ਲੁਧਿਆਣਾ 30 ਨਵੰਬਰ : ਵਿਸ਼ਵ ਪ੍ਰਸਿੱਧ ਲੋਕ ਗਾਇਕ ਕੁਲਦੀਪ ਮਾਣਕ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਇੰਡੀਅਨ ਉਵਰਸੀਜ਼ ਕਾਂਗਰਸ ਅਮੇਰੀਕਾ (ਪੰਜਾਬ ਚੈਪਟਰ) ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦਾ ਸੱਭਿਆਚਾਰਕ ਖੇਤਰ ਦਾ ਇੱਕ ਜਗਮਗਾਉਦਾ ਹੋਇਆ ਹੀਰਾ ਅਤੇ ਕਲੀਆਂ ਦਾ ਬਾਦਸ਼ਾਹ ਸਾਡੇ ਵਿਚੋ ਅਲੋਪ ਹੋ ਗਿਆ ਹੈ ਜਿਸ ਦਾ ਇਕੱਲੇ ਪੰਜਾਬ ਨੂੰ ਹੀ ਨਹੀ ਸਗੋ ਪੂਰੀ ਦੁਨੀਆਂ ਵਿਚ ਬੈਠੈ ਭਾਰਤ ਵਾਸੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਨੂੰ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਕੁਲਦੀਪ ਮਾਣਕ ਨੇ ਜਿਥੇ ਪੰਜਾਬੀਆਂ ਨੂੰ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜੀ ਰੱਖਿਆ ਉਥੇ ਉਸ ਨੇ ਸ੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਗਾ ਕੇ ਦੁਨੀਆਂ ਨੂੰ ਉਸ ਮਹਾਨ ਯੋਧੇ ਜਰਨੈਨ ਦੀ ਯਾਦ ਦਵਾਈ ਜਿਸ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਸੀ। ਇਸ ਸਮੇ ਉਹਨਾਂ ਦੇ ਨਾਲ ਨਿਰਮਲ ਕੈੜਾ ਜਿਲ•ਾ ਪ੍ਰਧਾਨ ਕਾਂਗਰਸ ਸੇਵਾ ਦਲ, ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ•ਾ ਕਾਂਗਰਸ ਕਮੇਟੀ, ਕਰਨੈਲ ਸਿੰਘ ਗਿੱਲ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਲੁਧਿਆਣਾ ਦਿਹਾਤੀ, ਬਲਵੰਤ ਸਿੰਘ ਧਨੋਆ ਸੂਬਾ ਸਕੱਤਰ ਫਾਊਡੇਸ਼ਨ, ਦਲਵੀਰ ਸਿੰਘ ਨੀਟੂ ਸੂਬਾ ਸਕੱਤਰ ਫਾਊਡੇਸ਼ਨ, ਲਵਲੀ ਚੌਧਰੀ ਮੁਲਾਂਪੁਰ ਸਕੱਤਰ ਫਾਊਡੇਸ਼ਨ, ਹਰਦੀਪ ਸਿੰਘ ਗਰਚਾ ਸੀਨੀਅਰ ਵਾਈਸ ਪ੍ਰਧਾਨ ਫਾਊਡੇਸ਼ਨ ਲੁਧਿਆਣਾ ਦਿਹਾਤੀ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।