November 29, 2011 admin

ਮਾਲਵਾ ਕਾਲਜ ਸਮਰਾਲਾ ਵਿਖੇ ਅਮਰੀਕੀ ਸਾਹਿਤਕਾਰ ਚਰਨਜੀਤ ਸਿੰਘ ਪੰਨੂ ਨਾਲ ਰੂਬਰੂ

ਬੀਤੇ ਦਿਨ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਖੇ ਅਮਰੀਕਾ ਦੇ ਵਸਨੀਕ ਪੰਜਾਬੀ ਸਾਹਿਤਕਾਰ ਚਰਨਜੀਤ ਸਿੰਘ ਪੰਨੂ ਨਾਲ ਰੂਬਰੂ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਬੀæਏæ ਅਤੇ ਐਮæ ਏæ ਦੇ ਵਿਦਿਆਰਥੀਆਂ ਸਮੇਤ ਕਾਲਿਜ ਦੇ ਸਟਾਫ ਮੈਂਬਰਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਪ੍ਰੋਫੇਸਰ ਡਾਕਟਰ ਅਮਰਜੀਤ ਸਿੰਘ ਨੇ ਚਰਨਜੀਤ ਸਿੰਘ ਪੰਨੂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾ ਹੁਣ ਤੱਕ ਇਕ ਨਾਵਲ, ਇਕ ਸਫਰਨਾਮਾ, ਚਾਰ ਕਹਾਣੀ ਸੰਗ੍ਰਿਹ,  ਕਵਿਤਾਵਾਂ ਸਮੇਤ 12 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਭੇਟ ਕੀਤੀਆਂ ਹਨ। ਉਨ੍ਹਾਂ ਦੀ ਤਮੰਨਾ ਸੀ ਕਿ ਉਹ ਗਾਹੇ-ਬਗਾਹੇ ਆਪਣੇ ਵਿਦਿਆਰਥੀਆਂ ਨੂੰ ਬਾਹਰਲੇ ਲੇਖਕਾਂ ਬੁੱਧੀਜੀਵੀਆਂ ਨਾਲ ਮੁਲਾਕਾਤ ਦਾ ਪ੍ਰਬੰਧ ਕਰਨਗੇ ਤਾਂ ਜੋ ਸਿਖਿਆਰਥੀਆਂ ਨੂੰ ਵਿਦੇਸ਼ੀ ਜਾਣਕਾਰੀ ਮਿਲਦੀ ਰਹੇ ਤੇ ਅੱਜ ਇਹ ਪਹਿਲੀ ਸ਼ੁਰੂਆਤ ਉਹ ਚਰਨਜੀਤ ਪੰਨੂ ਤੋਂ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਪਿੰ੍ਰਸੀਪਲ ਡਾਕਟਰ ਜਸਪਾਲ ਸਿੰਘ ਨੇ ਇਸ ਨੂੰ ਸ਼ੁਭ ਸ਼ਗਨ ਦੱਸਿਆ। ਉਨ੍ਹਾ ਅਤਿਥੀ ਦੀਆਂ ਕੁਝ ਕਾਵਿ ਟੁਕੜੀਆਂ ਦਾ ਪਾਠ ਕਰਕੇ ਬਹੁਤ ਸੰਤੁਸ਼ਟੀ ਪ੍ਰਗਟ ਕੀਤੀ ਕਿ ਪੰਨੂ ਸਾਹਿਬ ਜਿਹੇ ਬਾਹਰਲੇ ਲੇਖਕ ਆਪਣੀ ਰੁਝੇਵੇਂ ਭਰਪੂਰ ਜਿੰਦਗੀ ਵਿੱਚੋਂ ਵੀ ਸਮਾਂ ਕੱਢ ਕੇ ਲਿਖਦੇ ਆਪਣੇ ਪਿੱਛੇ ਜੜ੍ਹ ਨਾਲ ਜੁੜੇ ਰਹਿੰਦੇ ਹਨ। ਉਨ੍ਹਾ ਦੀਆਂ ਰਚਨਾਵਾਂ ਵਿੱਚੋਂ ਵਿਦੇਸ਼ੀ ਸਭਿਅਤਾ ਬਾਰੇ ਬੜੀ ਰੌਚਕ ਜਾਣਕਾਰੀ ਮਿਲਦੀ ਹੈ। ਪ੍ਰੋਫੈਸਰ ਹਰਜਿੰਦਰ ਸਿੰਘ ਕਲੇਰ ਨੇ ਇਸ ਮਿਲਨੀ ਦਾ ਸਵਾਗਤ ਕਰਦੇ ‘ਧਰਤੀ ਦੀ ਫੁਲਕਾਰੀ’ ਵਿੱਚੋਂ ਕੁਝ ਕਵਿਤਾਵਾਂ ਦੇ ਹਵਾਲੇ ਦੇ ਕੇ ਸਿਖਿਆਦਾਇਕ ਕਵਿਤਾ ਗਰਦਾਨਕੇ ਭਰਪੂਰ ਪ੍ਰਸ਼ਸਾ ਕੀਤੀ। ਪ੍ਰੋਫੈਸਰ ਰੰਜਨ ਗਰਗ ਨੇ ਵਿਦਿਆਰਥੀਆਂ ਨੂੰ ਇਹ ਰਚਨਾਵਾਂ ਪੜ੍ਹ ਕੇ ਲਾਹਾ ਲੈਣ ਦੀ ਸਲਾਹ ਦਿੱਤੀ। ਚਰਨਜੀਤ ਸਿੰਘ ਪੰਨੂ ਨੇ ਆਪਣੇ ਸਾਹਿਤਕ ਸਫਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਿ ਉਨ੍ਹਾਂ ਆਪਣੀ ਪਹਿਲੀ ਕਾਵਿ ਪੁਸਤਕ M00;ਨਾਨਕ ਰਿਸ਼ਮਾM00; 1969 ਵਿੱਚ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਗੁਰਪੁਰਬਾਂ ਨੂੰ ਸਮ੍ਰਪਿਤ ਛਪਵਾਈ ਸੀ ਜੋ ਪਾਠਕਾਂ ਦੇ ਚੰਗੇ ਹੁੰਗਾਰੇ ਕਾਰਨ ਭਵਿੱਖ ਮਾਰਗ ਦਰਸ਼ਨ ਬਣ ਗਈ। ਉਨ੍ਹਾਂ ਕਾਲਿਜ ਲਾਇਬ੍ਰੇਰੀ ਵਾਸਤੇ ਆਪਣੀਆਂ ਕਿਤਾਬਾਂ ਦਾ ਇਕ ਸੈੱਟ ਭੇਟ ਕਰਦੇ ਪ੍ਰਿੰਸੀਪਲ ਜਸਪਾਲ ਸਿੰਘ, ਪ੍ਰੋਫੈਸਰ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।  ਅਮਰੀਕਾ ਵਿੱਚ ਚੱਲਦੀਆਂ ਸਾਹਿਤਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਜਿਕਰ ਕਰਦੇ ਪੰਨੂ ਸਾਹਿਬ ਨੇ ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦਾ ਸੰਕੇਤ ਦਿੱਤਾ ਕਿ ਇਸ  ਵਾਸਤੇ ਉੱਧਰ ਗੁਰਦੁਆਰੇ ਅਤੇ ਸਾਹਿਤ ਸਭਾਵਾਂ ਬੜੇ ਸੁਚਾਰੂ ਢੰਗ ਨਾਲ ਉਸਾਰੂ ਭੂਮਿਕਾ ਨਿਭਾ ਕੇ ਯੋਗ ਅਗਵਾਈ ਕਰ ਰਹੀਆਂ ਹਨ। ਅਮਰੀਕਾ ਬਾਰੇ ਆਪਣੀ ਬਹੁਪੱਖੀ ਕਵਿਤਾ ‘ਧਰਤੀ ਅਮਰੀਕਾ ਦੀ’ ਸਾਂਝੀ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਸਬੋਧਨ ਹੁੰਦੇ ਸਾਵਧਾਨ ਕੀਤਾ ਕਿ ਇਸ ਉਮਰ ਵਿੱਚ ਹੀ  ਵਿਦੇਸ਼ੀ ਚਕਾਚੌਂਧ ਪੜ੍ਹ ਸੁਣ ਕੇ ਬਾਹਰ ਉਡਾਰੀਆਂ ਭਰਨ ਨੂੰ ਮਨ ਲਲਚਾ ਜਾਂਦਾ ਹੈ ਜਿਸ ਕਰਕੇ ਬਹੁਤ ਜੁਆਨੀਆਂ ਧੋਖੇ ਵਿੱਚ ਖਜਲ-ਖੁਆਰ ਹੁੰਦੀਆਂ ਹਨ। ਅਜੋਕੇ ਸਮੇਂ ਵਿੱਚ ਅਮਰੀਕੀ ਸਵਰਗ ਦੇ ਸੁਪਨੇ ਆਰਥਿਕ ਮੰਦਹਾਲੀ ਨੇ ਧੁੰਦਲੇ ਕਰ ਦਿੱਤੇ ਹਨ ਤੇ ਕਿਤਾਬੀ ਚਕਾਚੌਂਧ ਜਾਂ ਠੱਗ ਲਾੜੇ/ਲਾੜੀਆਂ/ਦਲਾਲਾਂ ਪਿੱਛੇ ਲੱਗ ਕੇ ਵਿਦੇਸ਼ੀ ਹੋੜ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਵੱਲੋਂ ਉਠਾਏ ਸਵਾਲਾਂ/ਨੁਕਤਿਆਂ ਦਾ ਸਪੱਸ਼ਟੀਕਰਨ ਦਿੱਤਾ। ਉਨ੍ਹਾਂ  ਸਲਾਹ ਦਿੱਤੀ ਕਿ ਜੇ ਵਿਦੇਸ਼ ਜਾਣ ਦਾ ਕੋਈ ਸਹੀ ਭਰੋਸੇਯੋਗ ਵਸੀਲਾ ਮਿਲਦਾ ਹੈ ਤਾਂ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉੱਥੇ ਬਿਹਤਰ ਜੀਵਨ ਦੀਆਂ ਸੰਭਨਾਵਾਂ ਚੰਗੇਰੀਆਂ ਹਨ। ਕਾਲਜ ਪ੍ਰਬੰਧਕਾਂ ਅਧਿਕਾਰੀਆਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਮੁੱਖ ਮਹਿਮਾਨ ਚਰਨਜੀਤ ਸਿੰਘ ਪੰਨੂ ਦਾ ਸਨਮਾਨ ਕੀਤਾ ਗਿਆ।

Translate »