ਜਲੰਧਰ 01 ਦਸੰਬਰ 2011: ਰਾਸ਼ਟਰੀ ਯੂਥ ਪ੍ਰੋਜੈਕਟ ਟਰੱਸਟ ਦਿੱਲੀ ਵਲੋਂ ਯੂਥ ਹੋਸਟਲ ਬਰਲਟਨ ਪਾਰਕ ਜਲੰਧਰ ਵਿਖੇ ਆਯੋਜਿਤ 08 ਰੋਜ਼ਾ ਕੌਮੀ ਏਕਤਾ ਯੂਵਕ ਕੈਂਪ ਤਹਿਤ ਅੱਜ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ ਗਈ ਇਹ ਰੈਲੀ ਸ਼ਹੀਦ ਊਧਮ ਸਿੰਘ ਪਾਰਕ ਤੋਂ ਰਵਾਨਾ ਹੋਈ ਜਿਸ ਨੂੰ ਡਾ.ਸੂਬਾ ਰਾਓ , ਲੈਫ ਕਰਨਨ ਰਿਟਾ.ਮਨਮੋਹਨ ਸਿੰਘ ਜ਼ਿਲ•ਾ ਸੈਨਿਕ ਭਲਾਈ ਅਫਸਰ ਜਲੰਧਰ ਅਤੇ ਸ੍ਰੀ ਹਰਿੰਦਰ ਸਿੰਘ ਡੀ.ਈ.ਓ.ਜਲੰਧਰ ਨੇ ਹਰੀ ਝੰਡੀ ਦਿਖਾਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾ.ਗਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਇਸ ਏਕਤਾ ਕੈਂਪ ਅਤੇ ਜਾਗਰੂਕਤਾ ਰੈਲੀ ਦਾ ਮੁੱਖ ਮੰਤਵ ਬਹੁ ਭਾਸ਼ੀ ਅਤੇ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਦੇਸ ਵਾਸੀਆਂ ਵਿਚ ਕੌਮੀ ਏਕਤਾ ਅਤੇ ਆਪਸੀ ਸਦਭਾਵਨਾ ਨੂੰ ਹੋਰ ਮਜਬੂਤ ਕਰਨਾ,ਪ੍ਰਦੂਸ਼ਨ ਤੋਂ ਮੁਕਤੀ,ਸਮਾਜਿਕ ਬੁਰਾਈਆਂ ਦੇ ਖਿਲਾਫ ਇਕਜੁਟਤਾ, ਆਪਸੀ ਪਿਆਰ ਮੁਹੱਬਤ ਵਾਲੀ ਭਾਵਨਾ ਪੈਦਾ ਕਰਨਾ ,ਕੁਦਰਤੀ ਸਰੋਤਾਂ ਨੂੰ ਬਚਾਉਣਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਸੁੱਖ ਅਤੇ ਸਾਂਤੀ ਨਾਲ ਅਪਣਾ ਜੀਵਨ ਬਸਰ ਕਰ ਸਕਣ। ਉਨ•ਾਂ ਕਿਹਾ ਕਿ ਇਸ ਸੰਸਥਾ ਦਾ ਮਕਸਦ ਵਾਤਾਵਰਣ ਦੀ ਸੰਭਾਲ ਕਰਨ ਲਈ ਰੁੱਖ ਲਗਾਉਣਾ ,ਪ੍ਰਦੂਸ਼ਣ ਹਟਾਉਣਾ, ਭਰੂਣ ਹੱਤਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ,ਸਭ ਧਰਮਾਂ ਦਾ ਸਨਮਾਨ ਕਰਨਾ ਹੈ।
ਅੱਜ ਦੀ ਇਸ ਰੈਲੀ ਵਿਚ ਦੇਸ਼ ਦੇ ਕੋਨੇ ਕੋਨੇ ਤੋਂ ਆਏ 500 ਤੋਂ ਵੱਧ ਯੂਵਕ ਅਤੇ ਯੁਵਤੀਆਂ ਵਲੋਂ ਵੱਖ ਵੱਖ ਬੁਰਾਈਆਂ ਖਿਲਾਫ ਹੱਥਾਂ ਵਿਚ ਬੈਨਰ ਲੈ ਕੇ ਨਾਅਰੇ ਲਗਾਉਂਦੇ ਹੋਏ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਗੁਜਰਦੇ ਹੋਏ ਸਥਾਨਕ ਸੀਮਾ ਸੁਰੱਖਿਆ ਬੱਲ ਦੇ ਸਦਰ ਮੁਕਾਮ ਤੇ ਪੁੱਜੇ ਜਿਥੇ ਸਰਵ ਧਰਮ ਪ੍ਰਾਰਥਨਾ ਕੀਤੀ ਗਈ ਅਤੇ ਵੱਖ ਵੱਖ ਪ੍ਰਾਂਤਾ ਅਤੇ ਸ੍ਰੀਲੰਕਾਂ ਤੇ ਨੇਪਾਲ ਦੇ ਯੂਵਕ ਯੁਵਤੀਆਂ ਵਲੋਂ ਲੋਕ ਨਾਚ ਪੇਸ਼ ਕੀਤਾ ਗਿਆ। ਇਸ ਮੌਕੇ ਸੀਮਾ ਸੁਰੱਖਿਆ ਬੱਲ ਦੇ ਇੰਸਪੈਕਟਰ ਜਨਰਲ ਸ੍ਰੀ ਅਦਿੱਤਯ ਮਿਸ਼ਰਾ ਅਤੇ ਡਿਪਟੀ ਇੰਸਪੈਕਟਰ ਜਨਰਲ ਸ੍ਰੀ ਵਿਨਿਆ ਭਾਰਤੀ ਨੇ ਡਾ.ਸੂਬਾ ਰਾਓ ਅਤੇ ਰੈਲੀ ਵਿਚ ਸ਼ਾਮਿਲ ਯੂਵਕ ਤੇ ਯੁਵਤੀਆਂ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਮਰੀਕ ਸਿੰਘ ਕਲੇਰ ਸੂਬਾ ਪ੍ਰਧਾਨ, ਸ੍ਰੀ ਨਵਦੀਪ ਸ਼ਰਮਾ ਜ਼ਿਲ•ਾ ਪ੍ਰਧਾਨ, ਸ੍ਰੀ ਕੁਲਦੀਪ ਸਿੰਘ ਪਾਬਲਾ ਸੂਬਾ ਸਕੱਤਰ, ਕੈਂਪ ਕੋਆਰਡੀਨੇਟਰ ਇੰਜ.ਨਰਿੰਦਰ ਬੰਗਾ, ਕੈਪਟਨ ਇੰਦਰਜੀਤ ਸਿੰਘ ਧਾਮੀ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।