ਹੁਸ਼ਿਆਰਪੁਰ 30 ਨਵੰਬਰ 2011
ਪੀ.ਸੀ.ਐਮ.ਐਸ. ਡਾਕਟਰਾਂ ਵੱਲੋਂ ਕੀਤੀ ਗਈ ਤਿੰਨ ਦਿਨਾ ਹੜਤਾਲ ਦੇ ਆਖਰੀ ਦਿਨ ਡਾਕਟਰਾਂ ਨੇ ਰੋਸ਼ ਵੱਜੋਂ ਕਾਲੇ ਬਿੱਲੇ ਲਗਾ ਕੇ ਕੰਮਕਾਜ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸ. ਦੀਪਇੰਦਰ ਸਿੰਘ ਦੇ ਰਾਹੀਂ ਆਪਣੀਆਂ ਮੰਗਾਂ ਸਬੰਧੀ ਮੈਮੋਰੰਡਮ ਭੇਜਿਆ।
ਡਾਕਟਰ ਅਨਿਲ ਮਹਿੰਦਰਾ, ਰਜਨੀਸ਼ ਸੈਣੀ, ਸੀ.ਐਲ.ਕਾਜਲ, ਅਜੈ ਬੱਗਾ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਕਰਨੈਲ ਸਿੰਘ, ਉਪਕਾਰ ਸਿੰਘ, ਸ਼ਾਮ ਸੁੰਦਰ ਸ਼ਰਮਾ, ਅਮਰਜੀਤ ਲਾਲ, ਰਜਿੰਦਰ ਰਾਜ, ਸ਼ਿਵਾਤੀ ਸ਼ਿਮਾਰ ਤੇ ਅਧਾਰਿਤ ਡਾਕਟਰਾਂ ਦੇ ਪ੍ਰਤੀਨਿਧੀ ਮੰਡਲ ਨੇ ਮਿਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਸ. ਦੀਪਇੰਦਰ ਸਿੰਘ ਨੂੰ ਡਾਕਟਰਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਲਿਖਤ ਮੈਮੋਰੰਡਮ ਸੋਂਪਿਆ। ਮੈਮੋਰੰਡਮ ਵਿੱਚ ਡਾਕਟਰਾਂ ਨੇ ਮੰਗ ਕੀਤੀ ਹੈ ਕਿ ਰਿਟਾਇਰਮੈਂਟ ਉਮਰ ਵਧਾਈ ਜਾਵੇ, ਤਨਖਾਹ ਸਕੇਲ ਕੇਂਦਰੀ ਪੈਟਰਨ ਮੁਤਾਬਿਕ ਦਿੱਤੇ ਜਾਣ, ਸਪੈਸ਼ਲਿਸਟ ਡਾਕਟਰਾਂ ਦਾ ਵੱਖਰਾ ਕੈਡਰ ਬਣਾਇਆ ਜਾਵੇ ਅਤੇ ਹਰ ਤਰ•ਾਂ ਦੇ ਭੱਤੇ ਦੇਣ ਵੇਲੇ ਐਨ.ਪੀ.ਏ. ਨੂੰ ਮੂਲ ਤਨਖਾਹ ਦਾ ਹਿੱਸਾ ਮੰਨਿਆ ਜਾਵੇ।