ਲੁਧਿਆਣਾ, 30 ਨਵੰਬਰ – ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ (ਐਨ.ਸੀ.ਐਲ.ਪੀ.) ਅਧੀਨ ਜ਼ਿਲ•ਾ ਪ੍ਰੋਜੈਕਟ ਸੁਸਾਇਟੀ ਵੱਲੋਂ ਐਨ.ਜੀ.ਓਜ਼ (ਗੈਰ ਸਰਕਾਰੀ ਸੰਸਥਾਵਾਂ) ਦੀ ਸਹਾਇਤਾ ਨਾਲ ਚਲਾਏ ਜਾ ਰਹੇ 20 ਸਕੂਲਾਂ ਦੇ ਬੱਚਿਆਂ ਦੇ ਜ਼ਿਲ•ਾ ਪੱਧਰੀ ਖੇਡ ਮੁਕਾਬਲਿਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ ਵੱਲੋਂ ਡਿਊਟੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ। 3 ਦਸੰਬਰ ਨੂੰ ਸਰਕਾਰੀ ਕਾਲਜ (ਲੜਕੇ) ਦੇ ਖੇਡ ਮੈਦਾਨ ‘ਚ ਕਰਵਾਏ ਜਾ ਰਹੇ ਇਨ•ਾਂ ਮੁਕਾਬਲਿਆਂ ‘ਚ ਤਕਰੀਬਨ 1000 ਬੱਚੇ ਹਿੱਸਾ ਲੈਣਗੇ। ਦੌੜਾਂ, ਰੱਸਾ ਕਸੀ, ਡਿਸਕਿਸ ਥਰੋ, ਖੋ-ਖੋ, ਕਬੱਡੀ, ਸਪੂਨ ਰੇਸ ਅਤੇ ਹੋਰ ਮਨੋਰੰਜਕ ਮੁਕਾਬਲੇ ਇਸ ਖੇਡ ਸਮਾਗਮ ‘ਚ ਸ਼ਾਮਿਲ ਹਨ।
ਬੱਚਤ ਭਵਨ ਵਿਖੇ ਜ਼ਿਲ•ਾ ਅਧਿਕਾਰੀਆਂ ਤੇ ਐਨ.ਜੀ.ਓਜ਼ ਦੀ ਇਕ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਬਾਲ ਮਜ਼ਦੂਰੀ ਤੋਂ ਬਚਾਏ ਇਨ•ਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜ਼ਿਲ•ਾ ਪ੍ਰੋਜੈਕਟ ਸੁਸਾਇਟੀ ਵੱਲੋਂ ਅਨੇਕਾਂ ਯਤਨ ਕੀਤੇ ਜਾ ਰਹੇ ਹਨ, ਜਿਨ•ਾਂ ‘ਚ ਇਨ•ਾਂ ਬੱਚਿਆਂ ਦੀ ਸਿਹਤ ਸੰਭਾਲ, ਵਿੱਦਿਆ ਅਤੇ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਅੱਗੇ ਪੜ•ਾਈ ਜਾਰੀ ਰੱਖਣ ਲਈ ਕੀਤੀ ਜਾਣ ਵਾਲੀ ਮਦਦ ਸ਼ਾਮਿਲ ਹੈ। ਉਨ•ਾਂ ਕਿਹਾ ਕਿ ਜੂਨ ਮਹੀਨੇ ‘ਚ ਪਹਿਲਾਂ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਸੀ ਅਤੇ ਜ਼ਿਲ•ਾ ਪੱਧਰੀ ਇਨ•ਾਂ ਮੁਕਾਬਲਿਆਂ ਤੋਂ ਬਾਅਦ ਰਾਜ ਪੱਧਰੀ ਖੇਡਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਸ੍ਰੀ ਅਗਰਵਾਲ ਨੇ ਅਪੀਲ ਕੀਤੀ ਹੈ ਕਿ ਇਸ ਨੇਕ ਕੰਮ ਲਈ ਪਹਿਲਾਂ ਹੀ ਕਈ ਐਨ.ਜੀ.ਓਜ਼ ਚੰਗਾ ਕੰਮ ਕਰ ਰਹੇ ਹਨ ਅਤੇ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ. ਹਰਕੰਵਲਜੀਤ ਸਿੰਘ ਸਹਾਇਕ ਪ੍ਰੋਜੈਕਟ ਅਫਸਰ ਅਤੇ ਜ਼ਿਲ•ੇ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਐਨ.ਜੀ.ਓਜ਼ ਦੇ ਨੁਮਾਇੰਦੇ ਹਾਜ਼ਰ ਸਨ।