November 29, 2011 admin

ਕਿਸਾਨ ਔਰਤਾਂ ਲਈ ਲਗਾਇਆ ਗਿਆ ਸਿਖਲਾਈ ਕੋਰਸ ਸਫਲਤਾਪੂਰਵਕ ਸਮਾਪਤ।

ਫਤਹਿਗੜ•  ਸਾਹਿਬ 29 ਨਵੰਬਰ:  ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ• ਸਾਹਿਬ ਵਲੋਂ ਘਰੇਲੂ ਪੱਧਰ ਤੇ ਫਲਾਂ ਅਤੇ ਸਬਜੀਆਂ ਦੀ ਸਾਂਭ ਸੰਭਾਲ ਸੰਬੰਧੀ 16-28 ਨਵੰਬਰ 2011 ਤੱਕ ਕਿਸਾਨ ਔਰਤਾਂ ਦਾ ਸਿਖਲਾਈ ਕੋਰਸ ਲਗਾਇਆ ਗਿਆ। ਇਸ  ਕੋਰਸ ਵਿੱਚ ਵੱਖ- ਵੱਖ ਪਿੰਡਾਂ ਦੀਆਂ ਲੜਕੀਆਂ ਅਤੇ ਕਿਸਾਨ ਔਰਤਾਂ ਨੇ ਹਿੱਸਾ ਲਿਆ। ਇਸ ਕੋਰਸ ਵਿੱਚ ਗ੍ਰਹਿ ਵਿਗਿਆਨ ਦੇ ਮਾਹਿਰ ਡਾ.ਨਵਜੋਤ ਕੋਰ ਨੇ ਔਰਤਾਂ ਨੂੰ ਗਾਜਰ, ਗੋਭੀ, ਸ਼ਲਗਮ , ਗਲਗਲ ,ਅਦਰਕ , ਭਰਵੀਆਂ ਲਾਲ ਮਿਰਚਾਂ  ਅਤੇ ਮਟਰਾਂ ਦਾ ਅਚਾਰ, ਸੇਬ, ਅਦਰਕ ਅਤੇ ਰਲੇ ਮਿਲੇ ਫਲਾਂ ਦਾ ਜੈਮ, ਸੇਬ ਦੀ ਚਟਣੀ, ਆਉਲੇ ਅਤੇ ਗਾਜਰ ਦਾ ਮੁਰੱਬਾ ਆਦਿ ਤਿਆਰ ਕਰਨ ਦੀ ਸਿਖਲਾਈ ਦਿੱਤੀ। ਉਨਾਂ ਨੇ ਜੈਮ, ਚਟਣੀ ਅਤੇ ਅਚਾਰ ਬਣਾਉਣ ਵੇਲੇ ਵਰਤਣ ਵਾਲੀਆਂ ਸਾਵਧਾਨੀਆਂ ਅਤੇ ਉਨਾਂ ਵਿੱਚ ਪੈਣ ਵਾਲੇ ਨੁਕਸ ਅਤੇ ਉਨਾਂ ਦੇ ਉਪਾਅ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ। ਕੋਰਸ ਦੇ ਅਖੀਰਲੇ ਦਿਨ ਜੈਮ, ਚਟਣੀ ਅਤੇ ਅਚਾਰ  ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਮੋਕੇ ਪਿੰਡ ਅਮਰਾਲਾ ਦੀ ਕੁਲਵੰਤ ਕੋਰ ਨੇਂ ਹਲਦੀ ਦਾ ਅਚਾਰ ਪਾਉਣ ਲਈ ਪਹਿਲਾ ਸਥਾਨ ਪ੍ਰਾਪਤ ਕੀਤਾ, ਗਾਜਰ ਦੀ ਚਟਣੀ ਲਈ ਸ਼ਰਨਜੀਤ ਕੋਰ ਨੇ ਦੂਜਾ ਅਤੇ ਨਸ਼ਵਿੰਦਰ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੋਕੇ ਨਬਾਰਡ ਦੇ ਏ.ਜੀ.ਐਮ.ਸ੍ਰੀ ਸ਼ਸ਼ੀ ਕੁਮਾਰ  ਨੇ ਲੜਕੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ  ਕਰਨ ਲਈ ਬੈਂਕਾਂ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੇਹਰ ਬਾਬਾ ਚੈਰੀਟੇਬਲ ਟਰਸਟ ਤੋਂ ਆਏ ਸਲਾਹਕਾਰ ਸਪਨਾ ਬਜਾਜ ਨੇ ਕੇ.ਵੀ.ਕੇ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੜਕੀਆਂ ਇਸ ਟ੍ਰੇਨਿੰਗ ਤੋਂ ਬਾਅਦ ਪਿੰਡਾਂ ਵਿੱਚ ਹੋਰ ਲੜਕੀਆਂ ਨੂੰ ਆਚਾਰ,ਚਟਨੀਆਂ ਅਤੇ ਮੁਰੱਬੇ ਬਣਾਉਣ ਦੀ ਟਰੇਨਿੰਗ ਦੇ ਕੇ  ਰੋਜ਼ਗਾਰ ਹਾਸਲ ਕਰ ਸਕਦੀਆਂ ਹਨ। ਉਨਾਂ  ਲੜਕੀਆਂ ਨੂੰ ਆਪਣੇ ਪੈਰਾਂ ਤੇ ਖੁਦ ਖੜੇ ਹੋਣ ਲਈ ਪ੍ਰੇਰਿਤ ਕੀਤਾ।  ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ.ਹਰਿੰਦਰ ਸਿੰਘ ਨੇ ਨਬਾਰਡ ਅਤੇ ਮੇਹਰ ਬਾਬਾ ਚੈਰੀਟੇਬਲ ਟਰਸਟ ਤੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸਿਖਲਾਈ ਕੋਰਸ ਵਿੱਚ ਜਿਨਾਂ ਲੜਕੀਆਂ ਦੀ ਹਾਜਰੀ 100 ਫੀਸਦੀ ਹੈ, ਉਨਾਂ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵਲੋਂ ਸਰਟੀਫਿਕੇਟ ਦਿੱਤੇ ਜਾਣਗੇ ।

Translate »