ਅੰਮ੍ਰਿਸਤਰ, 29 ਨਵੰਬਰ- ਪੰਜਾਬ ਸਰਕਾਰ ਵੱਲੋਂ ਡੇਅਰੀ ਫਾਰਮਿੰਗ ਨੂੰ ਉਤਸ਼ਾਹਤ ਕਰਨ ਲਈ ਇਕ ਡੇਅਰੀ ਉਦਮ ਸਿਖਲਾਈ ਸਕੀਮ ਮਿਤੀ 12.12.2011 ਤੋਂ 25.12.2011 ਤੱਕ 45 ਦਿਨਾਂ ਸਿਖਲਾਈ ਕੋਰਸ ਚਲਿÂਆ ਜਾ ਰਿਹਾ ਹੈ। ਇਸ ਸਕੀਮ ਤਹਿਤ ਘੱਟੋ ਘੱਟ ਦਸਵੀਂ ਪਾਸ ਵਿਅਕਤੀ, ਜਿੰਨਾਂ ਕੋਲ ਘੱਟੋ ਘੱਟ ਦਸ ਜਾਂ ਦਸ ਤੋਂ ਵੱਧ ਦੁਧਾਰੂ ਪਸ਼ੂ ਮੌਜੂਦ ਹਨ ਜਾਂ ਆਪਣਾ ਹਾਈ-ਟੈਕ ਡੇਅਰੀ ਫਾਰਮ ਬਣਾਇਆ ਹੋਇਆ ਹੈ। ਆਪਣੇ ਪਸ਼ੂਆਂ ਨੂੰ ਗਰਭਦਾਨ ਕਰਨ, ਉਨ੍ਹਾਂ ਨੂੰ ਚੈਕ ਕਰਨ ਅਤੇ ਖਾਦ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਜਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਚਾਹਵਾਨ ਵਿਅਕਤੀਆਂ ਲਈ 5 ਦਸੰਬਰ 2011 ਨੂੰ ਇੰਟਰਵਿਊ ਰੱਖੀ ਗਈ ਹੈ। ਚਾਹਵਾਨ ਵਿਅਕਤੀ ਲੋੜੀਂਦੇ ਦਸਤਾਵੇਜ ਲੈ ਕੇ ਮਿਤੀ 5 ਦੰਸਬਰ, 2011 ਨੂੰ ਸਵੇਰੇ 9:30 ਵਜੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਵੇਰਕਾ ਨੇੜੇ ਟੈਲੀਫੋਨ ਐਕਸਚੈਂਜ ਵਿਖੇ ਇੰਟਰਵਿਊ ਲਈ ਹਾਜਰ ਹੋ ਸਕਦੇ ਹਨ। ਚੁਣੇ ਗਏ ਵਿਅਕਤੀਆਂ ਨੂੰ ਮੌਕੇ ਤੇ ਹੀ 3000/- ਰੁਪਏ ਸਿਖਲਾਈ ਫੀਸ ਜਮਾਂ ਕਰਵਾਉਣੀ ਪਵੇਗੀ।