November 29, 2011 admin

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਖਰਚੇ ‘ਤੇ ਨਿਗਰਾਨੀ ਰੱਖਣਗੇ ਆਮਦਨ ਕਰ, ਕਰ ਤੇ ਅਬਕਾਰੀ ਤੇ ਪੁਲਿਸ ਅਧਿਕਾਰੀ- ਕੁਸਮਜੀਤ ਸਿੱਧੂ

ਚੰਡੀਗੜ•, 29 ਨਵੰਬਰ -ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਖਰਚੇ ਦੀ ਨਿਗਰਾਨੀ ਲਈ ਅੱਜ ਇੱਥੇ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਦੀ ਪ੍ਰਧਾਨਗੀ ਹੇਠ ਇਕ ਵਰਕਸ਼ਾਪ ਲਗਾਈ ਗਈ ਜਿਸ ‘ਚ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰ, ਆਮਦਨ ਕਰ, ਕਰ ਤੇ ਅਬਕਾਰੀ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।
           ਅਧਿਕਾਰੀਆਂ ਨੂੰ ਚੋਣ ਨਿਗਰਾਨ ਵਜੋਂ ਕੰਮ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਨੇ ਦੱਸਿਆ ਕਿ ਚੋਣਾਂ ਦੇ ਐਲਾਨ ਦੇ ਦਿਨ ਤੋਂ ਚੋਣ ਖਰਚ ਦੀ ਨਿਗਰਾਨੀ ਲਈ ਸੂਬਾ ਪੱਧਰੀ ਨਿਗਰਾਨ ਟੀਮਾਂ, ਉਡਣ ਦਸਤੇ ਬਣਾਏ ਜਾਣਗੇ ਜੋ ਕਿ ਚੋਣਾਂ ਖਤਮ ਹੋਣ ਤੱਕ ਕੰਮ ਕਰਨਗੇ। ਉਨ•ਾਂ ਕਿਹਾ ਕਿ ਇਨ•ਾਂ ਟੀਮਾਂ ‘ਚ ਪੁਲਿਸ, ਕਰ ਤੇ ਅਬਕਾਰੀ, ਆਮਦਨ ਕਰ ਤੇ ਸਿਵਲ ਅਧਿਕਾਰੀ ਸ਼ਾਮਿਲ ਹੋਣਗੇ ਜੋ ਕਿ ਬੇਹਿਸਾਬ ਪੈਸੇ, ਸ਼ਰਾਬ, ਨਸ਼ੀਲੇ ਪਦਾਰਥ ਜੋ ਕਿ ਚੋਣਾਂ ਦੌਰਾਨ ਗੈਰਕਾਨੂੰਨੀ ਕਾਰਵਾਈਆਂ ਲਈ ਵਰਤੇ ਜਾ ਸਕਦੇ ਹਨ, ਨੂੰ ਬਰਾਮਦ ਕਰਕੇ ਜਬਤ ਕਰਨਗੀਆਂ । ਉਨ•ਾਂ ਕਿਹਾ ਕਿ ਇਹ ਟੀਮਾਂ ਵਾਹਨਾਂ ਆਦਿ ਦੀ ਜਾਂਚ ਵੀ ਕਰਨਗੀਆਂ।
 ਬੇਹਿਸਾਬ ਪੈਸੇ ਨੂੰ ਜ਼ਬਤ ਕਰਨ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਉਨ•ਾਂ ਕਿਹਾ ਕਿ ਜੇਕਰ ਇਕ ਲੱਖ ਰੁਪਏ ਤੋਂ ਵੱਧ ਬੇਹਿਸਾਬ ਪੈਸੇ ਦੀ ਬਰਾਮਦਗੀ ਹੁੰਦੀ ਹੈ ਤਾਂ ਅਧਿਕਾਰੀਆਂ ਵਲੋਂ ਆਮਦਨ ਕਰ ਦੇ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ ਤੇ ਪੈਸੇ ਉਨ•ਾਂ ਦੇ ਸਪੁਰਦ ਕੀਤੇ ਜਾਣਗੇ। ਉਨਾਂ ਕਿਹਾ ਕਿ ਜੇਕਰ ਇਹ ਸ਼ੱਕ ਹੋਵੇ ਕਿ ਇਹ ਪੈਸੇ ਚੋਣਾਂ ਦੌਰਾਨ ਗੈਰਕਾਨੂੰਨੀ ਕੰਮਾਂ ਲਈ ਵਰਤੇ ਜਾਣੇ ਹਨ ਤਾਂ ਪੁਲਿਸ ਇਸਨੂੰ ਆਪਣੇ ਕਬਜ਼ੇ ‘ਚ ਲੈ ਲਵੇਗੀ। ਉਨ•ਾਂ ਸਪੱਸ਼ਟ ਕੀਤਾ ਕਿ ਜ਼ਰੂਰੀ ਨਹੀਂ ਕਿ ਪੈਸੇ ਰਾਜਨੀਤੀ ਨਾਲ ਜੁੜੇ ਲੋਕਾਂ ਕੋਲੋਂ ਹੀ ਬਰਾਮਦ ਕੀਤੇ ਜਾ ਸਕਣਗੇ ਸਗੋਂ ਕੋਈ ਵੀ ਆਮ ਵਿਅਕਤੀ ਜੋ ਪੈਸਿਆਂ ਦੇ ਸ੍ਰੋਤ ਤੇ ਉਦੇਸ਼ ਬਾਰੇ ਸਥਿਤੀ ਸਾਫ ਨਹੀਂ ਕਰ ਸਕੇਗਾ ਉਸਦੀ ਰਕਮ ਜ਼ਬਤ ਕਰ ਲਈ ਜਾਵੇਗੀ।
  ਮੀਟਿੰਗ ਦੌਰਾਨ ਪੈਸਿਆਂ ਦੀ ਜਾਂਚ ਤੇ ਜ਼ਬਤ ਕਰਨ ਦੀ ਪ੍ਰਕ੍ਰਿਆ ਬਾਰੇ ਅਧਿਕਾਰੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
  ਇਸ ਮੌਕੇ ਬੀ.ਕੇ. ਸਿੰਘ.  ਸੰਯੁਕਤ ਕਮਿਸ਼ਨਰ ਜਾਂਚ ਆਮਦਨ ਕਰ, ਏ.ਵੇਣੂ ਪ੍ਰਸ਼ਾਦ ਕਮਿਸ਼ਨਰ ਕਰ ਤੇ ਅਬਕਾਰੀ , ਸੀ.ਐਸ.ਆਰ. ਰੈਡੀ, ਆਈ.ਪੀ.ਐਸ ਵਲੋਂ ਵੀ ਅਧਿਕਾਰੀਆਂ ਨੂੰ ਕੰਮ ਕਰਨ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ ਗਈ।
   ਭਾਰਤੀ ਚੋਣ ਕਮਿਸ਼ਨ ਦੇ ਅਧੀਨ ਸਕੱਤਰ ਸ੍ਰੀ ਅਵਿਨਾਸ਼ ਕੁਮਾਰ, ਊਸ਼ਾ ਆਰ ਸ਼ਰਮਾ ਵਿਸ਼ੇਸ਼ ਮੁੱਖ ਚੋਣ ਅਧਿਕਾਰੀ, ਗੁਰਕੀਰਤ ਪਾਲ ਸਿੰਘ ਸੰਯੁਕਤ ਮੁੱਖ ਚੋਣ ਅਧਿਕਾਰੀ ਵਲੋਂ ਵੀ ਜਾਣਕਾਰੀ ਦਿੱਤੀ ਗਈ।
  ਕੁਸਮਜੀਤ ਸਿੱਧੂ ਨੇ ਕਿਹਾ ਕਿ ਜਾਂਚ ਪੜਤਾਲ ਦੌਰਾਨ ਆਮ ਲੋਕਾਂ ਨਾਲ ਨਰਮੀ ਨਾਲ ਪੇਸ਼ ਆਇਆ ਜਾਵੇ ਤੇ ਜਿਸ ਵਿਅਕਤੀ ਕੋਲੋਂ ਪੈਸੇ ਬਰਾਮਦ ਕੀਤੇ ਗਏ ਹਨ ਉਸਨੂੰ ਪਹੁੰਚ ਰਸੀਦ ਦਿੱਤੀ ਜਾਵੇ। ਉਨ•ਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਜੇਕਰ ਉਹ ਇਕ ਲੱਖ ਤੋਂ ਵੱਧ ਰੁਪਏ ਜਾਂ ਗਹਿਣੇ ਲੈ ਕੇ ਸਫਰ ਕਰਦੇ ਹਨ ਤਾਂ ਉਹ ਇਸਦਾ ਸ੍ਰੋਤ ਆਦਿ ਬਾਰੇ ਪੁਖਤਾ ਸਬੂਤ ਨਾਲ ਰੱਖਣ। ਉਨ•ਾਂ ਕਿਹਾ ਕਿ ਇਸ ਸਬੰਧੀ ਵਿਸਥਾਰ ‘ਚ ਅਪੀਲ ਚੋਣਾਂ ਦੇ ਐਲਾਨ ਤੋਂ ਬਾਅਦ ਜਾਰੀ ਕੀਤੀ ਜਾਵੇਗੀ।    

Translate »