ਪੰਜਾਬ ਵਿੱਚ49 ਆਈ.ਏ.ਐਸ. ਅਫਸਰਾਂ ਦੀ ਘਾਟ
ਨਵੀਂ ਦਿੱਲੀ, 30 ਨਵੰਬਰ, 2011
ਕੇਂਦਰੀ ਅਮਲਾ ਤੇ ਜਨਤਕ ਸ਼ਿਕਾਇਤਾਂ ਬਾਰੇ ਰਾਜ ਮੰਤਰੀ ਸ਼੍ਰੀ ਵੀ.ਨਾਰਾਇਣਸਵਾਮੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਜਾਣਕਾਰੀ ਦਿੱਤੀ ਕਿ ਇਸ ਸਾਲ ਪਹਿਲੀ ਜਨਵਰੀ ਨੂੰ ਦੇਸ਼ ਵਿੱਚ 1589 ਆਈ.ਏ.ਐਸ. ਅਫਸਰਾਂ ਦੀ ਘਾਟ ਸੀ । ਉਨਾਂ• ਦੱਸਿਆ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 677 ਅਹੁਦੇ ਮਨਜ਼ੂਰ ਹਨ ਪਰ ਇਨਾਂ• ਵਿੱਚੋਂ 4 ਹਜ਼ਾਰ 488 ਅਹੁਦਿਆਂ ਉਤੇ ਆਈ.ਏ.ਐਸ. ਅਫਸਰ ਤੈਨਾਤ ਸਨ। ਉਨਾਂ• ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪੰਜਾਬ ਲਈ 221 ਆਈ.ਏ.ਐਸ. ਅਫਸਰਾਂ ਦੀਆਂ ਅਸਾਮੀਆਂ ਨਿਰਧਾਰਿਤ ਹਨ ਪਰ 172 ਅਸਾਮੀਆਂ ਉਤੇ ਹੀ ਆਈ.ਏ.ਐਸ. ਅਧਿਕਾਰੀ ਤੈਨਾਤ ਸਨ।
ਅਕਤੂਬਰ ਮਹੀਨੇ ਵਿੱਚ 30 ਲੱਖ 69 ਹਜ਼ਾਰ ਟਨ ਯੂਰੀਆ ਖਾਦ ਵੱਖ ਵੱਖ ਰਾਜਾਂ ਨੂੰ ਭੇਜੀ ਗਈ
ਨਵੀਂ ਦਿੱਲੀ, 30 ਨਵੰਬਰ, 2011
ਅਕਤੂਬਰ ਮਹੀਨੇ ਵਿੱਚ 30 ਲੱਖ 69 ਹਜ਼ਾਰ ਟਨ ਯੂਰੀਆ ਖਾਦ ਵੱਖ ਵੱਖ ਰਾਜਾਂ ਨੂੰ ਭੇਜੀ ਗਈ ਹੈ । ਅਕਤੂਬਰ ਮਹੀਨੇ ਵਿੱਚ 24 ਲੱਖ 92 ਹਜ਼ਾਰ ਟਨ ਯੂਰੀਆ ਖਾਦ ਦਾ ਭੰਡਾਰ ਸੀ ਤੇ ਸਾਰੇ ਰਾਜਾਂ ਵਿੱਚ ਯੂਰੀਆ ਦੀ ਉਪਲਬੱਧਤਾ ਤਸੱਲੀ ਬਖ਼ਸ ਸੀ। ਇਸ ਸਾਲ 31 ਅਕਤੂਬਰ ਤੱਕ 1 ਕਰੋੜ 61 ਲੱਖ 96 ਹਜ਼ਾਰ ਮੀਟ੍ਰਿਕ ਟਨ ਯੂਰੀਆ ਖਾਦ ਦੀ ਵਿੱਕਰੀ ਹੋਈ ਹੈ ਜੋ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ 8.12 ਫੀਸਦੀ ਵਧੇਰੇ ਹੈ। ਅਕਤੂਬਰ ਮਹੀਨੇ ਵਿੱਚ 17 ਲੱਖ 42 ਹਜ਼ਾਰ ਮੀਟ੍ਰਿਕ ਟਨ ਦੇ ਟੀਚੇ ਦੇ ਮੁਕਾਬਲੇ 19 ਲੱਖ 1 ਹਜ਼ਾਰ ਮੀਟ੍ਰਿਕ ਟਨ ਯੂਰੀਆ ਖਾਦ ਦਾ ਉਤਪਾਦਨ ਹੋਇਆ। ਡੀ.