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਇਨ•ਾਂ ਮਹਾਨ ਯਾਦਗਾਰਾਂ ਉਸਾਰ ਕੇ ਕੌਮ ਨੂੰ ਸਮਰਪਿਤ ਕਤੀਆਂ ਹਨ ਤਾਂ ਈਰਖਾ ਵਿੱਚ ਆ ਕੇ ਕਾਂਗਰਸੀ ਆਗੂ ਅਜਿਹੀ ਬਿਆਨਬਾਜ਼ੀ ਕਰਕੇ ਸੌੜੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ।ਉਨਾਂ• ਕਿਹਾ, ‘ਮਹਾਨ ਵਿਰਾਸਤ ਅਤੇ ਸਭਿਆਚਾਰ ਦੀ ਸੰਭਾਲ ਕਰਨਾ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਅਤੇ ਸਾਡੀ ਸਰਕਾਰ ਨੇ ਆਉਣ ਵਾਲੀਆਂ ਪੀੜੀਆਂ ਨੂੰ ਸੇਧ ਦੇਣ ਲਈ ਉਸਾਰੀਆਂ ਇਹ ਯਾਦਗਾਰਾਂ ਇਸ ਪਾਸੇ ਵੱਲ ਨਿਮਾਣਾ ਜਿਹਾ ਇੱਕ ਕਦਮ ਚੁੱਕਿਆ ਹੈ’। ਉਨਾਂ• ਨੇ ਕਾਂਗਰਸੀ ਨੇਤਾਵਾਂ ਨੂੰ ਮਾਨਵਤਾ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਇਨ•ਾਂ ਯਾਦਗਾਰਾਂ ਬਾਰੇ ਕੂੜ ਭਰੀ ਬਿਆਨਬਾਜੀ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਕਿਉਂਕਿ ਇਨ•ਾਂ ਯਾਦਗਾਰਾਂ ਦੀ ਸਿਰਫ ਪੰਜਾਬ ਵਾਸੀ ਹੀ ਨਹੀਂ ਬਲਕਿ ਸਮੱਚੀ ਲੋਕਾਈ ਭਰਵੀਂ ਸ਼ਲਾਘਾ ਕਰ ਰਹੀ ਹੈ।ਉਨ•ਾਂ ਕਿਹਾ, “ਮੈਂ ਅਕਾਲ ਪੁਰਖ ਵਲੋਂ ਬਖਸ਼ੀ ਸੇਵਾ ਸਦਕਾ ਹੀ ਇਨ•ਾਂ ਯਾਦਗਾਰਾਂ ਦੀ ਸਥਾਪਨਾ ਕਰਨ ਦਾ ਸੰਕਲਪ ਲਿਆ ਸੀ ਤਾਂ ਜੋ ਆਉਣ ਵਾਲੀਆਂ ਪੀੜੀਆਂ ਕਿਤਾਬੀ ਗਿਆਨ ਦੇ ਨਾਲ ਨਾਲ ਇਨ•ਾਂ ਯਾਦਗਾਰਾਂ ਦੇ ਜਰੀਏ ਹਕੀਕੀ ਰੂਪ ਵਿੱਚ ਆਪਣੇ  ਮਹਾਨ ਵਿਰਸੇ ਨਾਲ ਜੁੜ ਸਕਣ।
ਸ. ਬਾਦਲ ਨੇ ਕਿਹਾ ਕਿ ਉਨ•ਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਹੈ ਕਿ ਕਾਂਗਰਸ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਇਨ•ਾਂ ਸਮਾਗਮਾ ਵਿਚ ਸ਼ਿਰਕਤ ਕਰਨ ਲਈ ਨਿੱਜੀ ਤੌਰ ਤੇ ਸੱਦਾ ਦੇਣ ਦੇ ਬਾਵਜੂਦ ਉਹ ਇਨ•ਾਂ ਸਮਾਗਮਾ ਵਿੱਚ ਸ਼ਾਮਲ ਨਹੀ ਹੋਏ, ਇੱਥੋਂ ਤੱਕ ਕਿ ਉਨਾਂ• ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ  ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਕੇਂਦਰ ਮਨੁੱਖਤਾ ਨੂੰ ਸਮਰਪਿਤ ਕਰਨ ਲਈ ਕਰਵਾਏ ਸਮਾਰੋਹ ਵਿੱਚ ਸ਼ਰੀਕ ਹੋਣ ਤੋਂ ਰੋਕ ਦਿੱਤਾ।