November 29, 2011 admin

ਖਾੜਕੂਵਾਦ ਦੌਰਾਨ ਸੇਵਾ ਮੁਕਤ ਹੋਏ ਫੌਜੀਆਂ ਨੂੰ ਦਿੱਤੇ ਕਰਜਿਆਂ ਦਾ ਯਕਮੁਸ਼ਤ ਨਿਪਟਾਰਾ ਕੀਤਾ ਜਾਵੇਗਾ – ਕੈਪਟਨ ਬਾਠ

ਚੰਡੀਗੜ•, 29 ਨਵੰਬਰ: ਪੰਜਾਬ ਸਰਕਾਰ ਵਲੋ’ ਸਾਬਕਾ ਫੌਜੀਆਂ ਦੀ ਭਲਾਈ ਲਈ ਸਿਰੋਮਣੀ ਅਕਾਲੀ-ਭਾਜਪਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਦਿਆਂ  ਖਾੜਕੂਵਾਦ ਦੌਰਾਨ ਸੇਵਾ ਮੁਕਤ ਹੋਏ ਫੌਜੀਆਂ ਨੂੰ ਦਿੱਤੇ ਕਰਜਿਆਂ ਵਿਚੋ’ ਜਿਹੜੇ ਫੌਜੀ ਕਰਜਾ ਵਾਪਸ ਨਹੀ ਕਰ ਸਕੇ ਉਨਾਂ ਨੂੰ ਇੱਕ ਮੌਕਾ ਹੋਰ ਦਿੰਦਿਆਂ ਫੈਸਲਾ ਲਿਆ ਗਿਆ ਹੈ ਕਿ ਉਹਨਾਂ  ਦੇ ਮੂਲ ਰਕਮ ਵਾਪਸ ਕਰਨ ਉਪਰੰਤ ਉਨਾਂ ਦੇ ਕਰਜਿਆਂ ਦਾ ਯਕਮੁਸ਼ਤ ਨਿਪਟਾਰਾ ਕਰ ਦਿੱਤਾ ਜਾਵੇਗਾ।
ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਦੇ ਪ੍ਰਵਾਸੀ ਭਾਰਤੀ ਅਤੇ ਸਾਬਕਾ ਫੌਜੀਆਂ ਦੇ ਭਲਾਈ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਦੱਸਿਆ  ਕਿ ਇਸ ਸਬੰਧੀ ਪ੍ਰਮੁੱਖ ਸਕੱਤਰ ਉਦਯੋਗ, ਪੰਜਾਬ ਵਿੱਤ ਨਿਗਮ ਦੇ ਐਮ.ਡੀ ਅਤੇ ਵਿੱਤ ਵਿਭਾਗ ਦੇ ਨੁਮਾਇੰਦੇ ਅਧੀਨ ਬਣਾਈ ਗਈ ਇੱਕ ਕਮੇਟੀ ਦੀਆਂ ਸਿਫਾਰਸਾਂ ਤੇ ਇਹ ਫੈਸਲਾ ਲਿਆ ਗਿਆ ਹੈ । ਕੈਪਟਨ ਬਾਠ ਨੇ ਦੱਸਿਆ ਕਿ ਗੈਲੇਂਟਰੀ ਅਵਾਰਡ ਜੇਤੂਆ ਅਤੇ ਦੂਸਰੇ ਮੈਡਲ ਜੇਤੂਆਂ ਨੂੰ ਜੋ ਯਕਮੁਸਤ ਅਤੇ ਪ੍ਰਤੀ ਮਹੀਨਾ ਭੱਤੇ ਦਿਤੇ ਜਾਂਦੇ ਹਨ ਉਹਨਾਂ ਵਿਚ ਵੀ 10 ਫੀਸਦੀ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ।    ਇਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਵਿੱਤ ਨਿਗਮ ਵਲੋਂ ਉਸ ਵਕਤ 185 ਫੌਜੀਆਂ ਨੂੰ ਕਰਜ਼ਾ ਦਿਤਾ ਗਿਆ ਸੀ ਅਤੇ ਉਹਨਾਂ ਵਿਚੋਂ ਕੇਵਲ 62 ਫੌਜੀ ਰਹਿ ਗਏ ਸਨ, ਜਿਹਨਾਂ ਨੇ ਇਹ ਕਰਜ਼ਾ ਮੋੜਨ ਤੋਂ ਅਸਮਰਥਾ ਪ੍ਰਗਟਾਈ ਹੈ ਅਤੇ ਸਰਕਾਰ ਨੇ ਇਸ ਨੂੰ ਹਮਦਰਦੀ ਨਾਲ ਵਿਚਾਰਦਿਆਂ ਹੋਇਆਂ ਉਕਤ ਫੈਸਲਾ ਲਿਆ ਹੈ।

Translate »