ਏ.ਪੀ. ਖਾਦ ਦੇ ਉਤਪਾਦਨ ਵਿੱਚ ਕਮੀ ਦਰਜ ਕੀਤੀ ਗਈ ਹੈ। 4 ਲੱਖ 24 ਹਜ਼ਾਰ ਮੀਟ੍ਰਿਕ ਟਨ ਦੇ ਮੁਕਾਬਲੇ 2 ਲੱਖ 72 ਹਜ਼ਾਰ ਟਨ ਦਾ ਉਤਪਾਦਨ ਹੋਇਆ ਹੈ। ਅਕਤੂਬਰ ਮਹੀਨੇ ਵਿੱਚ 7 ਲੱਖ 95 ਹਜ਼ਾਰ ਮੀਟ੍ਰਿਕ ਟਨ ਯੂਰੀਆ ਖਾਦ ਬ ਰਾਮਦ ਕੀਤੀ ਗਈ ਹੈ।
ਕੇਂਦਰ ਸਰਕਾਰ ਵੱਲੋਂ ਕਨਟੋਨਮੈਂਟ ਬੋਰਡ ਜਲੰਧਰ ਵੱਲੋਂ ਚੁੰਗੀ ਵਸੂਲੀ ਬੰਦ ਕਰਨ ਸਬੰਧੀ ਨੋਟੀਫਿਕੇਸ਼ਨ ਨੂੰ ਪ੍ਰਵਾਨਗੀ
ਨਵੀਂ ਦਿੱਲੀ, 30 ਨਵੰਬਰ, 2011
ਕੇਂਦਰ ਸਰਕਾਰ ਨੇ ਕਨਟੋਨਮੈਂਟ ਬੋਰਡ ਜਲੰਧਰ ਵੱਲੋਂ ਚੁੰਗੀ ਦੀ ਵਸੂਲੀ ਬੰਦ ਕਰਨ ਸਬੰਧੀ ਨੋਟੀਫਿਕੇਸ਼ਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਫਿਰੋਜ਼ਪੁਰ ਕਨਟੋਨਮੈਂਟ ਬੋਰਡ ਵੱਲੋਂ ਚੁੰਗੀ ਦੀ ਵਸੂਲੀ ਰੋਕਣ ਸਬੰਧੀ ਨੋਟੀਫਿਕੇਸ਼ਨ ਸਰਕਾਰ ਦੇ ਵਿਚਾਰ ਅਧੀਨ ਹੈ। ਕੇਂਦਰੀ ਰੱਖਿਆ ਮੰਤਰੀ ਸ਼੍ਰੀ ਏ.ਕੇ.ਐਂਟੋਨੀ ਨੇ ਇਹ ਜਾਣਕਾਰੀ ਰਾਜ ਸਭਾ ਵਿੱਚ ਸ਼੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਉਨਾਂ• ਦੱਸਿਆ ਕਿ ਜੇ ਰਾਜ ਸਰਕਾਰਾਂ ਚੁੱਗੀ ਖਤਮ ਕਰਨ ਦਾ ਫੈਸਲਾ ਕਰਦੀਆਂ ਹਨ ਤਾਂ ਵੀ ਛਾਉਣੀ ਕਾਨੂੰਨ 2006 ਦੀ ਧਾਰਾ 66 (2) ਹੇਠ ਕੰਨਟੇਂਨਮੈਂਟ ਬੋਰਡ ਕੋਈ ਵੀ ਟੈਕਸ ਲਗਾਉਣ ਲਈ ਆਜ਼ਾਦ ਹਨ । ਪੰਜਾਬ ਸਰਕਾਰ ਨੇ ਕੰਨਟੋਨਮੈਂਟ ਬੋਰਡ ਜਲੰਧਰ ਅਤੇ ਫਿਰੋਜ਼ਪੁਰ ਵਿੱਚ ਚੁੰਗੀ ਖਤਮ ਕਰਨ ਲਈ ਬੇਨਤੀ ਕੀਤੀ ਸੀ ਤੇ ਇਸ ਲਈ ਇਨਾਂ• ਬੋਰਡਾਂ ਨੂੰ ਹੋਣ ਵਾਲੇ ਮਾਲੀ ਨੁਕਸਾਨ ਦੀ ਪੂਰਤੀ ਕਰਨ ਦਾ ਵਾਧਾ ਕੀਤਾ ਸੀ।
ਉਤਰ ਪ੍ਰਦੇਸ਼ ਤੋਂ ਇਲਾਵਾ ਨਵੇਂ ਸਨਅਤੀ ਸ਼ਹਿਰਾਂ ਦੀ ਮਾਸਟਰ ਯੋਜਨਾ ਮਨਜ਼ੂਰ