ਉਨ•ਾਂ ਅੱਗੇ ਕਿਹਾ ਕਿ ਉਨ•ਾਂ ਦੀ ਇਹ ਦਿਲੀ ਇੱਛਾ ਸੀ ਕਿ ਵਿਸ਼ਵ ਪੱਧਰੀ ਪ੍ਰੋਜੈਕਟ ਉਚੇ ਰੁਤਬੇ ਵਾਲੀ ਸਿੱਖ ਸਖਸ਼ੀਅਤ ਹੀ ਲੋਕਾਈ ਨੂੰ ਸਮਰਪਿਤ ਕਰੇ, ਜਿਸ ਲਈ ਉਨਾਂ• ਨਵੀਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨੂੰ ਸ਼ਾਮਲ ਹੋਣ ਲਈ ਨਿੱਜੀ ਤੌਰ ਤੇ ਸੱਦਾ ਦਿੱਤਾ ਸੀ।ਪਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਆਪ ਇਨ•ਾਂ ਸਮਾਗਮਾ ਦਾ ਬਾਈਕਾਟ ਕਰਨ ਦੇ ਨਾਲ ਨਾਲ ਪ੍ਰਧਾਨ ਮੰਤਰੀ ਨੂੰ ਵੀ ਸ਼ਾਮਿਲ ਨਾ ਹੋਣ ਦਿੱਤਾ।ਉਨ•ਾਂ ਕਿਹਾ, “ ਕੀ ਉਹ (ਕਾਂਗਰਸੀ ਨੇਤਾ) ਮੇਰੇ ਸੱਦੇ ਦਾ ਜਾਂ ਖਾਲਸਾ ਪੰਥ ਲਈ ਲਾਮਿਸਾਲ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦਾ ਬਾਈਕਾਟ ਕਰ ਰਹੇ ਹਨ”।
ਸ. ਬਾਦਲ ਨੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੀ ਬਖਸ਼ਿਸ਼ ਉਨ•ਾਂ ਨੂੰ ਚਾਰ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਨਾਂ• ਨੇ ਵੀ ਪੰਜਾਬ ਦੇ ਭਲੇ ਅਤੇ ਖਾਲਸਾ ਪੰਥ ਦੀ ਚੜ•ਦੀ ਕਲਾ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਫਿਰ ਵੀ ਜੇਕਰ ਕਿਤੇ ਕੋਈ ਖਾਮੀ ਰਹਿ ਗਈ ਹੋਵੇ ਤਾਂ ਉਹ ਅਕਾਲ ਪੁਰਖ ਦੇ ਓਟ ਆਸਰੇ ਵਿੱਚ ਰਹਿ ਕੇ ਆਪਣਾ ਹਰ ਪਲ ਲੋਕਾਈ ਦੀ ਸੇਵਾ ਦੇ ਲੇਖੇ ਲਾ ਦੇਣਗੇ।
ਇਸ ਮੌਕੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਦੀਆਂ ਕੁਰਬਾਨੀਆਂ  ਮਨੁੱਖਤਾ ਦੀ ਰਾਖੀ, ਜਾਤ-ਪਾਤ ਖਤਮ ਕਰਨ ਅਤੇ ਦੇਸ਼ ਦੇ ਵਿਕਾਸ ਲਈ ਮਿਸਾਲ ਬਣੀਆਂ ਹੋਈਆਂ ਹਨ।ਉਨਾਂ• ਕਿਹਾ ਕਿ ਵੱਡੇ ਘੱਲੂਘਾਰੇ ਵਿਚ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਦੀਆਂ ਸ਼ਹਾਦਤਾਂ ਦੀ ਯਾਦ ਵਿੱਚ ਬਣੀ ਯਾਦਗਾਰ ਸਿੱਖ ਕੌਮ ਦੇ ਜ਼ਜਬੇ, ਸਿਦਕ ਦਿਲੀ ਅਤੇ ਆਨ ਤੇ ਸ਼ਾਨ ਦੀ ਪ੍ਰਤੀਕ ਹੈ। ਉਨਾਂ• ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਆਉਣ ਵਾਲੀਆਂ ਪੀੜੀਆਂ ਨੂੰ ਉਨ•ਾਂ ਦੇ ਵੱਡ ਵਡੇਰਿਆਂ ਵਲੋਂ ਜ਼ੁਲਮ, ਬੇਇਨਸਾਫੀ ਅਤੇ ਜ਼ਬਰ ਦੇ ਖਿਲਾਫ ਲੜਦਿਆਂ ਦਿੱਤੀਆਂ ਮਹਾਨ ਕੁਰਬਾਨੀਆਂ ਬਾਰੇ ਜਾਣੂ ਕਰਵਾਉਣ ਲਈ ਵਿਰਾਸਤ-ਏ-ਖਾਲਸਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਯਾਦਗਾਰਾਂ ਸਥਾਪਤ ਕਰਨ ਦਾ ਸੰਕਲਪ ਲਿਆ ਸੀ ਜੋ ਉਨ•ਾਂ ਨੇ ਇਹ ਯਾਦਗਾਰਾਂ ਮਨੁੱਖਤਾ ਨੂੰ ਸਮਰਪਿਤ ਕਰ ਕੇ ਪੂਰਾ ਕਰ ਦਿੱਤਾ ਹੈ।