ਪਟਿਆਲਾ, 30 ਨਵੰਬਰ-ਭਾਰਤੀ ਇਤਿਹਾਸ ਕਾਂਗਰਸ ਦਾ 72ਵਾਂ ਸੈਸ.ਨ 10 ਦਸੰਬਰ, 2011 ਤੋ੦ ਪੰਜਾਬੀ ਯੂਨੀਵਰਸਿਟੀ, ਪਟਿਆਲਾ (ਪੰਜਾਬ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਸਪਾਲ ਕੌਰ, ਪ੍ਰੋਫੈਸਰ, ਇਤਿਹਾਸ ਵਿਭਾਗ ਨੇ ਦੱਸਿਆ ਕਿ ਇਹ ਕਾਂਗਰਸ ਇਸ ਕਰਕੇ ਵੀ ਮਹੱਤਵਪੂਰਨ ਹੋਵੇਗੀ ਕਿ ਇਹ ਸੈਸ.ਨ ਭਾਰਤੀ ਇਤਿਹਾਸ ਕਾਂਗਰਸ ਦੇ ਪਲੈਟੀਨਮ ਜੁਬਲੀ ਜਸ.ਨ ਵਜੋ੦ ਮਨਾਇਆ ਜਾਵੇਗਾ| ਇਸ ਮੌਕੇ ਤੇ ਭਾਰਤੀ ਸਭਿਆਚਾਰ ਦੀ ਇਕਜੁੱਟਤਾ ਵਿਸ.ੇ ਤੇ ਇਹ ਕਾਂਗਰਸ ਆਯੋਜਿਤ ਕੀਤੀ ਜਾਵੇਗੀ| ਉਨ੍ਹਾਂ ਅੱਗੇ ਕਿਹਾ ਕਿ ਇਸ ਇਤਿਹਾਸ ਕਾਂਗਰਸ ਦਾ ਮੁੱਖ ਮਨੋਰਥ ਭਾਰਤੀ ਇਤਿਹਾਸ ਨੂੰ ਵਿਗਿਆਨ ਪੱਖੋ੦ ਉਜਾਗਰ ਕਰਨਾ ਹੈ ਅਤੇ ਪੰਜਾਬੀ ਯੂਨੀਵਰਸਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਭਾਰਤੀ ਇਤਿਹਾਸ ਕਾਂਗਰਸ ਤੀਸਰੀ ਵਾਰ ਇਥੇ ਆਯੋਜਿਤ ਕੀਤੀ ਜਾ ਰਹੀ ਹੈ| ਪਹਿਲਾਂ ਦੋ ਵਾਰੀ 1967 ਅਤੇ 1998 ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ ਸੀ| ਇਸ ਕਾਂਗਰਸ ਦਾ ਉਦਘਾਟਨ ਭਾਰਤ ਦੇ ਉਪ-ਰਾਸ.ਟਰਪਤੀ ਸ.੍ਰੀ ਹਾਮੀਦ ਅਨਸਾਰੀ ਕਰਨਗੇ ਅਤੇ ਪੰਜਾਬ ਦੇ ਰਾਜਪਾਲ ਸ.੍ਰੀ ਸਿ.ਵਰਾਜ ਪਾਟਿਲ ਮੁੱਖ ਮਹਿਮਾਨ ਵਜੋ੦ ਸਿ.ਰਕਤ ਕਰਨਗੇ| ਇਸ ਕਾਂਗਰਸ ਵਿੱਚ ਭਾਰਤ ਅਤੇ ਵਿਦੇਸ.ਾਂ ਤੋ੦ ਲਗਭਗ 1500 ਦੇ ਕਰੀਬ ਡੈਲੀਗੇਟ ਆਉਣ ਦੀ ਸੰਭਾਵਨਾ ਹੈ|