ਨਵੀਂ ਦਿੱਲੀ, 30 ਨਵੰਬਰ, 2011
ਉਤਰ ਪ੍ਰਦੇਸ਼ ਤੋਂ ਇਲਾਵਾ ਨਵੇਂ ਸਨਅਤੀ ਸ਼ਹਿਰਾਂ ਦੀ ਮਾਸਟਰ ਯੋਜਨਾ ਮਨਜ਼ੂਰ ਕਰ ਦਿੱਤੀ ਗਈ ਹੈ । ਮੰਤਰੀ ਮੰਡਲ ਨੇ 15 ਸਤੰਬਰ, 2011 ਨੂੰ ਦਿੱਲੀ, ਮੁੰਬਈ ਸਨਅਤੀ ਕੋਰੀਡੋਰ ਵਿੱਚ ਸਨਅਤੀ ਸ਼ਹਿਰਾਂ ਦੇ ਵਿਕਾਸ ਲਈ ਅਗਲੇ ਪੰਜ ਸਾਲਾਂ ਲਈ 17 ਹਜ਼ਾਰ 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦਿੱਲੀ, ਮੁੰਬਈ ਸਨਅਤੀ ਕੋਰੀਡੋਰ ਵਿਕਾਸ ਨਿਗਮ ਵੱਲੋਂ ਲਏ ਗਏ ਵਿਕਾਸ ਪ੍ਰਾਜੈਕਟਾਂ ਦੀਆਂ ਗਤੀਵਿਧੀਆਂ ਲਈ ਇੱਕ ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਤਰ ਪ੍ਰਦੇਸ਼ ਤੋਂ ਇਲਾਵਾ ਰਾਜ ਸਰਕਾਰਾਂ ਥਾਂ ਖਰੀਦਣ ਲਈ ਉਪਰਾਲੇ ਕਰ ਰਹੀ ਹੈ । ਇਹ ਜਾਣਕਾਰੀ ਵਪਾਰ ਅਤੇ ਸਨਅਤੀ ਰਾਜ ਮੰਤਰੀ ਸ਼੍ਰੀ ਜਯੋਤੀਰਾਓ ਅਦਿੱਤਯਾ ਐਮ. ਸ਼ਿੰਦੇ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
ਪੇਟੈਂਟ ਬਿਨੈਕਾਰਾਂ ਦਾ ਨਿਪਟਾਰਾ ਕਰਨ ਲਈ 248 ਨਵੇਂ ਪ੍ਰੀਖਿਅਕ
ਨਵੀਂ ਦਿੱਲੀ, 30 ਨਵੰਬਰ, 2011
ਪੇਂਟੈਂਟ ਬਿਨੈਕਾਰਾਂ ਦਾ ਨਿਪਟਾਰਾ ਕਰਨ ਲਈ 248 ਨਵੇਂ ਅਧਿਕਾਰਗਤ ਪ੍ਰੀਖਿਅਕ ਦੀ ਨਿਯੁਕਤੀ ਲਈ ਭਰਤੀ ਪ੍ਰਕ੍ਰਿਆ ਮੁਕੰਮਲ ਕੀਤੀ ਗਈ ਹੈ। ਪ੍ਰੀਖਿਅਕ ਦੀ ਗਿਣਤੀ ਵਧਣ ਨਾਲ ਪਿਛਲੇ ਬਕਾਏ ਅਧਿਕਾਰਤ ਬਿਨੈਕਾਰਾਂ ਦਾ ਨਿਪਟਾਰਾ ਕਰਨ ਵਿੱਚ ਮਦਦ ਮਿਲੇਗੀ। ਹਰੇਕ ਸਾਲ 30 ਹਜ਼ਾਰ ਹੋਰ ਬਿਨੈਕਾਰਾਂ ਦਾ ਨਿਰੀਖਣ ਕਰਨ ਦੀ ਸੰਭਾਵਨਾ ਹੈ। ਇਹ ਜਾਣਕਾਰੀ ਵਪਾਰ ਅਤੇ ਸਨਅਤੀ ਰਾਜ ਮੰਤਰੀ ਸ਼੍ਰੀ ਜਯੋਤੀ ਰਾਓ ਅਦਿੱਤਯਾ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।
ਨਿਰਮਾਣ ਖੇਤਰ ਵਿੱਚ ਵਿਦੇਸ਼ੀ ਸਿੱਧੇ ਨਿਵੇਸ਼ ਲਈ ਸਮੇਂ ਦੀ ਪਾਬੰਦੀ ਖਤਮ
