November 30, 2011 admin

ਖਾਲਸਾ ਕਾਲਜ (ਇਸਤ੍ਰੀਆਂ) ਦੇ ਕੈਰੀਅਰ ਵਿਜ਼ਨ-2011 ਦੌਰਾਨ ਲੜਕੀਆਂ ਦੀ ਵਿੱਦਿਆ ਪ੍ਰਾਪਤੀ ‘ਤੇ ਜ਼ੋਰ

ਅੰਮ੍ਰਿਤਸਰ, 30 ਨਵੰਬਰ, 2011- ਅੱਜ ਸਥਾਨਕ ਖਾਲਸਾ ਕਾਲਜ (ਇਸਤ੍ਰੀਆਂ) ਵਿਖੇ ਆਯੋਜਿਤ ‘ਕੈਰੀਅਰ ਵਿਜ਼ਨ-2011’ ਪ੍ਰੋਗਰਾਮ ਦੇ ਦੌਰਾਨ ਜਿੱਥੇ ਪੰਜਾਬ ਵਿੱਚ ਭਰੂਣ ਹੱਤਿਆ ਦੇ ਵਿਸ਼ੇ ‘ਤੇ ਚਿੰਤਾ ਪ੍ਰਗਟਾਈ ਉੱਥੇ ਇਸ ਗੱਲ ਉੱਤੇ ਖਾਸ ਜ਼ੋਰ ਦਿੱਤਾ ਗਿਆ ਕਿ ਜਿੰਨੀ ਦੇਰ ਤਕ ਅਸੀਂ ਲੜਕੀਆਂ ਦੀ ਵਿੱਦਿਆ ਪ੍ਰਾਪਤੀ ਵੱਲ ਧਿਆਨ ਨਹੀਂ ਦਿੰਦੇ, ਓਨੀ ਦੇਰ ਇਹੋ ਜਿਹੀਆਂ ਸਮਾਜਿਕ ਬੁਰਾਈਆਂ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ। ਇਹ ਪ੍ਰੋਗਰਾਮ ਹਰ ਸਾਲ ਕਾਲਜ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਜਿਸ ਦਾ ਮੰਤਵ ਲੜਕੀਆਂ ਦੁਆਰਾ ਸਹੀ ਵਿਸ਼ਿਆਂ ਦੀ ਚੋਣ ਅਤੇ ਭਵਿੱਖ ਵਿੱਚ ਆਪਣੇ ਕਿੱਤੇ ਪ੍ਰਤੀ ਜਾਗਰੂਕ ਕਰਵਾਉਣਾ ਹੈ।  
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ 700 ਤੋਂ ਜਿਆਦਾ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10+2 ਦੀ ਪੜ•ਾਈ ਤੋਂ ਬਾਅਦ ਲੜਕੀਆਂ ਵਾਸਤੇ ਇਹ ਬਹੁਤ ਨਾਜੁਕ ਸਮਾਂ ਹੁੰਦਾ ਹੈ, ਜਦੋਂ ਉਨ•ਾਂ ਨੇ ਰੁਚੀ ਮੁਤਾਬਿਕ ਵਿਸ਼ਿਆਂ ਦੀ ਚੋਣ ਕਰਨੀ ਹੁੰਦੀ ਹੈ ਤਾਂ ਕਿ ਉਹ ਜ਼ਿੰਦਗੀ ਵਿੱਚ ਸਹੀ ਕਿੱਤਾ ਅਪਣਾ ਸਕਣ। ਉਨ•ਾਂ ਕਿਹਾ ਕਿ ਇਸ ਸਮੇਂ ਲਿਆ ਗਿਆ ਛੋਟਾ ਜਿਹਾ ਗਲਤ ਫੈਸਲਾ ਵੀ ਉਨ•ਾਂ ਨੂੰ ਜ਼ਿੰਦਗੀ ਵਿੱਚ ਕਿਤੇ ਦਾ ਕਿਤੇ ਪਹੁੰਚਾ ਸਕਦਾ ਹੈ।
ਉਨ•ਾਂ ਨੇ ਅੱਗੇ ਕਿਹਾ ਕਿ ਵਿੱਦਿਆ ਦੇ ਖੇਤਰ ਵਿੱਚ ਬਹੁੱਤ ਸਾਰੀਆਂ ਭਿੰਨਤਾਵਾਂ ਆ ਰਹੀਆਂ ਹਨ ਅਤੇ ਵਿਦਿਆਰਥੀਆਂ ਨੂੰ, ਖਾਸ ਕਰਕੇ ਲੜਕੀਆਂ ਨੂੰ ਇਨ•ਾਂ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ•ਾਂ ਇਹ ਵੀ ਕਿਹਾ ਕਿ ਅਗਰ ਲੜਕੀਆਂ ਆਪਣੇ ਪੈਰਾਂ ਸਿਰ ਖੜ•ੀਆਂ ਹੁੰਦੀਆਂ ਹਨ ਅਤੇ ਆਤਮਨਿਰਭਰ ਬਣਦੀਆਂ ਹਨ ਤਾਂ ਹੀ ਉਨ•ਾਂ ਦੀ ਸਮਾਜ ਵਿੱਚ ਹੋਂਦ ਹੋਰ ਮਜ਼ਬੂਤ ਹੁੰਦੀ ਹੈ। ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਉਨ•ਾਂ ਦਾ ਕਾਲਜ ਪਿਛਲੇ 6 ਸਾਲਾਂ ਤੋਂ ਇਹ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ ਅਤੇ ਉਨ•ਾਂ ਨੂੰ ਖੁਸ਼ੀ ਹੈ ਕਿ ਹਰ ਸਾਲ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਡਾ. ਮਾਹਲ ਨੇ ਕਿਹਾ ਕਿ ਪ੍ਰੋਗਰਾਮ ਦਾ ਮਕਸਦ ਵਿਦਿਆਰਥਣਾਂ ਦੀ ਰੁਚੀ ਅਤੇ ਉਨ•ਾਂ ਦਾ ਆਪਣੇ ਕਿੱਤੇ ਜਾਂ ਕੈਰੀਅਰ ਪ੍ਰਤੀ ਜਾਗਰੂਕ ਕਰਵਾ ਕੇ ਉਨ•ਾਂ ਨੂੰ ਆਉਣ ਵਾਲੀਆਂ ਵਿਦਿਅਕ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਣਾ ਹੈ। ਉਨ•ਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਪੂਰੇ ਜ਼ਿਲ਼ੇ ਭਰ ਦੇ 70 ਦੇ ਕਰੀਬ ਸਕੂਲਾਂ ਤੋਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਉਨ•ਾਂ ਨੂੰ ਆਸ ਹੈ ਕਿ ਉਹ ਇੱਥੋਂ ਆਪਣੇ ਕੈਰੀਅਰ ਸਬੰਧੀ ਬਹੁਮੁੱਲੀ ਜਾਣਕਾਰੀ ਲੈ ਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਗੀਆਂ।
ਪ੍ਰੋਗਰਾਮ ਦੇ ਦੌਰਾਨ ਇਕ ਟੇਲੇਂਟ ਹੰਟ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਖਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਸੋਫੀਆ ਪਹਿਲੇ ਸਥਾਨ ‘ਤੇ ਰਹੀ। ਇਸ ਮੁਕਾਬਲੇ ਵਿੱਚ ਸੰਦੀਪ ਕੌਰ ਤੇ ਰਿਚਾ ਦੂਸਰੇ, ਅੰਜਲੀ ਤੇ ਗੀਤਾਂਜਲੀ ਤੀਜੇ, ਨੈਂਸੀ ਤੇ ਰਨਦੀਪ ਚੌਥੇ ਅਤੇ ਜਸਨੂਰ, ਅੰਜਲੀ ਤੇ ਦਪਿੰਦਰ ਪੰਜਵੇਂ ਸਥਾਨ ‘ਤੇ ਰਹੀਆਂ। ਉਨ•ਾਂ ਨੂੰ ਸ. ਛੀਨਾ ਵੱਲੋਂ ਮੈਰਿਟ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ‘ਤੇ ਖਾਲਸਾ ਕਾਲਜ ਪਬਲਕਿ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ,  ਡੇਕੇ ਸੰਧੂ, ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੀ ਪ੍ਰਿੰਸੀਪਲ, ਗੁਰਿੰਦਰਜੀਤ ਅਤੇ ਖਾਲਸਾ ਕਾਲਜ ਆਫ ਨਰਸਿੰਗ ਦੀ ਪ੍ਰਿੰਸੀਪਲ ਬੀਕੇ ਬੁੱਟਰ ਤੋਂ ਇਲਾਵਾ ਬਾਕੀ ਆਏ ਹੋਏ ਪ੍ਰਿੰਸੀਪਲ ਨੂੰ ਵੀ ਸਨਮਾਨਿਤ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਗਿੱਧਾ ਅਤੇ ਗਾਇਨ ਪੇਸ਼ ਕੀਤਾ।

Translate »