November 29, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ 3 ਹਫਤਿਆਂ ਦਾ ਰਿਫਰੈਸ.ਰ ਕੋਰਸ ਸਮਾਪਤ

ਅੰਮ੍ਰਿਤਸਰ, 29 ਨਵੰਬਰ – ਅਜੋਕੇ ਸਾਇੰਸ ਅਤੇ ਤਕਨੀਕ ਦੇ ਯੁੱਗ ਚ ਚਾਹੇ ਹਰ ਕਈ ਸਾਇੰਸ ਅਤੇ ਤਕਨੀਕ ਸੰਬੰਧੀ ਵਿਸਿ.ਆਂ ਨੂੰ ਅਪਨਾਉਣ *ਤੇ ਜ.ੋਰ ਦੇ ਰਿਹਾ ਹੈ ਪਰ ਸਮਾਜਿਕ ਵਿਗਿਆਨਾਂ ਨੂੰ ਕਿਸੇ ਵੀ ਹਾਲਤ ਵਿਚ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ| ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਅਤੇ ਕਾਨੂੰਨ ਵਿਭਾਗ ਦੀ ਪ੍ਰੋਫੈਸਰ, ਡਾ. ਰਾਜਿੰਦਰਜੀਤ ਕੌਰ ਪੁਆਰ ਨੇ ਅਕਾਦਮਿਕ ਸਟਾਫ ਕਾਲਜ *ਚ ਚੱਲ ਰਹੇ 3^ਹਫਤਿਆਂ ਦੇ ਰਿਫਰੈਸ.ਰ ਕੋਰਸ ਦੇ ਸਮਾਪਨ ਸਮਾਰੋਹ ਦੌਰਾਨ ਆਪਣੇ ਮੁੱਖ ਸੰਬੋਧਨ ਸਮੇਂ ਪ੍ਰਗਟ ਕੀਤੇ| ਇਹ ਰਿਫਰੈਸ.ਰ ਕੋਰਸ 9 ਤੋਂ 29 ਨਵੰਬਰ ਤਕ ਚਲਿਆ|
     ਸਮਾਜਿਕ ਵਿਗਿਆਨਾਂ *ਤੇ ਆਧਾਰਿਤ ਇਸ ਰਿਫਰੈਸ.ਰ ਕੋਰਸ *ਚ ਇਤਿਹਾਸ, ਸੋਸਿ.ਓਲੋਜੀ, ਰਾਜਨੀਤੀ ਵਿਗਿਆਨ, ਸਾਈਕੋਲੋਜ.ੀ, ਐਂਥ੍ਰੋਪੋਲੋਜੀ ਅਤੇ ਫਿਲਾਸਫੀ ਵਿਸਿ.ਆਂ ਨੂੰ ਮ੍ਰੁੱਖ ਤੌਰ *ਤੇ ਸ.ਾਮਿਲ ਕੀਤਾ ਗਿਆ| ਕੋਰਸ ਦੇ ਕੋਆਰਡੀਨੇਟਰ ਹਿਸਟਰੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ, ਡਾ. ਹਰੀਸ. ਚੰਦਰ ਸ.ਰਮਾ ਨੇ ਦੱਸਿਆ ਕਿ ਇਹ ਕੋਰਸ ਮੁੱਖ ਤੌਰ *ਤੇ  ਸਮਾਜਿਕ ਵਿਗਿਆਨਾਂ ਨੂੰ ਸਮਕਾਲੀਨ ਸਮੱਸਿਆਵਾਂ ਵਿਸ.ੇ *ਤੇ ਆਧਾਰਿਤ ਸੀ| ਇਹ ਵਿਸ.ਾ ਚੁਨਣ ਦਾ ਮੁੱਖ ਕਾਰਣ ਵਿਸ.ਵੀਕਰਣ ਦੇ ਦੌਰ *ਚ ਸਮਾਜਿਕ ਵਿਗਿਆਨਾਂ ਵਿਚ ਵੱਧ ਰਿਹਾ ਦਬਾਅ ਸੀ| ਇਸ ਵਿਸ.ੇ *ਤੇ ਵੱਖ^ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਸਤੁਤ ਕੀਤੇ ਅਤੇ ਸਮਾਜਿਕ ਵਿਗਿਆਨਾਂ ਦੀ ਵੈਸ.ਵੀਕਰਨ ਦੇ ਦੌਰ ਚ ਲੋੜ *ਤੇ ੦ੋਰ ਪਾਇਆ|
     ਇਹ ਕੋਰਸ ਵਿਚ ਮਹਾਂਰਾਸ.ਟਰਾ, ਆਸਾਮ, ਉਤਰਾਂਚਲ ਅਤੇ ਹਿਮਾਚਲ ਦੇ ਕਾਲਜਾਂ ਤੋਂ ਆਏ ਅਧਿਆਪਕਾਂ ਨੇ ਹਿੱਸਾ ਲਿਆ| ਰਿਫ੍ਰੈਸ.ਰ ਕੋਰਸ *ਚ ਪ੍ਰੋ. ਜੇ.ਐਸ. ਗਰੇਵਾਲ, ਪ੍ਰੋ. ਐਚ.ਕੇ. ਪੁਰੀ ਅਤੇ ਪ੍ਰੋ. ਲਖਵਿੰਦਰ ਨੇ 19ਵੀਂ ਸਦੀ ਦੀਆਂ ਉਦਾਹਰਨਾ ਦੇ ਕੇ ਦੇਸ. ਦੀ ਵੰਡ, ਸੰਸਾਰ ਪੱਧਰ ਦੇ ਮਾਮਲੇ, ਆਰਥਿਕਤਾ ਦੀ ਸੱਮਸਿਆ ਅਤੇ ਵਾਤਾਵਰਣ ਨਾਲ ਸਬੰਧਤ ਸਮੱਸਿਆਵਾਂ ਬਾਰੇ ਵਿਸਿ.ਆਂ ਬਾਰੇ ਦੱਸ ਕੇ ਸਮਾਜਿਕ ਵਿਗਿਆਨਾਂ ਦੇ ਮਹੱਤਵ *ਤੇ ਜ.ੋਰ ਦਿੱਤਾ|
ਕੋਰਸ ਦੇ ਕੋਆਰਡੀਨੇਟਰ ਹਿਸਟਰੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ, ਡਾ. ਹਰੀਸ. ਚੰਦਰ ਸ.ਰਮਾ ਨੇ ਕੋਰਸ ਦੇ ਸੰਚਾਲਨ *ਚ ਸਹਿਯੋਗ ਲਈ ਡਾ. ਜਗਰੂਪ ਸਿੰਘ ਸੇਖੋਂ, ਡਾ. ਕੁਲਦੀਪ ਸਿੰਘ, ਡਾ. ਸਤੀਸ. ਵਰਮਾ ਅਤੇ ਡਾ. ਆਦਰਸ.ਪਾਲ ਵਿਗ ਅਤੇ ਸਮਾਜਿਕ ਵਿਗਿਆਨਾਂ ਦੀ ਡੀਨ, ਡਾ. ਰਾਧਾ ਸ.ਰਮਾ ਦਾ ਵਿਸ.ੇਸ. ਤੌਰ *ਤੇ ਧੰਨਵਾਦ ਕੀਤਾ| ਡਾ. ਪੁਆਰ ਨੇ ਰਿਫਰੈਸ.ਰ ਕੋਰਸ ਵਿਚ ਹਿੱਸਾ ਲੈਣ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਵੰਡੇ|

Translate »