ਅੰਮ੍ਰਿਤਸਰ, ਨਵੰਬਰ 30 : ਰਾਸ਼ਟਰੀ ਏਕਤਾ ਕੈਂਪ ਵਲੋਂ ਕਲਕੱਤਾ(ਬੰਗਾਲ) ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਹਰਿਆਣੇ ਦੀਆਂ ਲੜਕੇ-ਲੜਕੀਆਂ ਨੇ ਨਹਿਰੂ ਯੂਵਾ ਕੇਂਦਰ ਹੋਸ਼ਿਆਰਪੁਰ ਵਿਖੇ ਪਿਛਲੇ ਦਿਨੀ ਇਕ ਸਾਝਾਂ ਕੈਂਪ ਲਗਾਇਆ ਗਿਆ ਸੀ। ਇਸ ਕੈਂਪ ਲਗਾਉਣ ਤੋਂ ਬਾਅਦ ਸਮੂਹ ਸਟੇਟਾਂ ਦੇ ਲੜਕੇ-ਲੜਕੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਤਕ ਹੋਏ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਖੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਇਕ ਸਮੇਂ ਹਜ਼ਾਰਾ ਸਰਧਾਲੂਆਂ ਨੂੰ ਲੰਗਰ ਛਕਦਿਆਂ ਵੇਖ ਕੇ ਬਹੁਤ ਹੀ ਪ੍ਰਸੰਨ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਜਲਿਆਂ ਵਾਲੇ ਬਾਗ ਸ਼ਹੀਦੀ ਯਾਦਗਰ ਦੇ ਨੇੜੇ ਜਾ ਕੇ ਉਨ੍ਹਾਂ ਨੇ ਭਾਰਤ ਦੇਸ਼ ਦੀ ਕੋਮੀ ਏਕਤਾ ਅਤੇ ਅਖੰਡਤਾ ਲਈ ਕਾਮਨਾ ਕੀਤੀ ਤੇ ਬਾਅਦ ਵਿਚ ਵਾਗਹਾ ਬਾਰਡਰ ਅਟਾਰੀ ਹੱਦ ਤੇ ਪਰੇਡ ਵੇਖੀ। ਇਸ ਰਾਸ਼ਟਰੀ ਏਕਤਾ ਕੈਂਪ ਦੀ ਅਗਵਾਈ ਸੈਮਸਨ ਮਸੀਹ, ਯੂਥ ਕੋਆਡੀਨੇਟਰ, ਨਹਿਰੂ ਯੂਵਾ ਕੇਂਦਰ ਹੁਸ਼ਿਆਰਪੁਰ ਅਤੇ ਅੰਤਰਰਾਸ਼ਟਰੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਦਿਦਾਰ ਗਿੱਲ ਲਾਫਟਰ ਦਾ ਮਾਸਟਰ ਤੇ ਫਿਲਮੀ ਅਦਾਕਾਰ ਤੇਜ਼ੀ ਸੰਧੂ ਤੇ ਸਮਾਜ ਸੁਧਾਰ ਸੰਸਥਾ ਦੇ ਕੌਮੀ ਪ੍ਰਧਾਨ ਸ੍ਰ. ਰਣਜੀਤ ਸਿੰਘ ਭੋਮਾ ਆਦਿ ਤਿੰਨ ਸੌ ਦੇ ਕਰੀਬ ਲੜਕੇ-ਲੜਕੀਆਂ ਸ਼ਾਮਿਲ ਸਨ।