ਫ਼ਿਰੋਜ਼ਪੁਰ 29 ਨਵੰਬਰ-ਸ੍ਰੀਮਤੀ ਰੇਖਾ ਮਿੱਤਲ ਜ਼ਿਲ•ਾ ਅਤੇ ਸ਼ੈਸਨ ਜੱਜ ਕਮ-ਚੇਅਰਪਰਸਨ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਵਿਅਕਤੀਆਂ ਨੂੰ ਪੈਰਾ ਲੀਗਲ ਵਲੰਟੀਅਰ ਬਣਾਉਣ ਲਈ ਦਿੱਤੀ ਜਾ ਰਹੀਂ ਟਰੇਨਿੰਗ ਦੇ ਤੀਜੇ ਬੈਚ ਦੇ ਛੇਵੇਂ ਅਤੇ ਅਖੀਰਲੇ ਸ਼ੈਸਨ ਦੀ ਟਰੇਨਿੰਗ ਅੱਜ ਬਾਰ ਰੂਮ, ਜ਼ਿਲ•ਾ ਕਚਹਿਰੀਆਂ ਵਿਖੇ ਮੁਕੰਮਲ ਹੋਈ। ਇਸ ਟਰੇਨਿੰਗ ਵਿਚ ਸ੍ਰੀ ਕਰਨੈਲ ਸਿੰਘ ਸਿਵਲ ਜੱਜ ਕਮ-ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਵੱਲੋਂ ਵਲੰਟੀਅਰਾਂ ਨੂੰ ਫੌਜਦਾਰੀ ਕਾਨੂੰਨਾਂ, ਚੈਕ ਬਾਊਂਸ ਅਤੇ ਪ੍ਰੋਨੋਟਾਂ ਦੇ ਕੇਸਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਸੁਰਿੰਦਰ ਸਚਦੇਵਾ ਏ.ਡੀ.ਏ. (ਲੀਗਲ ਸਰਵਿਸਸ), ਸ੍ਰੀ ਸੁਖਵਿੰਦਰ ਸਿੰਘ ਜੇ.ਐਮ.ਆਈ.ਸੀ., ਸ੍ਰੀ ਪ੍ਰਦੀਪ ਸਿੰਗਲ ਜੇ.ਐਮ.ਆਈ. ਸੀ ਅਤੇ ਸ੍ਰੀ ਰਾਜ ਕੁਮਾਰ ਵਿੱਜ ਐਡਵੋਕੇਟ ਅਤੇ ਪੈਰਾ ਲੀਗਲ ਵਲੰਟੀਅਰ ਹਾਜ਼ਰ ਸਨ। ਇਨ•ਾਂ ਪੈਰਾ ਲੀਗਲ ਵਲੰਟੀਅਰਾਂ ਨੂੰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਵੱਲੋਂ ਸ੍ਰੀ ਕਰਨੈਲ ਸਿੰਘ ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਨੇ ਸ਼ਨਾਖਤੀ ਕਾਰਡ ਵੰਡੇ।
ਇਸ ਮੌਕੇ ਸ੍ਰੀ ਕਰਨੈਲ ਸਿੰਘ ਸਿਵਲ ਜੱਜ (ਸੀਨੀਅਰ ਡਵੀਜ਼ਨ) ਨੇ ਕਿਹਾ ਕਿ ਪੈਰਾ ਲੀਗਲ ਵਲੰਟੀਅਰ ਤਿਆਰ ਕਰਨ ਦਾ ਅਸਲ ਮੰਤਵ ਸਮਾਜ ਵਿਚ ਕਾਨੂੰਨੀ ਅਧਿਕਾਰਾਂ ਅਤੇ ਫਰਜ਼ਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਲੋਕ ਆਪਣੇ ਕਾਨੂੰਨੀ ਅਧਿਕਾਰ ਲੈਣ ਲਈ ਸਹੀਂ ਫੋਰਮ ਤੱਕ ਪਹੁੰਚ ਕਰ ਸਕਣ। ਉਨ•ਾਂ ਟਰੇਡ ਪੈਰਾ ਲੀਗਲ ਵਲੰਟੀਅਰਜ਼ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਟਰੇਨਿੰਗ ਖਤਮ ਹੋਣ ਉਪਰੰਤ ਹੁਣ ਉਨ•ਾਂ ਦਾਂ ਇਹ ਫਰਜ਼ ਬਣਦਾ ਹੈ ਕਿ ਉਹ ਅੱਗੇ ਆਮ ਲੋਕਾਂ ਨੂੰ ਵੱਖ-ਵੱਖ ਕਾਨੂੰਨੀ ਸੇਵਾਵਾਂ/ਸਹਾਇਤਾ ਸਕੀਮਾਂ ਬਾਰੇ ਜਾਗਰੂਕ ਕਰਨ। ਉਨ•ਾਂ ਕਿਹਾ ਕਿ ਇਸ ਤੋਂ ਬਾਅਦ ਪਿੰਡਾਂ ਵਿਚ ਲੀਗਲ ਏਡ ਕਲੀਨਿਕ ਖੋਲ•ਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਉਨ•ਾਂ ਦੇ ਪਿੰਡਾਂ ਵਿਚ ਹੀ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।