November 30, 2011 admin

ਅੰਮ੍ਰਿਤਸਰ ਵਿਖੇ ਮੰਥਲੀ ਲੋਕ ਅਦਾਲਤ ਦਾ ਆਯੋਜਨ

ਅੰਮ੍ਰਿਤਸਰ, 30 ਨਵੰਬਰ: ਅੱਜ ਕਿਰਤ ਕੋਰਟ, ਅੰਮ੍ਰਿਤਸਰ ਵਿਖੇ ਮੰਥਲੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮਾਨਯੋਗ ਸ੍ਰੀ ਕਰਨੈਲ ਸਿੰਘ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਪ੍ਰਧਾਨਗੀ ਅਫਸਰ, ਇੰਡਸਟਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ਵੱਲੋਂ ਕੀਤੀ ਗਈ। ਸ੍ਰੀ ਪੂਰਨ ਸਿੰਘ ਅਤੇ ਸ੍ਰੀ ਜੇ:ਐਸ:ਚੰਦੀ, ਲੇਬਰ ਲਾਅ ਪ੍ਰੈਕਟੀਸ਼ਨਰਾਂ ਨੇ ਬਤੌਰ ਮੈਂਬਰਾਂ ਵਜੋਂ ਸਹਿਯੋਗ ਦਿੱਤਾ ਗਿਆ। ਇਸ ਲੋਕ ਅਦਾਲਤ ਵਿੱਚ ਕਿਰਤੀਆਂ ਅਤੇ ਉਨ੍ਹਾਂ ਦੇ ਮਾਲਕਾਂ ਦੇ 31 ਕੇਸ ਵਿਚਾਰ ਗਏ। ਜਿੰਨਾਂ ਵਿੱਚ 26 ਕੇਸਾਂ ਦਾ ਨਿਪਟਾਰਾ ਆਪਸੀ ਰਜਾਮੰਦੀ ਰਾਹੀਂ ਕਰਵਾਇਆ ਗਿਆ ਅਤੇ 74,863/- ਰੁਪਏ ਬਤੌਰ ਬਕਾਇਆ ਤਨਖਾਹ ਅਤੇ ਮੁਆਵਜੇ ਵਜੋਂ ਵਰਕਰਾਂ ਨੂੰ ਦਿਵਾਏ ਗਏ। ਪ੍ਰਧਾਨਗੀ ਅਫਸਰ, ਇੰਡਸਟਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ਨੇ ਵਰਕਰਾਂ ਦੇ ਪ੍ਰਤੀਨਿਧੀਆਂ ਅਤੇ ਉਦਯੋਗਪਤੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਉਦਯੋਗਿਕ ਝਗੜਿਆਂ ਦੇ ਨਿਪਟਾਰੇ ਲਈ ਲੋਕ ਅਦਾਲਤ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਇਸ ਨਾਲ ਜਿਥੇ ਕੇਸਾਂ ਦਾ ਨਿਪਟਾਰਾ ਜਲਦੀ ਹੁੰਦਾ ਹੈ, ਉਸ ਦੇ ਨਾਲ ਨਾਲ ਹੀ ਰਜਾਮੰਦੀ ਕਾਰਨ ਧਿਰਾਂ ਦੁਆਰਾ ਅਗਲੀ ਮੁਕਦਮੇਬਾਜੀ ਤੋਂ ਵੀ ਬਚਿਆ ਜਾ ਸਕਦਾ ਹੈ।

Translate »