ਇਸ ਮੌਕੇ ਉਨ•ਾਂ ਨੇ ਸੰਤਾਂ, ਮਹਾਂਪੁਰਖਾਂ, ਇਤਿਹਾਸਕਾਰਾਂ ਅਤੇ ਧਾਰਮਿਕ ਸਖਸ਼ੀਅਤਾਂ ਵਲੋਂ ਇਨ•ਾਂ ਯਾਦਗਾਰਾਂ ਦੀ ਉਸਾਰੀ ਲਈ ਦਿੱਤੀ ਸੁਚੱਜੀ ਅਗਵਾਈ ਬਦਲੇ ਉਨ•ਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉੱਪ ਮੁੱਖ ਮੰਤਰੀ ਨੇ ਵਿੱਦਿਅਕ ਸੰਸਥਾਵਾ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਇਨ•ਾਂ ਯਾਦਗਾਰਾਂ ਦਾ ਦੌਰਾ ਕਰਵਾਉਣ ਤਾਂ ਜੋ ਉਹ ਆਪਣੇ ਮਹਾਨ ਇਤਿਹਾਸਕ ਵਿਰਾਸਤ ਤੋਂ ਜਾਣੂ ਹੋ ਸਕਣ। ਉਨ•ਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਨਾ ਸਿਰਫ ਗਰੀਬ ਪੱਖੀ ਨੀਤੀਆਂ ਲਾਗੂ ਕਰਨ ਨੂੰ ਤਰਜੀਹ ਦਿੱਤੀ ਸਗੋਂ ਰਾਜ ਵਿੱਚ ਭਾਈਚਾਰਕ ਸਾਂਝ ਅਤੇ ਅਮਨ ਸ਼ਾਤੀ ਕਾਇਮ ਰੱਖਣ ਲਈ ਦ੍ਰਿੜਤਾ ਨਾਲ ਪਹਿਰਾ ਦਿੱਤਾ।ਉਨ•ਾਂ ਕਿਹਾ ਕਿ ਅੱਜ ਦੇ ਇਤਿਹਾਸਿਕ ਦਿਨ ਮੌਕੇ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਮਜਿਕ ਕੁਰਿਤੀਆਂ ਦਾ ਖਾਤਮਾ ਕਰਕੇ ਉਸਾਰੂ ਸਮਾਜ ਦੀ ਸਿਰਜਣਾ ਕਰੀਏ ਜੋ ਸਹੀ ਅਰਥਾਂ ਵਿਚ ਸਾਡੇ ਮਾਹਨ ਸ਼ਹੀਦਾ ਦੇਸ਼ ਭਗਤਾਂ ਅਤੇ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਹਵੇਗੀ।
ਇਸ ਮੌਕੇ ਰਾਜ ਸਭਾ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਨੂੰ ਸਦੀਆਂ ਤੱਕ ਵੱਡੇ ਘੱਲੂਘਾਰਾ, ਛੋਟਾ ਘੱਲੂਘਾਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਯਾਦਗਾਰਾਂ ਸਥਾਪਤ ਕਰਨ ਦਾ ਚੇਤਾ ਵਿਸਰਿਆ ਰਿਹਾ ਪਰ ਸ. ਪਰਕਾਸ਼ ਸਿੰਘ ਬਾਦਲ ਨੇ ਅਕਾਲ ਪੁਰਖ ਦੀ ਮਿਹਰ ਸਦਕਾ ਚੌਥੀ ਵਾਰ ਮੁੱਖ ਮੰਤਰੀ ਬਣਦਿਆਂ ਸਾਰ ਹੀ ਇਹ ਯਾਦਗਾਰਾਂ ਸਥਾਪਿਤ ਕਰਨ ਬਾਰੇ ਫੈਸਲਾ ਕੀਤਾ ਸੀ, ਜਿਨ•ਾਂ ਨੂੰ ਰਿਕਾਰਡ ਸਮੇਂ ਵਿੱਚ ਮੁਕੰਮਲ ਕਰਕੇ ਲੋਕਾਈ ਨੂੰ ਸਮਰਪਿਤ ਕੀਤਾ ਗਿਆ ਹੈ।