November 30, 2011 admin

ਦੰਦਾਂ ਦੇ 22ਵੇਂ ਪੰਦਰਵਾੜੇ ਦੀ ਸਮਾਪਤੀ

ਹੁਸ਼ਿਆਰਪੁਰ, 30 ਨਵੰਬਰ 2011-ਦੰਦਾਂ ਦੇ 22ਵੇਂ ਪੰਦਰਵਾੜੇ ਦੀ ਸਮਾਪਤੀ ਅੱਜ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਲਾਇੰਜ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇੱਕ ਸਮਾਰੋਹ ਆਯੋਜਿਤ ਕਰਕੇ ਕੀਤੀ ਗਈ। ਜਿਸ ਵਿੱਚ ਡਾ. ਯਸ਼ ਮਿਤਰਾ ਸਿਵਲ ਸਰਜਨ ਹੁਸ਼ਿਆਰਪੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮਾਪਤੀ ਸਮਾਰੋਹ ਦੌਰਾਨ ਡਾ. ਨਰਿੰਦਰ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਅਨਿਲ ਮੁਹਿੰਦਰਾ ਐਸ.ਐਮ.ਓ., ਸ਼੍ਰੀਮਤੀ ਮਨਮੋਹਣ ਕੌਰ ਜਿਲ•ਾ ਮਾਸ ਮੀਡੀਆ ਅਫ਼ਸਰ, ਡਾ. ਜੇ.ਐਸ. ਮੰਡਿਆਲ, ਡਾ. ਨਵਨੀਤ ਕੌਰ, ਡਾ. ਬਲਜੀਤ ਕੌਰ ਅਤੇ ਮਲਟੀ ਪਰਪਸ ਹੈਲਥ ਵਰਕਰ ਫੀ ਟ੍ਰੇਨਿੰਗ  ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਰਜਨ ਨੈਨ ਕੌਰ, ਵਿਦਿਆਰਥੀ ਅਤੇ ਸਿੱਖਿਆਰਥੀਆਂ ਤੋਂ ਇਲਾਵਾ ਲਾਇੰਜ ਕਲੱਬ ਦੇ ਪ੍ਰਧਾਨ ਲਾਇਨ ਜਿਯੰਤ ਅਹੁਜਾ, ਲਾਇਨ ਵਿਜੈ ਅਰੋੜਾ ਪ੍ਰੋਜੈਕਟ ਚੇਅਰਮੈਨ, ਲਾਇਨ ਅਜੈ ਕਪੂਰ, ਲਾਇਨ ਸ਼ਾਮ ਲਾਲ ਰਾਣਾ, ਲਾਇਨ ਵਿਨੋਦ ਪਾਸੀ, ਲਾਇਨ ਰੋਹਿਤ ਅਗਰਵਾਲ ਅਤੇ ਲਾਇਨ ਅੰ੍ਰਮਿਤਲਾਲ ਵੈਦ ਆਦਿ ਸ਼ਾਮਿਲ ਹੋਏ।
‘ਲੰਬੀਆਂ ਉਮਰਾਂ ਦੰਦ ਹੰਡਾਓ, ਜੇ ਨਿੱਤ ਛਮਾਹੀ ਡੈਂਟਿਸਟ ਕੋਲ ਜਾਓ’ ਦੇ ਸੰਦੇਸ਼ ਦਿੰਦੇ ਡਾ. ਯਸ਼ ਮਿਤਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਿਸ ਤਰ•ਾਂ ਸਾਨੂੰ ਆਪਣੇ ਸਰੀਰ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਉਸੇ ਤਰ•ਾਂ ਦੰਦਾਂ ਦੀ ਸੰਭਾਲ ਵੀ ਬਹੁਤ ਜਰੂਰੀ ਹੈ। ਜੇਕਰ ਆਪਣੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਡਾਕਟਰ ਕੋਲ ਜਾਣ ਜਾਂ ਬੀਮਾਰੀਆਂ ਦੇ ਆਉਣ ਦੀ ਨੋਬਤ ਹੀ ਨਹੀਂ ਆਉਂਦੀ। ਦੰਦਾਂ ਦੀ ਸੰਭਾਲ ਵੀ ਪੂਰੀ ਉਮਰ ਕੀਤੀ ਜਾ ਸਕਦੀ ਹੈ ਜੇਕਰ ਅਸੀਂ ਦੰਦਾਂ ਦੀ ਨਿਯਮਿਤ ਸਫਾਈ ਵੱਲ ਧਿਆਨ ਦੇਈਏ ਅਤੇ ਹਰ 6 ਮਹੀਨੇ ਵਿੱਚ ਇੱਕ ਵਾਰ ਡੈਟਿਸਟ ਕੋਲ ਜਾ ਕੇ ਚੈਕਅਪ ਕਰਵਾਈਏ। ਡਾ. ਯਸ਼ ਮਿਤਰਾ ਨੇ ਦੱਸਿਆ ਕਿ ਦੰਦਾਂ ਦੇ ਇਸ 22ਵੇਂ ਪੰਦਰਵਾੜੇ ਦੌਰਾਨ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ, ਗੜ•ਸ਼ੰਕਰ, ਟਾਂਡਾ ਅਤੇ ਮਾਹਿਲਪੁਰ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ। ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ 1167 ਮਰੀਜ਼ਾਂ ਦੇ ਦੰਦਾਂ ਦਾ ਇਸ ਪੰਦਰਵਾੜੇ ਦੌਰਾਨ ਨਿਰੀਖਣ ਕੀਤਾ ਗਿਆ, 38 ਲੋੜਵੰਦ ਮਰੀਜਾਂ ਨੂੰ ਡੈਂਚਰ ਲਗਾਏ ਗਏ ਅਤੇ 435 ਮਰੀਜਾਂ ਦੀ ਫੀਲਿੰਗ ਕੀਤੀ ਗਈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਸ਼ਹਿਰ ਦੇ 6 ਸਕੂਲਾਂ ਦੇ ਬੱਚਿਆਂ ਦੇ ਦੰਦਾਂ ਦਾ ਚੈਕਅਪ ਕੀਤਾ ਗਿਆ ਅਤੇ ਬੱਚਿਆਂ ਨੂੰ ਮੁਫ਼ਤ ਟੂਥਪੇਸਟ ਤੇ ਬਰਸ਼ ਵੰਡੇ ਗਏ।
ਸਮਾਰੋਹ ਵਿੱਚ  ਡਾ. ਜੇ.ਐਸ. ਮੰਡਿਆਲ ਨੇ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਦਿਨ ਵਿੱਚ 2 ਬਾਰ ਬਰਸ਼ ਜਰੂਰੀ ਕਰਨਾ ਚਾਹੀਦਾ ਹੈ ਅਤੇ ਨਿਯਮਿਤ ਆਪਣਾ ਚੈਕਅਪ ਕਰਵਾਉਣਾ ਵੀ ਜਰੂਰੀ ਹੈ।
ਸਮਾਰੋਹ ਦੌਰਾਨ ਮਲਟੀ ਪਰਪਸ ਹੈਲਥ ਵਰਕਰ ਫੀ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵਿੱਚ ਦੰਦਾਂ ਦੀ ਸੰਭਾਲ ਸਬੰਧੀ ਪੋਸਟਰ ਮੇਕਿੰਗ ਕੰਪਿਟੀਸ਼ਨ ਕਰਵਾਇਆ ਗਿਆ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੀਆਂ ਵਿੱਦਿਆਰਥਣਾਂ ਨੇਹਾ, ਰੂਬੀ ਅਤੇ ਪ੍ਰਿਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ।

Translate »