ਨਵੀਂ ਦਿੱਲੀ, 30 ਨਵੰਬਰ, 2011
ਵਿਦੇਸ਼ੀ ਸਿੱਧੇ ਨਿਵੇਸ਼ ਦੀ ਨੀਤੀ ਅਨੁਸਾਰ ਆਟੋਮੈਟਿਕ ਰੂਟ ਹੇਠ ਨਿਰਮਾਣ ਵਿਕਾਸ ਵਿੱਚ 100 ਫੀਸਦੀ ਐਫ.ਡੀ.ਆਈ ਨੂੰ ਇਜ਼ਾਜਤ ਦਿੱਤੀ ਗਈ ਹੈ ਜਿਸ ਵਿੱਚ ਨਗਰ, ਮਕਾਨਾਂ ਦਾ ਬੁਨਿਆਦੀ ਢਾਂਚਾ, ਨਿਰਮਾਣ ਆਦਿ ਸ਼ਾਮਿਲ ਹਨ। ਇਸ ਵਿੱਚ ਘੱਟ ਤੋਂ ਘੱਟ ਖੇਤਰ, ਘਟੋ ਘਟ ਪੂੰਜੀ ਅਤੇ ਮਿਆਦ ਪਾਬੰਦੀ ਦੀ ਆਦਿ ਸ਼ਰਤਾਂ ਹਨ। ਪਰ ਇਹ ਸ਼ਰਤਾਂ ਹੋਟਲਾਂ ਅਤੇ ਸੈਰ ਸਪਾਟਾ, ਹਸਪਤਾਲ, ਵਿਸ਼ੇਸ਼ ਆਰਥਿਕ ਜੋਨ , ਸਿੱਖਿਆ ਖੇਤਰ, ਬਜੁਰਗਾਂ ਲਈ ਘਰ , ਗ਼ੈਰ ਰਿਹਾਇਸ਼ੀ ਭਾਰਤੀਆਂ ਵੱਲੋਂ ਨਿਵੇਸ਼ ਵਿੱਚ ਲਾਗੂ ਨਹੀਂ ਹੁੰਦੀਆਂ। ਇਹ ਛੋਟ ਸਿੱਖਿਆ ਖੇਤਰ ਅਤੇ ਬਜ਼ੁਰਗਾਂ ਦੇ ਘਰਾਂ ਵਾਸਤੇ ਵੀ ਪਹਿਲੀ ਜਨਵਰੀ 2011 ਤੋਂ ਦਿੱਤੀ ਗਈ ਹੈ। ਦੇਸ਼ ਵਿੱਚ ਸਿੱਖਿਆ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਵੀ ਕਈ ਉਪਰਾਲੇ ਕੀਤੇ ਗਏ ਹਨ। ਇਹ ਜਾਣਕਾਰੀ ਵਪਾਰ ਅਤੇ ਸਨਅਤੀ ਰਾਜ ਮੰਤਰੀ ਸ਼੍ਰੀ ਜਯੋਤੀ ਰਾਓ ਅਦਿੱਤਯਾ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।
ਸਨਅਤੀ ਉਤਪਾਦਨ ਵਿਕਾਸ ਵਿੱਚ ਗਿਰਾਵਟ
ਨਵੀਂ ਦਿੱਲੀ, 30 ਨਵੰਬਰ, 2011
ਸਨਅਤੀ ਉਤਪਾਦਨ ਸੂਚਕ ਅੰਕ ਦੇ ਅਨੁਸਾਰ ਪਿਛਲੇ ਵਰੇ• ਦੇ ਇਸੇ ਸਮੇਂ ਦੇ ਮੁਕਾਬਲੇ ਮੌਜੂਦਾ ਵਰੇ• ਦੇ ਅਗਸਤ ਮਹੀਨੇ ਦੌਰਾਨ ਸਨਅਤੀ ਉਤਪਾਦਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰ ਸਨਅਤੀ ਉਤਪਾਦਨ ਨੂੰ ਹੱਲਾਸ਼ੇਰੀ ਦੇਣ ਲਈ ਕਈ ਕਦਮ ਉਠਾ ਰਹੀ ਹੈ। ਜਿਸ ਵਿੱਚ ਵਿਦੇਸ਼ੀ ਸਿੱਧਾ ਨਿਵੇਸ਼, ਵਪਾਰਕ ਮਾਹੌਲ ਵਿੱਚ ਸੁਧਾਰ, ਜਨਤਕ ਨਿੱਜੀ ਢੰਗਾਂ ਰਾਹੀਂ ਸਨਅਤੀ ਅਤੇ ਦੂਜੇ ਬੁਨਿਆਦੀ ਢਾਂਚੇ ਦਾ ਵਿਕਾਸ, ਸਨਅਤੀ ਕੁਸ਼ਲਤਾ ਦਾ ਵਿਕਾਸ ਆਦਿ ਸ਼ਾਮਿਲ ਹਨ। ਨਵੰਬਰ 2011 ਵਿੱਚ ਸਰਕਾਰ ਨੇ ਰਾਸ਼ਟਰੀ ਨਿਰਮਾਣ ਨੀਤੀ ਦਾ ਵੀ ਐਲਾਨ ਕੀਤਾ ਹੈ ਜਿਸ ਦਾ ਮੰਤਵ ਸਵੈ ਨਿਯਮਕ ਰਾਹੀਂ ਸਨਅਤੀ ਬੋਝ ਨੂੰ ਘਟਾਉਣਾ ਅਤੇ ਵਿਸ਼ਵ ਵਿਆਪੀ ਮੁਕਾਬਲੇ ਲਈ ਸਨਅਤ ਦੀ ਮਦਦ ਕਰਨਾ ਹੈ। ਇਹ ਜਾਣਕਾਰੀ ਵਪਾਰ ਅਤੇ ਸਨਅਤੀ ਰਾਜ ਮੰਤਰੀ ਸ਼੍ਰੀ ਜਯੋਤੀ ਰਾਓ ਅਦਿੱਤਯਾ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।
ਸਨਅਤੀ ਆਉਟਪੁੱਟ ਵਿੱਚ ਧੀਮੀ ਗਿਰਾਵਟ ਦਰਜ
ਨਵੀਂ ਦਿੱਲੀ, 30 ਨਵੰਬਰ, 2011
ਜੂਨ ਮਹੀਨੇ ਤੋਂ ਸਨਅਤੀ ਆਉਟਪੁੱਟ ਵਿੱਚ ਧੀਮੀ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰ ਵੱਲੋਂ ਸਨਅਤੀ ਵਾਤਾਵਾਰਣ ਅਤੇ ਵਿਕਾਸ ਲਈ ਕਈ ਕਦਮ ਚੁੱਕੇ ਗਏ ਹਨ। ਜਿਸ ਵਿੱਚ ਵਿਦੇਸ਼ੀ ਸਿੱਧੇ ਨਿਵੇਸ਼ ਸਮੇਤ ਪ੍ਰੋਤਸਾਹਨ ਅਤੇ ਸਨਅਤੀ ਨਿਵੇਸ਼ ਨੂੰ ਵਧਾਉਣਾ ਹੈ। ਸਰਕਾਰ ਨੇ ਨਵੰਬਰ 2011 ਵਿੱਚ ਰਾਸ਼ਟਰੀ ਨਿਰਮਾਣ ਨੀਤੀ ਦਾ ਵੀ ਐਲਾਨ ਕੀਤਾ ਹੈ ਜਿਸ ਦਾ ਮੰਤਵ ਵਿਸ਼ਵ ਵਿਆਪੀ ਮੁਕਾਬਲੇ ਵਿੱਚ ਸਨਅਤ ਨੂੰ ਮਦਦ ਦੇਣਾ ਅਤੇ ਸਵੈ ਨਿਯਮਕ ਰਾਹੀਂ ਸਨਅਤ ਦੇ ਬੋਝ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰਨਾ ਹੈ। ਇਸ ਨੀਤੀ ਦਾ ਉਦੇਸ਼ 10 ਸਾਲਾਂ ਵਿੱਚ ਕੁੱਲ ਘਰੇਲੂ ਉਤਪਾਦਨ ਵਿੱਚ ਨਿਰਮਾਣ ਦੇ ਹਿੱਸੇ ਨੂੰ ਵਧਾ ਕੇ 25 ਫੀਸਦੀ ਕਰਨਾ ਹੈ ਅਤੇ ਇੱਕ ਹਜ਼ਾਰ ਲੰਖ ਰੋਜ਼ਗਾਰ ਪੈਦਾ ਕਰਨਾ ਹੈ। ਇਹ ਜਾਣਕਾਰੀ ਵਪਾਰ ਅਤੇ ਸਨਅਤੀ ਰਾਜ ਮੰਤਰੀ ਸ਼੍ਰੀ ਜਯੋਤੀ ਰਾਓ ਅਦਿੱਤਯਾ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।