ਉਨਾਂ• ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸ. ਬਾਦਲ ਹੀ ਅਜਿਹੀ ਸਖਸ਼ੀਅਤ ਹੋਏ ਹਨ ਜਿਨ•ਾਂ ਨੇ ਅਮੀਰ ਸਿੱਖ ਵਿਰਾਸਤ ਨੂੰ ਸਾਂਭਣ ਲਈ ਇਹ ਯਾਦਗਾਰਾਂ ਉਸਾਰਨ ਲਈ ਅਹਿਮ ਉਪਰਾਲੇ ਕੀਤੇ ਹਨ। ਸ.ਢੀਂਡਸਾ ਨੇ ਕਿਹਾ ਕਿ ਖਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ, ਗੁਰਤਾਗੱਦੀ ਦਿਵਸ ਸਮੇਤ ਹੋਰ ਇਤਿਹਾਸਕ ਦਿਹਾੜੇ ਮਨਾਉਣ ਦੀ ਸੇਵਾ ਵੀ ਸ. ਬਾਦਲ ਦੇ ਹਿੱਸੇ ਹੀ ਆਈ ਹੈ।ਇਸ ਮੌਕੇ ਉਨ•ਾਂ ਮੁੱਖ ਮੰਤਰੀ ਪਾਸੋਂ ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ  ਤੋਂ ਗੁਰਦੁਆਰਾ ਸ਼ਹੀਦਾ ਤੱਕ ਸੜਕ ਬਣਾਉਣ, ਮੁੱਖ ਸੜਕ ਉੱਪਰ ਸ਼ਹੀਦਾਂ ਦੀ ਯਾਦ ਵਿਚ ਗੇਟ ਬਣਾਉਣ ਅਤੇ ਯਾਦਗਾਰ ਤੱਕ ਆਉਂਦੀਆਂ ਸੜਕਾਂ ਨੂੰ ਚੌੜਾ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮਾਹਨ ਸ਼ਹੀਦਾਂ ਦੀ ਯਾਦ ਵਿੱਚ ਉਸਾਰੀਆਂ ਚਾਰ ਯਾਦਗਾਰਾਂ ਲਈ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨ•ਾਂ ਕਿਹਾ ਕਿ ਇਹ ਯਾਦਗਾਰਾਂ ਸਿੱਖ ਫਿਲਾਸਫੀ ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਦੀਆਂ ਪ੍ਰਤੀਕ ਹਨ।
ਇਸ ਸਮਾਗਮ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਦਿੱਤੇ ਸੰਦੇਸ਼ ਵਿਚ ਕਿਹਾ ਕਿ ਨੌਜਵਾਨਾ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋਣ ਦੇ ਨਾਲ ਨਾਲ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ।
ਇਸ ਮੌਕੇ ਬੁੱਢਾ ਦਲ ਦੇ ਮੁੱਖੀ ਬਾਬਾ ਬਲਵੀਰ ਸਿੰਘ ਗੁਰਮਤਿ ਸਿਧਾਂਤ  ਪ੍ਰਚਾਰ ਸਭਾ ਦੇ ਮੁੱਖੀ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਰਣਜੀਤ ਸਿੰਘ ਢੰਡਰੀਆਂ, ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਤੀਕਸ਼ਣ ਸੂਦ, ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਡਾ. ਦਲਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

Translate »