ਚੰਡੀਗੜ•, ਨਵੰਬਰ 29: ਸ਼੍ਰੀ ਰਾਜੇਸ਼ ਬਾਘਾ, ਵਾਸੀ ਪਿੰਡ ਬੋਲੀਨਾ ਦੁਆਬਾ, ਜਲੰਧਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਪੰਜਾਬ ਸਟੇਟ ਕਮਿਸ਼ਨ ਫਾਰ ਸ਼ਡਿਊਲ ਕਾਸਟਜ਼ ਐਕਟ, 2004 ਜੋ ਕਿ ਸਤੰਬਰ 2006 ‘ਚ ਸੋਧੇ ਅਨੁਸਾਰ ਸੈਕਸ਼ਨ 3(2)(ਏ) ਅਧੀਨ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਸਕੱਤਰ ਵਲੋਂ ਜਾਰੀ ਕਰ ਦਿੱਤਾ ਗਿਆ ਹੈ।