November 30, 2011 admin

ਗੁਰਮਤਿ ਕੁਇਜ਼ ਮੁਕਾਬਲਾ ਕਰਵਾਇਆ ਗਿਆ

ਨਵੀਂ ਦਿੱਲੀ : ਯੰਗ ਸਿੱਖ ਕਲਚਰਲ ਐਸੋਸੀਏਸ਼ਨ ਵਲੋਂ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ , ਰਜਿੰਦਰ ਨਗਰ ਵਿਖੇ ਕਰਵਾਏ ਗਏ ਗੁਰਮਤਿ ਕੁਇਜ਼ ਮੁਕਾਬਲੇ ਵਿਚ ੧੫੦ ਦੇ ਕਰੀਬ ਬੱਚਿਆਂ, ਨੌਜਵਾਨਾਂ ਅਤੇ ਵੱਡੀ ਉਮਰ ਦੇ ਵਿਅਕਤੀਆਂ ਨੇ ਹਿਸਾ ਲਿਆ। ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ, ਨਾਨਕ ਪਿਆਓ , ਵਸੰਤ ਵਿਹਾਰ, ਸੰਤ ਸੁਜਾਨ ਸਿੰਘ ਇੰਟਰਨੈਸ਼ਨਲ ਸਕੂਲ਼ ਅਤੇ ਭਾਈ ਜੋਗਾ ਸਿੰਘ ਪਬਲਿਕ ਸਕੂਲ, ਫੈਜ਼ ਰੋਡ ਕਰੋਲ ਬਾਗ ਦੇ ਬੱਚਿਆਂ ਨੇ ਭਾਰੀ ਗਿਣਤੀ ਵਿਚ ਭਾਗ ਲਿਆ। ਦੂਰ-ਦੁਰਾਡੇ ਹੋਰਨਾਂ ਕਈ ਸਕੂਲਾਂ ਦੇ ਬੱਚਿਆਂ ਅਤੇ ਸੰਗਤ ਨੇ ਵੀ ਬੜੇ ਉਤਸ਼ਾਹ ਨਾਲ ਜ਼ਬਾਨੀ, ਆਡੀਓ, ਵੀਡੀਓ ਰਾਹੀਂ ਪੁਛੇ ਗਏ ਹਰ ਤਰ੍ਹਾਂ ਦੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਇਨਾਮ ਜਿੱਤੇ।

Translate »