ਲੁਧਿਆਣਾ, 29 ਨਵੰਬਰ- ਵਸ਼ਵ ਏਡਜ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਇਸ ਵਾਰ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆ ਜ਼ਿਲ•ਾ ਸਿਹਤ ਅਫਸਰ ਡਾ: ਕੁਲਵਿੰਦਰ ਸਿੰਘ ਅਤੇ ਡਾ: ਯੂ.ਐਸ. ਸੂਚ ਨੇ ਦੱਸਿਆ ਕਿ ਲੁਧਿਆਣਾ ਦੇ ਸਿਵਲ ਸਰਜਨ ਡਾ. ਸੁਭਾਸ਼ ਬੱਤਾ ਦੀ ਅਗਵਾਈ ਵਿੱਚ 1 ਦਸੰਬਰ ਨੂੰ ਕਿੰਗ ਪੈਲੇਸ, ਸੁੰਦਰ ਨਗਰ ਵਿਖੇ ਮਨਾਏ ਜਾਣ ਵਾਲੇ ਇਸ ਸਮਾਗਮ ਦੇ ਮੁੱਖ ਮਹਿਮਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸਤਪਾਲ ਗੋਸਾਈਂ ਹੋਣਗੇ ਅਤੇ ਵਿਸ਼ੇਸ ਮਹਿਮਾਨਾਂ ਵਿੱਚ ਜੇਲ• ਮੰਤਰੀ ਸ. ਹੀਰਾ ਸਿੰਘ ਗਾਬੜੀਆ, ਭਾਜਪਾ ਦੇ ਜ਼ਿਲ•ਾ ਪ੍ਰਧਾਨ ਸ੍ਰੀ ਰਾਜੀਵ ਕਤਨਾ ਤੇ ਵਿਧਾਇਕ ਸ੍ਰੀ ਹਰੀਸ਼ ਬੇਦੀ ਸ਼ਾਮਲ ਹੋਣਗੇ।
ਡਾ. ਦਲਜੀਤ ਸਿੰਘ ਕੋਚਰ ਐਸ.ਐਮ.ਓ. ਨੇ ਦੱਸਿਆ ਕਿ ਇਸ ਸਮਾਗਮ ਵਿੱਚ ਜਿੱਥੇ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਨ ਲਈ ਕਵਿਤਾਵਾਂ, ਗੀਤ, ਨੁਮਾਇੰਸ਼ਾਂ ਦੀ ਪੇਸ਼ਕਾਰੀ ਹੋਵੇਗੀ ਤੇ ਛਪੀ ਹੋਈ ਸਮੱਗਰੀ ਵੰਡੀ ਜਾਵੇਗੀ, ਉੱਥੇ ਹੀ ਇਕ ਖੂਨਦਾਨ ਕੈਂਪ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਰਾਜ ਪੱਧਰੀ ਸਿਹਤ ਅਧਿਕਾਰੀ ਸ਼ਾਮਲ ਹੋ ਕੇ ਆਪਣੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਨਗੇ ਅਤੇ ਏਡਜ਼ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ•ੋਂ ਪੁਟਣ ਲਈ ਕੀਤੇ ਜਾ ਰਹੇ ਉਪਰਾਲਿਆਂ ‘ਤੇ ਚਾਨਣਾ ਪਾਉਣਗੇ।
ਲੋਕਾਂ ਨੂੰ ਸੁਚੇਤ ਕਰਦੇ ਹੋਏ ਸੀਨੀਅਰ ਅਧਿਕਾਰੀਆਂ ਸਹਾਇਕ ਸਿਵਲ ਸਰਜਨ ਡਾ. ਯਸ਼ਪਾਲ ਮਹਿਤਾ, ਜ਼ਿਲ•ਾ ਪਰਿਵਾਰ ਭਲਾਈ ਅਫਸਰ ਡਾ. ਸੰਜੀਵ ਹਾਂਸ ਅਤੇ ਜ਼ਿਲ•ਾ ਟੀਕਾਕਰਨ ਅਫਸਰ ਡਾ. ਕੌਸ਼ਲ ਸਿੰਘ ਸੈਣੀ ਨੇ ਦੱਸਿਆ ਕਿ ਸਿਰਫ ਜਾਣਕਾਰੀ ਹੀ ਇੱਕੋ-ਇੱਕ ਤਰੀਕਾ ਹੈ ਜੋ ਸਾਨੂੰ ਏਡਜ਼ ਤੋ ਬਚਾਅ ਸਕਦਾ ਹੈ। ਇਸ ਲਈ ਅਜਿਹੇ ਸਮਾਗਮਾਂ ਵਿੱਚ ਹਿੱਸਾ ਲੈ ਕੇ ਵੱਧ ਤੋ ਵੱਧ ਜਾਣਕਾਰੀ ਇੱਕਤਰ ਕੀਤੀ ਜਾਵੇ ਤਾਂ ਜੋ ਅਸੀਂ ਖੁਦ ਅਤੇ ਸਾਡਾ ਸਮਾਜ ਇਸ ਬਿਮਾਰੀ ਤੋ ਬਚ ਸਕਣ।